27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮੈਡੀਵੇਜ਼ ਹਸਪਤਾਲ ਵਿਖੇ ਪੇਟ ਅਤੇ ਜਿਗਰ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਲੁਧਿਆਣਾ, 27 ਸਤੰਬਰ (ਡਾ. ਤਰਲੋਚਨ ਸਿੰਘ)- ਮੈਡੀਵੇਜ ਹਸਪਤਾਲ, ਫਿਰੋਜ਼ਪੁਰ ਰੋਡ ਵਿਖੇ ਹਸਪਤਾਲ ਦੇ ਡਾਇਰੈਕਟਰ ਡਾ.

Ad Position 21
No active advertisement
ਅਜੀਤ ਡੈਸਕ 28-09-2026
ਲੁਧਿਆਣਾ, 27 ਸਤੰਬਰ (ਡਾ. ਤਰਲੋਚਨ ਸਿੰਘ)- ਮੈਡੀਵੇਜ ਹਸਪਤਾਲ, ਫਿਰੋਜ਼ਪੁਰ ਰੋਡ ਵਿਖੇ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਕਾਲੜਾ ਦੀ ਅਗਵਾਈ ਹੇਠ ਪੇਟ ਅਤੇ ਜਿਗਰ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਗੈਸਟਰੋਐਂਟਰੋਲੋਜਿਸਟ ਦੇ ਮਰੀਜ਼ਾਂ ਨੂੰ ਮੁਫਤ ਸਲਾਹ ਮਸ਼ਵਰਾ ਦਿੱਤਾ ਗਿਆ , ਮੁਫਤ ਈ.ਆਰ.ਸੀ.ਪੀ ਕੀਤੀ ਗਈ ਅਤੇ ਐਂਡੋਸਕੋਪੀ ਅਤੇ ਕੋਲੋਨੋਸਕੋਪੀ ਤੇ ਵਿਸ਼ੇਸ਼ ਛੂਟ ਦਿੱਤੀ ਗਈ। ਇਸ ਤੋਂ ਇਲਾਵਾ 50 ਦੇ ਲਗਭਗ ਮਰੀਜ਼ਾਂ ਦੀ ਫਾਈਬਰੋ ਸਕੈਨ ਸਿਰਫ 500 ਰੁਪਏ ਵਿੱਚ ਕੀਤੀ ਗਈ। ਕੈਂਪ ਵਿੱਚ ਪੇਟ ਅਤੇ ਜਿਗਰ ਰੋਗਾਂ ਦੇ ਮਾਹਿਰ ਡਾ.ਵਿਸ਼ਵਨੂਰ ਸਿੰਘ ਕਾਲੜਾ ਡੀ.ਐਮ ਗੈਸਟਰੋਐਂਟਰੋਲੋਜਿਸਟ ਤੇ ਹੈਪਾਟੋਲੋਜਿਸਟ ਨੇ ਲਗਭਗ 100 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਕਾਲੜਾ ਨੇ ਕਿਹਾ ਕਿ ਹਸਪਤਾਲ ਵੱਲੋਂ ਅਜਿਹੇ ਮੁਫਤ ਮੈਡੀਕਲ ਕੈਂਪ ਭਵਿੱਖ ਵਿੱਚ ਵੀ ਲਗਾਏ ਜਾਂਦੇ ਰਹਿਣਗੇ। ਉਹਨਾਂ ਦੱਸਿਆ ਕਿ ਇਸ ਕੈਂਪ ਪ੍ਰਤੀ ਲੋਕਾਂ ਵਿੱਚ ਭਾਰੀ ਉਤਸਾਹ ਦੇਖਿਆ ਗਿਆ ਅਤੇ ਵੱਡੀ ਗਿਣਤੀ ਵਿੱਚ ਲੋੜਵੰਦ ਲੋਕਾਂ ਨੇ ਆਪਣੀ ਬੀਮਾਰੀ ਦੀ ਜਾਂਚ ਕਰਵਾਈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਮੁਲਾਜ਼ਮ ਦਵਿੰਦਰਜੀਤ ਭਲਵਾਨ ਨੂੰ ਸਦਮਾ, ਪਿਤਾ ਸਵਰਗਵਾਸ ਅਗਲੀ ਖ਼ਬਰ ਤਨੇਜਾ ਦੀ ਅਗਵਾਈ ਵਿਚ ਬੀਤੇ ਦਿਨੀਂ ਛਪਾਰ ਮੇਲੇ ਲਈ ਕਾਫਲਾ ਹੋਇਆ ਰਵਾਨਾ
Ad Position 24