ਵਿਧਾਇਕ ਗਰੇਵਾਲ ਭੋਲਾ ਦੀ ਮਿਹਨਤ ਲਿਆਈ ਰੰਗ ‘‘ ਹਲਕਾ ਪੂਰਬੀ ਨੂੰ ਮਿਲੇਗਾ 20 ਕਰੋੜੀ ਨਵਾਂ ਬਿਜਲੀ ਗ੍ਰਿਡ ’’
ਲੁਧਿਆਣਾ, 24 ਸਤੰਬਰ (ਡਾ. ਤਰਲੋਚਨ ਸਿੰਘ)-ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਦਾਣਾ ਮੰਡੀ ਵਿਖੇ ਲੱਗ ਰਹੇ ਨਵੇਂ ਬਿਜਲੀ ਗ੍ਰਿਡ ਦਾ ਦੌਰਾ ਕੀਤਾ ਗਿਆ।
ਲੁਧਿਆਣਾ, 24 ਸਤੰਬਰ (ਡਾ. ਤਰਲੋਚਨ ਸਿੰਘ)-ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਦਾਣਾ ਮੰਡੀ ਵਿਖੇ ਲੱਗ ਰਹੇ ਨਵੇਂ ਬਿਜਲੀ ਗ੍ਰਿਡ ਦਾ ਦੌਰਾ ਕੀਤਾ ਗਿਆ। ਇਸ ਮੌਕੇ ’ਤੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਬਿਜਲੀ ਗ੍ਰਿਡ ਦਾ ਕਰੀਬ 50 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 15 ਨਵੰਬਰ ਤੱਕ 40 ਮੈਗਾਵਾਟ ਦਾ ਇਹ ਬਿਜਲੀ ਗ੍ਰਿਡ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ 20 ਕਰੋੜ ਦੀ ਲਾਗਤ ਵਾਲੇ ਬਿਜਲੀ ਗ੍ਰਿਡ ਦੇ ਸ਼ੁਰੂ ਹੋਣ ਨਾਲ ਬਹਾਦਰ ਕੇ ਰੋਡ ਸਥਿਤ ਹੌਜ਼ਰੀ ਕੰਪਲੈਕਸ ਅਤੇ ਹੋਰ ਇੰਡਸਟਰੀ ਤੋਂ ਇਲਾਵਾ ਨਾਲ ਦੇ ਇਲਾਕਿਆਂ ਖ਼ਾਸ ਕਰ ਵਪਾਰੀ ਵਰਗ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਬੇ ਦੀ ਇੰਡਸਟਰੀ ਹੌਜ਼ਰੀ ਅਤੇ ਹੋਰ ਵਰਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮਕਸਦ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਵਾਉਣਾ ਹੀ ਮੁੱਖ ਮਕਸਦ ਹੈ। ਇਸ ਮੌਕੇ ’ਤੇ ਸੁਰਿੰਦਰ ਮਦਾਨ, ਗੁਰਦੀਪ ਲੱਕੀ, ਸੁਰਿੰਦਰ ਬਜਾਜ, ਬਾਬੂ ਸ਼ਰਮਾ, ਨਿਮਿਸ਼ ਸ਼ਰਮਾ, ਦਲਜੀਤ ਸਿੰਘ, ਵਿੱਕੀ ਮੱਕੜ ਆਦਿ ਹਾਜ਼ਰ ਸਨ।