27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਤਨੇਜਾ ਦੀ ਅਗਵਾਈ ਵਿਚ ਬੀਤੇ ਦਿਨੀਂ ਛਪਾਰ ਮੇਲੇ ਲਈ ਕਾਫਲਾ ਹੋਇਆ ਰਵਾਨਾ

ਲਾਡੋਵਾਲ, 27 ਸਤੰਬਰ (ਬਲਬੀਰ ਸਿੰਘ ਰਾਣਾ)- ਪੰਜਾਬ ਪ੍ਰਸਿੱਧ ਛਪਾਰ ਦੇ ਮੇਲੇ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਕ ਵਿਚ ਹਲਕਾ ਗਿੱਲ ਦੇ ਇੰਚਾਰਜ ਅਤੇ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਲ ਪ੍ਰਧਾਨ ਸੁਰਜੀਤ ਸਿੰਘ ਤਨੇਜਾ ਦੀ ਅਗਵਾਈ ਵਿਚ ਪੱਤੀ ਛੋਅਲੇ, ਕਪੂਰ ਸਿੰਘ ਵਾਲਾ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਵੱਡਾ ਕਾਫਲਾ ਰਵਾਨਾ ਹੋਇਆ l ਇਸ ਮੌਕੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਤਨੇਜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਛਪਾਰ ਦੇ ਮੇਲੇ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਦੀ ਸਮੁੱਚੀ ਟੀਮ ਦੇ ਵਿਚਾਰ ਸੁਣ ਅਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਦਾ ਮੁੱਢ ਬੰਨਣ ਲਈ ਪਾਰਟੀ ਵਰਕਰ ਕਾਫਿਆਂ ਦੇ ਰੂਪ ਵਿਚ ਪਹੁੰਚ ਰਹੇ ਹਨ l ਤਨੇਜਾ ਨੇ ਦੱਸਿਆ ਕਿ ਉਨਾਂ ਦਾ ਕਾਫਲਾ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੀ ਜੈਕਾਰਿਆਂ ਅਤੇ “ਇਸ ਵਾਰ, ਸੁਖਬੀਰ ਦੀ ਸਰਕਾਰ” ਦੇ ਨਾਅਰਿਆਂ ਦੇ ਨਾਲ ਰਵਾਨਾ ਹੋਇਆ l ਇਸ ਮੌਕੇ ਐਡਵੋਕੇਟ ਮੰਗਲ ਸਿੰਘ, ਨਰਾਇਣ ਸਿੰਘ, ਨਿੰਮਾ, ਦਰਸ਼ਨ ਸਿੰਘ, ਬਾਬਾ ਧਿਆਨ ਸਿੰਘ , ਜੱਜ ਸਿੰਘ, ਗੁਰਦੇਵ ਸਿੰਘ, ਗੋਰਾ, ਪਰਮਜੀਤ ਸਿੰਘ, ਭਜਨ ਸਿੰਘ, ਕੀਮਤੀ, ਨੇਕੀ ਸਿੰਘ, ਭੁਪਿੰਦਰ ਸਿੰਘ, ਮੈਂਬਰ ਬਲਦੇਵ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਗੁਲਜਾਰ ਸਿੰਘ, ਬਾਬਾ ਪਿਆਰਾ ਸਿੰਘ, ਗੱਜਣ ਸਿੰਘ, ਹਰਗੋਬਿੰਦ ਸਿੰਘ, ਕਰਨੈਲ ਸਿੰਘ ਅਤੇ ਜਸਪਾਲ ਸਿੰਘ ਆਦਿ ਵੀ ਹਾਜ਼ਰ ਸਨ l

Ad Position 21
No active advertisement
ਅਜੀਤ ਡੈਸਕ 28-09-2026

Ad Position 22
No active advertisement
ਪਿਛਲੀ ਖ਼ਬਰ ਮੈਡੀਵੇਜ਼ ਹਸਪਤਾਲ ਵਿਖੇ ਪੇਟ ਅਤੇ ਜਿਗਰ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਹਰੀਤਾ ਭੱਦਰਾ ਨੂੰ 200 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ
Ad Position 24