24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਦਾ ਸਥਾਪਨਾ ਦਿਵਸ ਮਨਾਇਆ

ਡਾਬਾ/ਲੁਹਾਰਾ,23 ਸਤੰਬਰ (ਕੁਲਵੰਤ ਸਿੰਘ ਸੱਪਲ)- ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੁਹਾਰਾ ਵਿਖੇ ਪ੍ਰਬੰਧਕ ਕਮੇਟੀ ਕਸ਼ਯਪ ਰਾਜਪੂਤ ਸੋਸ਼ਲ ਵੈਲੱਫੇਅਰ ਸੋਸਾਇਟੀ (ਰਜਿ) ਲੁਧਿਆਣਾ ਵੱਲੋਂ 22 ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਤੇ ਸਕੂਲ, ਸੋਸਾਇਟੀ ‘ਤੇ ਸਮਾਜ ਦੀ ਤਰੱਕੀ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਸਕੂਲ ਦੇ ਪ੍ਰਧਾਨ ਬਲਦੇਵ ਸਿੰਘ ਦੋਸਾਂਝ ਨੇ ਕਿਹਾ ਕਿ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਦੀ ਸ਼ੁਰੂਆਤ ਪਹਿਲਾਂ ਸਿਰਫ਼ ਇੱਕ ਦੋ ਕਮਰਿਆਂ ਦੀ ਉਸਾਰੀ ਤੋਂ ਕੀਤੀ ਗਈ ਸੀ ‘ਤੇ ਅੱਜ ਪ੍ਰੰਬਧਕ ਕਮੇਟੀ ਦੇ ਮੈਂਬਰਾਂ ‘ਤੇ ਦਾਨੀ ਸੱਜਣਾਂ ਦੇ ਅਹਿਮ ਯੋਗਦਾਨ ਨਾਲ 15 ਸਾਲਾਂ ਵਿੱਚ ਪੂਰੀ ਤਿੰਨ ਮੰਜ਼ਿਲਾ ਇਮਾਰਤ ਤਿਆਰ ਕਰਵਾ ਕੇ ‘ਤੇ ਦਸਵੀਂ ਤੱਕ ਦੀ ਮਾਨਤਾ ਲੈ ਕੇ 500 ਵਿਦਿਆਰਥੀਆਂ ਦੇ ਨਾਲ ਇਹ ਸਕੂਲ ਤਰੱਕੀ ਦੇ ਰਸਤੇ ਵੱਲ ਚੱਲ ਰਿਹਾ ਹੈ| ਚੇਅਰਮੈਨ ਨਿਰਮਲ ਸਿੰਘ ਐੱਸ ਐੱਸ ਨੇ ਕਿਹਾ ਕਿ ਜਿੱਥੇ ਦਿਮਾਗ ਦੀ ਉਨੱਤੀ ਦੇ ਨਾਲ ਸਿੱਖਿਆ ਦੀ ਲੋੜ ਪੈਂਦੀ ਹੈ,ਉੱਥੇ ਸਰੀਰ ਦੀ ਉੱਨਤੀ ਦੇ ਨਾਲ ਖੇਡਾਂ ਦੀ ਵੀ ਲੋੜ ਪੈਂਦੀ ਹੈ, ਖੇਡਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਨ੍ਹਾਂ ਦੀ ਪ੍ਰਬੰਧਕ ਕਮੇਟੀ ਨੇ 1150 ਗੱਜ ਜਗ੍ਹਾ ਲੈ ਕੇ ਸਕੂਲ ਵਾਸਤੇ ਖੇਡ ਕੰਪਲੈਕਸ ਤਿਆਰ ਕਰਕੇ ਚਲਾਇਆ ਜਾ ਰਿਹਾ ਹੈ| ਇਸ ਮੌਕੇ ਕਸ਼ਯਪ ਰਾਜਪੂਤ ਸੋਸ਼ਲ ਵੈਲੱਫੇਅਰ ਸੋਸਾਇਟੀ (ਰਜਿ) ਦੇ ਮੈਂਬਰਾ ਅਤੇ ਆਹੁਦੇਦਾਰਾ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਮੂਹ ਅਧਿਆਪਕ,ਵਿਦਿਆਰਥੀ,ਅਤੇ ਸੁਸਾਇਟੀ ਦੇ ਮੈਂਬਰ ਹਾਜਰ ਸਨ।

Ad Position 21
No active advertisement
ਅਜੀਤ ਡੈਸਕ 24-09-2026

Ad Position 22
No active advertisement
ਪਿਛਲੀ ਖ਼ਬਰ ਟੁੱਟੀ ਪਾਈਪਲਾਈਨ ਦੀ ਮੁਰੰਮਤ ਦੇ ਚੱਲ ਰਹੇ ਕੰਮ ਦਾ ਕੌਂਸਲਰ ਪਤੀ ਬੋਪਾਰਾਏ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਵਲੋਂ 26 ਨੂੰ ਕੀਤੀ ਜਾਣ ਵਾਲੀ ਛਪਾਰ ਕਾਨਫਰੰਸ ਇਤਿਹਾਸਿਕ ਸਾਬਤ ਹੋਵੇਗੀ - ਭੁਪਿੰਦਰ ਸਿੰਘ ਭ...
Ad Position 24