ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਦੇ ਰੱਖ- ਰਖਾਅ ਸੰਬੰਧੀ ਡੀ. ਸੀ. ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ, 29 ਸਤੰਬਰ (ਜਤਿੰਦਰ ਭੰਬੀ)-ਲੁਧਿਆਣਾ ਜਲੰਧਰ ਬਾਈਪਾਸ ਚੌਕ ਸਥਿਤ ਸੰਵਿਧਾਨ ਨਿਰਮਾਤਾ ਡਾ. ਬੀ.
ਲੁਧਿਆਣਾ, 29 ਸਤੰਬਰ (ਜਤਿੰਦਰ ਭੰਬੀ)-ਲੁਧਿਆਣਾ ਜਲੰਧਰ ਬਾਈਪਾਸ ਚੌਕ ਸਥਿਤ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਦੇ ਰੱਖ ਰਖਾਅ ਸੰਬੰਧੀ ਸੁਝਾਅ ਦਿੰਦੇ ਹੋਏ, ਡਾ. ਅੰਬੇਡਕਰ ਏਕਤਾ ਮਿਸ਼ਨ ਪੰਜਾਬ ਦੇ ਵਫ਼ਦ ਵਲੋਂ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੂੰ ਸੌਂਪਿਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਵਲੋਂ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦਾ ਅਪਮਾਨ ਕਰਨ ਦੀ ਕੋਝੀ ਹਰਕਤ ਕੀਤੀ ਗਈ ਸੀ, ਜਿਸ ਨੂੰ ਲੈ ਕੇ ਦਲਿਤ ਭਾਈਚਾਰੇ ਵਿਚ ਭਾਰੀ ਰੋਸ ਹੈ। ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਤੇ ਸੰਸਥਾ ਦੇ ਪ੍ਰਧਾਨ ਦੀਪਕ ਹੰਸ ਦੀ ਅਗਵਾਈ ਹੇਠ ਇਕ ਵਫ਼ਦ ਵਲੋਂ ਡੀ. ਸੀ. ਨੂੰ ਸੌਂਪੇ ਗਏ ਮੰਗ-ਪੱਤਰ ਵਿਚ ਸੁਝਾਅ ਦਿੱਤੇ ਗਏ ਹਨ ਕਿ ਬੁੱਤ ਦੇ ਆਲ਼ੇ ਦੁਆਲੇ ਐਚ. ਡੀ. ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ, ਸੋਲਰ ਲਾਈਟਾਂ ਲਗਵਾਈਆਂ ਜਾਣ, ਗ੍ਰਿੱਲਾਂ ਦੀ ‘ਹਾਈਟ’ ਉਚੀ ਕੀਤੀ ਜਾਵੇ, ਬੁੱਤ ਵਾਲੀ ਪਾਰਕ ’ ਚੋਂ ਯੂਨੀਪੋਲ ਬਾਹਰ ਕਢਵਾਇਆ ਜਾਵੇ, ਨਗਰ ਨਿਗਮ ਵਲੋਂ ਨੋਟਿਸ ਲਗਵਾਇਆ ਜਾਵੇ ਕਿ ਇਸ ਚੌਕ ਦੀਆਂ ਗ੍ਰਿੱਲਾਂ ਉਪਰ ਬੋਰਡ,ਬੈਨਰ, ਪੋਸਟਰ, ਝੰਡੇ ਆਦਿ ਲਗਾਉਣਾ ਮਨ੍ਹਾ ਹੈ, ਪਾਰਕ ਦੇ ਸੁੰਦਰਤਾ ਯਕੀਨੀ ਬਣਾਉਣ ਲਈ ਪੱਕੇ ਤੌਰ ’ਤੇ ਮਾਲੀ ਦੀ ਡਿਊਟੀ ਲਗਾਈ ਜਾਵੇ ਤੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੇ ਆਲੇ ਦੁਆਲੇ ਬੁਲਟ ਪਰੂਫ਼ ਸ਼ੀਸ਼ਾ ਲਗਾਇਆ ਜਾਵੇ। ਵਫ਼ਦ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਸੁਰੱਖਿਆ ਤੇ ਰੱਖ ਰਖਾਅ ਨੂੰ ਯਕੀਨੀ ਬਣਾਉਣ ਵਾਸਤੇ ਇਹ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਸੁਝਾਵਾਂ ਨੂੰ ਧਿਆਨ ਪੂਰਵਕ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵਲੋਂ ਇਨ੍ਹਾਂ ਉੱਪਰ ਕੰਮ ਕੀਤਾ ਜਾਵੇਗਾ ਤੇ ਜਲਦੀ ਹੀ ਸਾਰੇ ਵਿਸ਼ੇ ਹੱਲ ਕੀਤੇ ਜਾਣਗੇ। ਵਫ਼ਦ ਦੇ ਮੈਂਬਰਾਂ ’ਚ ਇੰਦਰਜੀਤ ਕਪੂਰ, ਨੇਤਾ ਜੀ ਸੋਂਧੀ, ਸ਼ੀਤਲ ਆਦੀਵੰਸ਼ੀ, ਅਨਿਲ ਘਈ, ਈਸ਼ਵਰ ਕਲਿਆਣ, ਸੰਨੀ ਕਾਲੂ, ਅਮਰ ਵੀ ਸ਼ਾਮਿਲ ਰਹੇ।