ਵਿਜੇ ਦਾਨਵ ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਦਾ ਹੋਮ ਗਾਰਬੇਜ ਸੰਘਰਸ਼ ਕਮੇਟੀ ਵਲੋਂ ਸਨਮਾਨ
ਲੁਧਿਆਣਾ, 29 ਸਤੰਬਰ (ਭੁਪਿੰਦਰ ਸਿੰਘ ਬੈਂਸ)-ਹੋਮ ਗਾਰਬੇਜ ਸੰਘਰਸ਼ ਕਮੇਟੀ ਲੁਧਿਆਣਾ ਤੇ ਮਿਊਂਸੀਪਲ ਕਰਮਚਾਰੀ ਦਲ ਵਲੋਂ ਨਗਰ ਨਿਗਮ ਜ਼ੋਨ ਏ ਵਿਖੇ ਸਨਮਾਨ ਸਮਾਗਮ ਕਰਵਾਇਆ। ਇਸ ਮੌਕੇ ਦਲਿਤ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਵਿਜੇ ਦਾਨਵ ਮੁੱਖ ਮਹਿਮਾਨ ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਲੁਧਿਆਣਾ, 29 ਸਤੰਬਰ (ਭੁਪਿੰਦਰ ਸਿੰਘ ਬੈਂਸ)-ਹੋਮ ਗਾਰਬੇਜ ਸੰਘਰਸ਼ ਕਮੇਟੀ ਲੁਧਿਆਣਾ ਤੇ ਮਿਊਂਸੀਪਲ ਕਰਮਚਾਰੀ ਦਲ ਵਲੋਂ ਨਗਰ ਨਿਗਮ ਜ਼ੋਨ ਏ ਵਿਖੇ ਸਨਮਾਨ ਸਮਾਗਮ ਕਰਵਾਇਆ। ਇਸ ਮੌਕੇ ਦਲਿਤ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਵਿਜੇ ਦਾਨਵ ਮੁੱਖ ਮਹਿਮਾਨ ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕਮੇਟੀ ਵਲੋਂ ਦੋਵਾਂ ਆਗੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਵਿਜੇ ਦਾਨਵ ਨੇ ਕਿਹਾ ਕਿ ਪੰਜਾਬ ਸਰਕਾਰ ਰੁਜ਼ਗਾਰ ਦੇਣ ਵਾਲੀ ਹੈ, ਨਾ ਕੀ ਰੁਜ਼ਗਾਰ ਖੋਹਣ ਵਾਲੀ। ਉਨ੍ਹਾਂ ਕਿਹਾ ਕਿ ਡੋਰ ਟੂ ਡੋਰ ਕੂੜਾ ਚੁੱਕਣ ਵਾਲੇ ਪਰਿਵਾਰਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਕੂੜੇ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਸੰਬੰਧੀ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਲੋਕਲ ਬਾਡੀ ਵਿਭਾਗ ਦੇ ਡਾਇਰੈਕਟਰ ਵਲੋ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਓਵਰਏਜ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ’ਤੇ ਵੀ ਵਿਭਾਗ ਵਲੋਂ ਪ੍ਰਕਿਰਿਆ ਜਾਰੀ ਹੈ ਤੇ ਜਲਦ ਹੀ ਯੋਗ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ। ਇਸ ਮੌਕੇ ਪਰਾਸ਼ਰ ਨੇ ਵੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਕਮੇਟੀ ਵਲੋਂ ਵਿਜੇ ਦਾਨਵ, ਰਾਕੇਸ਼ ਪਰਾਸ਼ਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਚੌਧਰੀ ਯਸ਼ਪਾਲ, ਵਿਮਲ ਭੱਟੀ, ਓਮਪਾਲ ਚਨਾਨਿਆ, ਮਹਿਕ ਸਿੰਘ, ਦੇਵ ਰਾਜ, ਅਕਸ਼ੇ ਰਾਜ, ਸੰਜੇ ਦਿਸ਼ਾਵਰ, ਜਤਿੰਦਰ ਘਾਵਰੀ ਤੇ ਹੋਰ ਆਗੂ ਮੌਜੂਦ ਸਨ।