ਮਾਂ ਦੇ ਮਕਾਨ ’ਤੇ ਕਬਜ਼ਾ ਕਰਨ ਦੇ ਮਾਮਲੇ ਵਿਚ ਪੁੱਤਰ ਤੇ ਨੂੰਹ ਖ਼ਿਲਾਫ਼ ਕੇਸ ਦਰਜ
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਅਧੀਨ ਆਉਂਦੇ ਇਲਾਕੇ ਸ਼ਾਸਤਰੀ ਨਗਰ ’ਚ ਪੁੱਤਰ ਤੇ ਨੂੰਹ ਵਲੋਂ ਆਪਣੀ ਮਾਂ ਦੇ ਮਕਾਨ ‘ਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਕੁਲਦੀਪ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਸਦਾ ਪੁੱਤਰ ਭੁਪਿੰਦਰ ਸਿੰਘ ਅਤੇ ਨੂੰਹ ਗਗਨਦੀਪ ਕੌਰ ਉਸਦੇ ਗੈਰ ਹਾਜ਼ਰੀ ਵਿਚ ਮਕਾਨ ‘ਤੇ ਆਏ ਅਤੇ ਉਸ ਦੀ ਇਜਾਜ਼ਤ ਤੇ ਸਹਿਮਤੀ ਤੋਂ ਬਿਨਾਂ ਮਕਾਨ ਦੇ ਮੁੱਖ ਦਰਵਾਜ਼ੇ ਦਾ ਲੱਗਿਆ ਤਾਲਾ ਤੋੜ ਕੇ ਜ਼ਬਰਦਸਤੀ ਅੰਦਰ ਦਾਖ਼ਲ ਹੋਕੇ ਤਾਲੇ ਤੋੜ ਕੇ ਘਰੇਲੂ ਸਾਮਾਨ ਖ਼ੁਰਦ-ਬੁਰਦ ਕਰ ਦਿੱਤਾ ਅਤੇ ਚੋਰੀ ਕੀਤੀ।
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਅਧੀਨ ਆਉਂਦੇ ਇਲਾਕੇ ਸ਼ਾਸਤਰੀ ਨਗਰ ’ਚ ਪੁੱਤਰ ਤੇ ਨੂੰਹ ਵਲੋਂ ਆਪਣੀ ਮਾਂ ਦੇ ਮਕਾਨ ‘ਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਕੁਲਦੀਪ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਸਦਾ ਪੁੱਤਰ ਭੁਪਿੰਦਰ ਸਿੰਘ ਅਤੇ ਨੂੰਹ ਗਗਨਦੀਪ ਕੌਰ ਉਸਦੇ ਗੈਰ ਹਾਜ਼ਰੀ ਵਿਚ ਮਕਾਨ ‘ਤੇ ਆਏ ਅਤੇ ਉਸ ਦੀ ਇਜਾਜ਼ਤ ਤੇ ਸਹਿਮਤੀ ਤੋਂ ਬਿਨਾਂ ਮਕਾਨ ਦੇ ਮੁੱਖ ਦਰਵਾਜ਼ੇ ਦਾ ਲੱਗਿਆ ਤਾਲਾ ਤੋੜ ਕੇ ਜ਼ਬਰਦਸਤੀ ਅੰਦਰ ਦਾਖ਼ਲ ਹੋਕੇ ਤਾਲੇ ਤੋੜ ਕੇ ਘਰੇਲੂ ਸਾਮਾਨ ਖ਼ੁਰਦ-ਬੁਰਦ ਕਰ ਦਿੱਤਾ ਅਤੇ ਚੋਰੀ ਕੀਤੀ। ਮੁਲਜ਼ਮਾਂ ਨੇ ਅੰਦਰੋਂ ਜਿੰਦਾ ਲਗਾ ਕੇ ਉਸਦੇ ਮਕਾਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਭੁਪਿੰਦਰ ਸਿੰਘ ਅਤੇ ਗਗਨਦੀਪ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।