24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੀ.ਏ.ਯੂ. ਦੇ ਵਿਦਿਆਰਥੀਆਂ ਲਈ ਕਰਵਾਇਆ ਵਿਸ਼ੇਸ਼ ਜਾਗਰੂਕਤਾ ਭਾਸ਼ਨ

ਲੁਧਿਆਣਾ, 24 ਸਤੰਬਰ (ਜਸਵਿੰਦਰ ਸਿੰਘ)-ਪੀ. ਏ.

Ad Position 21
No active advertisement
ਅਜੀਤ ਡੈਸਕ 25-09-2026
ਲੁਧਿਆਣਾ, 24 ਸਤੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਵਿਚ ਸਥਾਪਿਤ ਲੈਂਗਿਕ ਬਰਾਬਰੀ ਕਮੇਟੀ ਵਲੋਂ ਬੀਤੇ ਦਿਨੀਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਕਮਿਊਨਿਟੀ ਸਾਇੰਸ ਕਾਲਜ ਦੇ 100 ਤੋਂ ਵਧੇਰੇ ਐਨ.ਐੱਸ.ਐੱਸ. ਵਿਦਿਆਰਥੀਆਂ ਤੱਕ ਜਾਗਰੂਕਤਾ ਭਾਸ਼ਣ ਦੇਣ ਦਾ ਕਾਰਜ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਦੇ ਮੁਖੀ ਡਾ. ਰਿਤੂ ਮਿੱਤਲ ਨੇ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਲੈਂਗਿਕਤਾ ਦੇ ਸੰਕਲਪ, ਸਿਧਾਂਤ ਅਤੇ ਇਸ ਵਿਚ ਨਾ ਬਰਾਬਰੀ ਦੇ ਪ੍ਰਮੁੱਖ ਕਾਰਨਾਂ ਤੋਂ ਜਾਣੂੰ ਕਰਵਾਉਂਦਿਆਂ ਲੈਂਗਿਕ ਬਰਾਬਰੀ ਲਈ ਕੋਸ਼ਿਸ਼ਾਂ ਬਾਰੇ ਵਿਸਥਾਰ ਨਾਲ ਦੱਸਿਆ। ਵਿਦਿਆਰਥੀਆਂ ਨਾਲ ਵਿਸ਼ੇ ਸੰਬੰਧੀ ਗੱਲ ਕਰਦਿਆਂ ਡਾ. ਰਿਤੂ ਮਿੱਤਲ ਨੇ ਕਈ ਨਵੇਂ ਪਸਾਰ ਛੋਹੇ। ਕਮੇਟੀ ਦੇ ਮੈਂਬਰ ਡਾ. ਪ੍ਰੀਤੀ ਸ਼ਰਮਾ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਮਾਹਿਰ ਵਕਤਾ ਨਾਲ ਜਾਣ-ਪਛਾਣ ਕਰਵਾਈ। ਅੰਤ ਵਿਚ ਕਮੇਟੀ ਦੇ ਮੈਂਬਰ ਡਾ. ਗਗਨਪ੍ਰੀਤ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ। ਕਾਲਜ ਦੇ ਐਨ.ਐੱਸ.ਐੱਸ. ਕੁਆਰਡੀਨੇਟਰ ਡਾ. ਮਨਦੀਪ ਕੌਰ ਇਸ ਪ੍ਰੋਗਰਾਮ ਦੇ ਸੰਚਾਲਕ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਾਲੀਮਾਰ ਸਕੂਲ , ਲੁਧਿਆਣਾ ਵਿਖੇ ‘ ਵਿਸ਼ਵ ਪੰਜਾਬੀ ਦਿਵਸ ’ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸਟਾਰਟਅਪ ਬਲੂਪ੍ਰਿੰਟ : ਆਈਡੀਆ ਤੋਂ ਇਨਵੈਸਟਮੈਂਟ ਤੱਕ ’ ਵਿਸ਼ੇ ’ ਤੇ ਕਰਵਾਇਆ ਵਿਸ਼ੇਸ਼ ਲੈਕਚਰ
Ad Position 24