26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੀ . ਟੀ . ਯੂਨੀਵਰਸਿਟੀ ਅਤੇ ਗ੍ਰਾਂਟ ਥਾਰਨਟਨ ਭਾਰਤ ਵਲੋਂ ਏਆਈ - ਐਮਐਲ ਲਈ ਰਣਨੀਤਕ ਸਾਂਝੇਦਾਰੀ

ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਸੀ. ਟੀ.

Ad Position 21
No active advertisement
ਸੀ. ਟੀ. ਯੂਨੀਵਰਸਿਟੀ ਤੇ ਗ੍ਰਾਂਟ ਥਾਰਨਟਨ ਭਾਰਤ ਨਾਲ ਕੀਤੇ ਗਏ ਸਮਝੌਤੇ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ, ਪ੍ਰਦੀਪ ਪਾਂਡੇ, ਕਮਲ ਖੱਟਰ, ਸੰਜੇ ਖੰਡੂਰੀ, ਪੰਕਜ ਜੈਨ, ਡਾ. ਇਸ਼ਪ੍ਰੀਤ ਸਿੰਘ ਵਿਰਕ ਤੇ ਹੋਰ। ਅਜੀਤ ਤਸਵੀਰ 26-09-2026
ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਸੀ.ਟੀ. ਯੂਨੀਵਰਸਿਟੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਖੇਤਰਾਂ ’ਚ ਉਦਯੋਗ–ਅਕਾਦਮਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਗ੍ਰਾਂਟ ਥੋਰਨਟਨ ਭਾਰਤ ਐਲ. ਐਲ. ਪੀ. ਨਾਲ ਰਣਨੀਤਕ ਸਾਂਝੇਦਾਰੀ ਕੀਤੀ ਹੈ । ਇਸ ਸਾਂਝੇਦਾਰੀ ਤਹਿਤ ਗ੍ਰਾਂਟ ਥੋਰਨਟਨ ਭਾਰਤ ਗਿਆਨ ਸਾਂਝੇਦਾਰ ਅਤੇ ਟ੍ਰੇਨਿੰਗ ਭਾਈਵਾਲ ਵਜੋਂ ਵਿਦਿਆਰਥੀਆਂ ਨੂੰ ਉਦਯੋਗ-ਅਧਾਰਿਤ ਸਿਖਲਾਈ, ਲੋੜੀਂਦੇ ਸਿੱਖਿਆ ਸਰੋਤ ਅਤੇ ਆਫਲਾਈਨ ਕਲਾਸਰੂਮ ਆਧਾਰਿਤ ਸੈਸ਼ਨ ਪ੍ਰਦਾਨ ਕਰੇਗਾ। ਇਸ ਸਾਂਝੇਦਾਰੀ ਦਾ ਉਦੇਸ਼ ਅਕਾਦਮਿਕ ਸਿੱਖਿਆ ਅਤੇ ਪੇਸ਼ੇਵਰ ਲੋੜਾਂ ਵਿਚਕਾਰਲੇ ਅੰਤਰ ਨੂੰ ਘਟਾਉਣਾ ਅਤੇ ਵਿਦਿਆਰਥੀਆਂ ਨੂੰ ਏ. ਆਈ. ਐਮ. ਐਲ. ਦੇ ਵਿਹਾਰਕ ਉਪਯੋਗਾਂ ਅਤੇ ਉਭਰ ਰਹੀਆਂ ਤਕਨਾਲੋਜੀਆਂ ਨਾਲ ਜਾਣੂ ਕਰਵਾਉਣਾ ਹੈ । ਐਮਓਯੂ ਸਾਈਨਿੰਗ ਸਮਾਰੋਹ ’ਚ ਪ੍ਰਦੀਪ ਪਾਂਡੇ, ਪਾਰਟਨਰ, ਗ੍ਰਾਂਟ ਥੋਰਨਟਨ ਅਤੇ ਕਮਲ ਖੱਟਰ, ਐਸੋਸੀਏਟ ਡਾਇਰੈਕਟਰ ਤੋਂ ਇਲਾਵਾ ਸੰਜੇ ਖੰਡੂਰੀ, ਰਜਿਸਟਰਾਰ, ਸੀਟੀ ਯੂਨੀ ਵਰਸਿਟੀ; ਡਾ. ਪੰਕਜ ਜੈਨ, ਡਾਇਰੈਕਟਰ, ਡਾ. ਇਸ਼ਪ੍ਰੀਤ ਸਿੰਘ ਵਿਰਕ, ਐਸੋਸੀਏਟ ਪ੍ਰੋਫੈਸਰ, ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਮੇਤ ਫੈਕਲਟੀ ਮੈਂਬਰ ਅਤੇ ਯੂਨੀਵਰਸਿਟੀ ਦੀ ਲੀਡਰਸ਼ਿਪ ਮੌਜੂਦ ਰਹੀ । ਇਸ ਮੌਕੇ ਸੀ.ਟੀ. ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤਕਨਾਲੋਜੀ ਦਾ ਭਵਿੱਖ ਉਨ੍ਹਾਂ ਸੰਸਥਾਵਾਂ ਦਾ ਹੈ ਜੋ ਗਿਆਨ ਨੂੰ ਅਸਲ ਦੁਨੀਆ ਵਿੱਚ ਇਸ ਦੇ ਵਿਹਾਰਕ ਉਪਯੋਗ ਨਾਲ ਜੋੜਨ ਦੇ ਸਮਰੱਥ ਹਨ । ਗ੍ਰਾਂਟ ਥੋਰਨਟਨ ਭਾਰਤ ਨਾਲ ਸਾਡੀ ਸਾਂਝੇਦਾਰੀ ਸੀਟੀ ਯੂਨੀਵਰਸਿਟੀ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਤਹਿਤ ਅਸੀਂ ਅਜਿਹਾ ਸਿੱਖਿਆਤਮਕ ਮਾਹੌਲ ਤਿਆਰ ਕਰਨਾ ਚਾਹੁੰਦੇ ਹਾਂ ਜਿੱਥੇ ਵਿਦਿਆਰਥੀ ਸਿਰਫ਼ ਕਲਾਸਰੂਮ ਤੋਂ ਹੀ ਨਹੀਂ, ਸਗੋਂ ਉਦਯੋਗ ਮਾਹਿਰਾਂ ਅਤੇ ਵਿਹਾਰਕ ਤਜ਼ਰਬਿਆਂ ਤੋਂ ਵੀ ਸਿੱਖਣ। ਇਸ ਮੌਕੇ ਸੀਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਨੇ ਕਿਹਾ ਕਿ ਸਿੱਖਿਆ ਨੂੰ ਹੋਰ ਪ੍ਰਸੰਗਿਕ, ਗਤੀਸ਼ੀਲ ਅਤੇ ਵਿਦਿਆਰਥੀ-ਕੇਂਦਰਿਤ ਬਣਾਉਣ ਲਈ ਉਦਯੋਗ–ਅਕਾਦਮਿਕ ਸਾਂਝੇਦਾਰੀ ਆਂ ਬਹੁਤ ਮਹੱਤਵਪੂਰਨ ਹਨ।
Ad Position 22
No active advertisement
ਪਿਛਲੀ ਖ਼ਬਰ ਨਸ਼ੇ ਨਾਲ ਉਜੜੇ ਘਰਾਂ ਦਾ ਦਰਦ ਸੁਣਨ ਲੁਧਿਆਣਾ ਪੁੱਜੇ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ‘ਮਾਵਾਂ ਮੰਗਦੀਆਂ ਜਵਾਬ’... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ -1 ਦੁੱਗਰੀ ਵਿਖੇ ਤਿੰਨ ਰੋਜ਼ਾ ਵਿਸ਼ੇਸ਼ ਕੀਰਤਨ ਸਮਾਗਮ ਅੱਜ ਤੋਂ
Ad Position 24