22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

– ਮਾਮਲਾ ਵਿਧਾਇਕਾ ਵਲੋਂ ਡਰਾਈਵਰ ਦੇ ਥੱਪੜ ਮਾਰਨ ਦਾ – ਪੰਜ ਦਿਨ ਬੀਤ ਜਾਣ ’ ਤੇ ਵੀ ਵਿਧਾਇਕਾ ਖ਼ਿਲਾਫ਼ ਕਾਰਵਾਈ ਨਾ ਹੋਣ ਨੂੰ ਲੈ ਕੇ ਕਾਂਗਰਸੀਆਂ ਦਾ ਵਫ਼ਦ ਉਚ ਅਧਿਕਾਰੀਆਂ ਨੂੰ ਮਿਲਿਆ

ਲੁਧਿਆਣਾ, 22 ਸਤੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਦੱਖਣੀ ਦੇ ਡਾਬਾ-ਲੋਹਾਰਾ ਰੋਡ ‘ਤੇ ਪਿਛਲੇ ਦਿਨੀਂ ਵਾਪਰੇ ਕਥਿਤ ਥੱਪੜ ਮਾਮਲੇ ਨੂੰ ਲੈ ਕੇ ਟਿੱਪਰ ਚਾਲਕ ਦੇ ਹੱਕ ਵਿਚ ਆਏ ਕਾਂਗਰਸੀਆਂ ਦਾ ਇਕ ਵਫ਼ਦ ਹਲਕਾ ਦੱਖਣੀ ਤੋਂ ਕਾਂਗਰਸ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਅਤੇ ਆਗੂ ਏ. ਸੀ.

Ad Position 21
No active advertisement
ਅਜੀਤ ਡੈਸਕ 23-09-2026
ਲੁਧਿਆਣਾ, 22 ਸਤੰਬਰ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਦੱਖਣੀ ਦੇ ਡਾਬਾ-ਲੋਹਾਰਾ ਰੋਡ ‘ਤੇ ਪਿਛਲੇ ਦਿਨੀਂ ਵਾਪਰੇ ਕਥਿਤ ਥੱਪੜ ਮਾਮਲੇ ਨੂੰ ਲੈ ਕੇ ਟਿੱਪਰ ਚਾਲਕ ਦੇ ਹੱਕ ਵਿਚ ਆਏ ਕਾਂਗਰਸੀਆਂ ਦਾ ਇਕ ਵਫ਼ਦ ਹਲਕਾ ਦੱਖਣੀ ਤੋਂ ਕਾਂਗਰਸ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਅਤੇ ਆਗੂ ਏ.ਸੀ.ਪੀ. ਦਫ਼ਤਰ ਵਿਖੇ ਪੁੱਜੇ ਅਤੇ ਏ.ਡੀ.ਸੀ.ਪੀ. ਅਨੁਭਵ ਜੈਨ ਨੂੰ ਮਿਲ ਕੇ ਰੋਸ ਜਤਾਉਂਦੇ ਹੋਏ ਮੰਗ ਕੀਤੀ ਕਿ ਮਾਮਲੇ ਦੀ ਤਹਿ ਤੱਕ ਜਾ ਕੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਰੋਸ ਜਤਾਉਂਦੇ ਹੋਏ ਕਿਹਾ ਕਿ ਇਸ ਸਬੰਧੀ ਜਿਹੜੀ ਵੀਡੀਓ ਸਾਹਮਣੇ ਆਈ ਹੈ, ਉਸ ਵਿਚ ਡਰਾਈਵਰ ਵਲੋਂ ਥੱਪੜ ਮਾਰਨ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸਚਾਈ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਕਾਨੂੰਨ ’ਤੇ ਬਣਿਆ ਹੋਇਆ ਵਿਸ਼ਵਾਸ ਬਰਕਰਾਰ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਅਸਲ ਸਥਿਤੀ ਨਿਰਪੱਖ ਜਾਂਚ ਤੋਂ ਬਾਅਦ ਹੀ ਸਪਸ਼ਟ ਹੋ ਸਕਦੀ ਹੈ, ਜੋ ਕਿ ਸਾਫ਼ ਹੋਣੀ ਚਾਹੀਦੀ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਚੀਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਇਕ ਵਫ਼ਦ ਵਲੋਂ ਜਿੱਥੇ ਥਾਣਾ ਡਾਬਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਉਥੇ ਹੀ 72 ਘੰਟਿਆਂ ਵਿਚ ਕਾਰਵਾਈ ਦੀ ਮੰਗ ਰੱਖੀ ਗਈ ਸੀ, ਜਿਸ ’ਤੇ ਅਮਲ ਨਹੀਂ ਹੋਇਆ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਿਸੇ ਵੀ ਸਿਆਸੀ ਦਬਾਅ ਤੋਂ ਬਿਨਾਂ ਕੀਤੀ ਜਾਵੇ ਅਤੇ ਵੀਡੀਓ, ਸੀ.ਸੀ. ਟੀਵੀ, ਗਵਾਹਾਂ ਦੇ ਬਿਆਨਾਂ ਸਮੇਤ ਸਾਰੇ ਉਪਲਬਧ ਸਬੂਤਾਂ ਦੀ ਜਾਂਚ ਕਰਕੇ ਕਾਨੂੰਨ ਅਨੁਸਾਰ ਫ਼ੈਸਲਾ ਲਿਆ ਜਾਵੇ। ਇਸ ਮੌਕੇ ਜਰਨੈਲ ਸ਼ਿਮਲਾਪੁਰੀ, ਸ਼ੈਰੀ ਗਰਚਾ, ਕੌਂਸਲਰ ਸਤਪਾਲ ਸਿੰਘ ਲੋਹਾਰਾ, ਕੌਂਸਲਰ ਜਸਵਿੰਦਰ ਸਿੰਘ ਵੀਰੂ, ਸਾਬਕਾ ਕੌਂਸਲਰ ਰੁਪਿੰਦਰਪਾਲ ਸਿੰਘ ਸ਼ੀਲਾ, ਆਸ਼ੀਸ਼ ਅਵਸਥੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ, ਯੋਗੇਸ਼ ਹਾਂਡਾ, ਹਰੀਸ਼ ਕੁਮਾਰ ਗੋਨਾ, ਤਿਲਕ ਰਾਜ ਯਾਦਵ, ਰਣਜੀਤ ਸਿੰਘ ਰਾਣਾ, ਸਿਰਾਜੁਦੀਨ, ਆਸ਼ੂ ਰਾਣਾ, ਗੌਤਮ ਸ਼ਰਮਾ, ਦੀਪਕ ਦੀਪ, ਸ਼ੇਰ ਸਿੰਘ ਟੁਰਨਾ, ਅਨਮੋਲ ਦੱਤ, ਵਿਵੇਕ ਸੂਦ, ਹਰਪ੍ਰੀਤ ਖੁਸ਼, ਮੋਨਿਕਾ ਜਨਰਲ ਸਕੱਤਰ ਕਾਂਗਰਸ ਸੇਵਾ ਦਲ, ਸੋਨੀਆ ਸ਼ਰਮਾ, ਬਲਜਿੰਦਰ ਕੌਰ, ਸੁਰਜੀਤ ਪ੍ਰਧਾਨ, ਸੋਨੂੰ ਸੱਤਿਆ, ਜੈ ਪ੍ਰਕਾਸ਼ ਪਟੇਲ ਅਤੇ ਪਰਮਜੀਤ ਪੰਮਾ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਦੱਖਣੀ ਵਿਚ ਕੋਈ ਗੈਰ - ਕਾਨੂੰਨੀ ਕਾਰਵਾਈ ਨਹੀਂ ਚੱਲਣ ਦਿੱਤੀ ਜਾਵੇਗੀ - ਵਿਧਾਇਕਾ ਛੀਨਾ ਗੈਰ-ਕਾਨੂੰਨੀ ਲਾਟਰੀ ਤੇ... ਅਗਲੀ ਖ਼ਬਰ ਚੋਰੀ ਕਰਨ ਆਇਆ ਨੌਜਵਾਨ ਸੁਰੱਖਿਆ ਮੁਲਾਜ਼ਮ ਵਲੋਂ ਚਲਾਈ ਗਈ ਗੋਲੀ ਨਾਲ ਜ਼ਖ਼ਮੀ
Ad Position 24