26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕਾਂਗਰਸ ਦੀ ਮੀਟਿੰਗ ਦੌਰਾਨ ਹਲਕਾ ਆਤਮ ਨਗਰ ‘ਚ ਬੈਂਸ ਨੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕੀਤੀਆਂ ਉਜਾਗਰ ਕਿਹਾ, ਖਸਤਾ ਹਾਲਤ ਸੜਕਾਂ ਅਤੇ ਹੋ ਰਹੀਆਂ ਲੁੱਟਾਂ-ਖੋਹਾਂ ਤੋਂ ਲੋਕ ਬੇਹੱਦ ਦੁਖੀ

ਲੁਧਿਆਣਾ, 25 ਸਤੰਬਰ (ਜਤਿੰਦਰ ਭੰਬੀ)-ਹਲਕਾ ਆਤਮ ਨਗਰ ਦੇ ਵਾਰਡ 51 ਵਿਖੇ ਕਾਂਗਰਸ ਦੀ ਅਹਿਮ ਮੀੱਟਿਗ ਮਾਡਲ ਟਾਊਨ ਵਿਖੇ ਹੋਈ, ਜਿਸ ਵਿਚ ਆਉਂਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਬੀ.

Ad Position 21
No active advertisement
ਅਜੀਤ ਡੈਸਕ 26-09-2026
ਲੁਧਿਆਣਾ, 25 ਸਤੰਬਰ (ਜਤਿੰਦਰ ਭੰਬੀ)-ਹਲਕਾ ਆਤਮ ਨਗਰ ਦੇ ਵਾਰਡ 51 ਵਿਖੇ ਕਾਂਗਰਸ ਦੀ ਅਹਿਮ ਮੀੱਟਿਗ ਮਾਡਲ ਟਾਊਨ ਵਿਖੇ ਹੋਈ, ਜਿਸ ਵਿਚ ਆਉਂਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਬੀ.ਐਲ.ਏ.-ਬੀ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਬੈਂਸ ਨੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਖਸਤਾ ਹਾਲਤ ਸੜਕਾਂ ਅਤੇ ਆਏ ਦਿਨ ਹੋਣ ਵਾਲੀਆਂ ਲੁੱਟਾਂ ਖੋਹਾਂ ਤੋਂ ਲੋਕ ਬੇਹੱਦ ਦੁੱਖੀ ਹਨ। ਉਨ੍ਹਾਂ ਮਾਡਲ ਟਾਊਨ ਦੀਆਂ ਮੇਨ ਸੜਕਾਂ ਅਤੇ ਸ਼ਮਸ਼ਾਨ ਘਾਟ ਰੋਡ ਦੀ ਬਦਤਰ ਹਾਲਤ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਅਯੋਕੇ ਸਮੇਂ ਦੌਰਾਨ ਹਾਲਾਤ ਬਹੁਤ ਹੀ ਜਿਆਦਾ ਤਰਸਯੋਗ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਤੋਂ ਇਲਾਵਾ ਸ਼ਮਸ਼ਾਨ ਘਾਟ ਨੂੰ ਜਾਂਦੀਆਂ ਸੜਕਾਂ ਦਾ ਸੁਧਾਰ ਕਰਨ ਵਿਚ ਫੇਲ੍ਹ ਸਾਬਤ ਹੋਈ ਹੈ ‘ਆਪ’ ਸਰਕਾਰ ਜਿਸ ਕਰਕੇ ਸਰਕਾਰ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਲੋਕ ਲਾਹਨਤਾਂ ਮਾਰ ਰਹੇ ਹਨ। ਇਸ ਮੌਕੇ ਮੀਟਿੰਗ ਵਿਚ ਸ਼ਾਮਲ ਕਾਂਗਰਸੀ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਸੜਕਾਂ ਦੀ ਮੁਰੰਮਤ ਨਾ ਕੀਤੀ ਅਤੇ ਲੋਕਾਂ ਨੂੰ ਰਾਹਤ ਨਾ ਮਿਲੀ, ਤਾਂ ਕਾਂਗਰਸ ਪਾਰਟੀ ਸਰਕਾਰ ਦੇ ਖਿਲਾਫ ਸੜਕਾਂ ‘ਤੇ ਉੱਤਰ ਕੇ ਤਿੱਖਾ ਸੰਘਰਸ਼ ਕਰੇਗੀ। ਬੈਠਕ ਵਿਚ ਮੌਜੂਦ ਸਾਰੇ ਵਰਕਰਾਂ ਅਤੇ ਬੀਐਲਏ-ਬੀ ਸਾਥੀਆਂ ਨੇ ਇੱਕਜੁੱਟ ਹੋ ਕੇ ਅਗਾਮੀ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਜਿਤਾਉਣ ਅਤੇ ‘ਆਪ’ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਪ੍ਰਣ ਲਿਆ। ਇਸ ਮੌਕੇ ਬਲਦੇਵ ਸਿੰਘ ਪ੍ਰਧਾਨ, ਬਲਾਕ ਪ੍ਰਧਾਨ ਟੋਨੀ ਅਰੋੜਾ, ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ, ਐਡਵੋਕੇਟ ਗੁਰਜੋਤ ਸਿੰਘ ਗਿੱਲ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਘੇਰ ਕੇ ਕੀਤੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਅਗਲੀ ਖ਼ਬਰ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਆਉਣ ’ਤੇ ਘਬਰਾਹਟ ਹੁੰਦੀ ਹੈ -ਬੈਂਸ
Ad Position 24