ਲੋਹੇ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਕਾਰੋਬਾਰੀਆਂ ’ਚ ਮਚੀ ਹਾਹਾਕਾਰ
ਲੁਧਿਆਣਾ, 26 ਸਤੰਬਰ (ਜਤਿੰਦਰ ਭੰਬੀ)-ਲੋਹੇ ਦੀਆਂ ਆਏ ਦਿਨ ਵਧ ਰਹੀਆਂ ਕੀਮਤਾਂ ਕਾਰਨ ਕਾਰੋਬਾਰੀਆਂ ਵਿਚ ਹਾਹਾਕਾਰ ਮੱਚ ਗਈ, ਜਿਸ ਨੂੰ ਲੈ ਕੇ ਕਾਰੋਬਾਰੀ ਡਾਹਢੇ ਹੀ ਚਿੰਤਤ ਨਜ਼ਰ ਆ ਰਹੇ ਹਨ, ਕਿਉਂਕਿ ਪਿਛਲੇ 20 ਦਿਨਾਂ ਵਿਚ ਸਟੀਲ ਦੀਆਂ ਕੀਮਤਾਂ ਵਿਚ ਹੋ ਰਹੇ ਭਾਰੀ ਵਾਧੇ ਕਾਰਨ ਕਾਰੋਬਾਰੀ ਬੇਹੱਦ ਪਰੇਸ਼ਾਨ ਹਨ। ਲੋਹੇ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਨੂੰ ਲੈ ਕੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਉਦਯੋਗ ਸਥਿਰ ਨਹੀਂ ਰਹਿ ਸਕਦੇ, ਕਿਉਂਕਿ ਐਚ.
ਲੁਧਿਆਣਾ, 26 ਸਤੰਬਰ (ਜਤਿੰਦਰ ਭੰਬੀ)-ਲੋਹੇ ਦੀਆਂ ਆਏ ਦਿਨ ਵਧ ਰਹੀਆਂ ਕੀਮਤਾਂ ਕਾਰਨ ਕਾਰੋਬਾਰੀਆਂ ਵਿਚ ਹਾਹਾਕਾਰ ਮੱਚ ਗਈ, ਜਿਸ ਨੂੰ ਲੈ ਕੇ ਕਾਰੋਬਾਰੀ ਡਾਹਢੇ ਹੀ ਚਿੰਤਤ ਨਜ਼ਰ ਆ ਰਹੇ ਹਨ, ਕਿਉਂਕਿ ਪਿਛਲੇ 20 ਦਿਨਾਂ ਵਿਚ ਸਟੀਲ ਦੀਆਂ ਕੀਮਤਾਂ ਵਿਚ ਹੋ ਰਹੇ ਭਾਰੀ ਵਾਧੇ ਕਾਰਨ ਕਾਰੋਬਾਰੀ ਬੇਹੱਦ ਪਰੇਸ਼ਾਨ ਹਨ। ਲੋਹੇ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਨੂੰ ਲੈ ਕੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਉਦਯੋਗ ਸਥਿਰ ਨਹੀਂ ਰਹਿ ਸਕਦੇ, ਕਿਉਂਕਿ ਐਚ.ਆਰ.ਸੀ., ਸੀ.ਆਰ.ਸੀ. ਅਤੇ ਰੀਬਾਰ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਨਾਲ ਉਦਯੋਗਾਂ ਦੇ ਮੁਨਾਫ਼ੇ, ਕਾਰਜਸ਼ੀਲ ਪੂੰਜੀ ਅਤੇ ਨਿਰਯਾਤ ਮੁਕਾਬਲੇਬਾਜ਼ੀ ’ਤੇ ਬਹੁਤ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਉਦਯੋਗ ਨਾਲ ਜੁੜੀਆਂ ਕੁੱਝ ਨਾਮੀ ਸੰਸਥਾਵਾਂ ਵਲੋਂ ਜਿੱਥੇ ਇਸ ਵਾਧੇ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਕੇਂਦਰੀ ਉਦਯੋਗ ਮੰਤਰੀ ਦੀ ਦਖ਼ਲ ਅੰਦਾਜ਼ੀ ਦੀ ਵੀ ਗੁਹਾਰ ਲਗਾਈ ਜਾ ਰਹੀ ਹੈ, ਤਾਂ ਕਿ ਬੜੀ ਹੀ ਔਖੀ ਘੜੀ ਵਿਚੋਂ ਗੁਜ਼ਰ ਰਹੇ ਉਦਯੋਗਾਂ ਨੂੰ ਬਚਾਇਆ ਜਾ ਸਕੇ। ਲੋਹੇ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਜਿੱਥੇ ਸਨਅਤਾਂ ਨੂੰ ਮੰਦੀ ਦਾ ਡਰ ਸਤਾ ਰਿਹਾ ਹੈ, ਉਥੇ ਹੀ ਉਦਯੋਗ ਨਾਲ ਜੁੜੇ ਹੋਏ ਕਾਮਿਆਂ ਨੂੰ ਵੀ ਬੇਰੁਜ਼ਗਾਰ ਹੋਣ ਦੀ ਚਿੰਤਾ ਬਣੀ ਹੋਈ ਹੈ।