ਮਸੀਹੀ ਭਾਈਚਾਰੇ ਵਲੋਂ ਪੁਲਿਸ ਨੂੰ ਸ਼ਿਕਾਇਤ
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਮਸੀਹੀ ਭਾਈਚਾਰੇ ਦੇ ਇਕ ਵਫ਼ਦ ਨੇ ਅੱਜ ਪੁਲਿਸ ਨੂੰ ਸ਼ਿਕਾਇਤ ਦੇ ਕੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਇਸਾਈ ਧਰਮ ਬਾਰੇ ਗ਼ਲਤ ਟਿੱਪਣੀ ਕਰਕੇ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਦੀ ਅਗਵਾਈ ਹੇਠ ਵਫ਼ਦ ਨੇ ਡੀ.
ਲੁਧਿਆਣਾ, 2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਮਸੀਹੀ ਭਾਈਚਾਰੇ ਦੇ ਇਕ ਵਫ਼ਦ ਨੇ ਅੱਜ ਪੁਲਿਸ ਨੂੰ ਸ਼ਿਕਾਇਤ ਦੇ ਕੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਇਸਾਈ ਧਰਮ ਬਾਰੇ ਗ਼ਲਤ ਟਿੱਪਣੀ ਕਰਕੇ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਦੀ ਅਗਵਾਈ ਹੇਠ ਵਫ਼ਦ ਨੇ ਡੀ.ਸੀ.ਪੀ. ਗੁਰਸੇਵਕ ਸਿੰਘ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਧੀਰੇਂਦਰ ਸ਼ਾਸਤਰੀ ਨੇ ਇੱਥੇ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਮਸੀਹੀ ਭਾਈਚਾਰੇ ਬਾਰੇ ਬਹੁਤ ਹੀ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸਨੇ ਈਸਾਈ ਧਰਮ ਦੇ ਬਹੁਤ ਹੀ ਪਵਿੱਤਰ ਨਾਅਰੇ ‘ਹਾਲੇ ਲੁਈਆ’ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ‘ਹਾਲੇ ਲੁਈਆ’ ਨੂੰ ਸਿਮਰਨ ਕਰਨ ਵਾਲੇ, ਅਪਣਾਉਣ ਵਾਲੇ ਅਤੇ ਉਨ੍ਹਾਂ ਨੇ ‘ਹਾਲੇ ਲੁਈਆ’ ਨੂੰ ਮੰਨਣ ਵਾਲੇ ਸ਼ਰਧਾਲੂਆਂ ਦੀ ਠੱਠਰੀ-ਗੱਠੜੀ ਬੰਨ੍ਹ ਦੇਣ ਦੀ ਗੱਲ ਨਾਲ ਪੰਜਾਬ ਭਰ ਦੇ ਪੂਰੇ ਮਸੀਹੀ ਭਾਈਚਾਰੇ ਦੇ ਵਿਚ ਰੋਸ ਹੈ ਕਿਉਂਕਿ ਲੋਕਲ ਭਾਸ਼ਾ ਵਿਚ ਠੱਠਰੀ ਦੱਬਣ ਦਾ ਮਤਲਬ ਇਹ ਹੁੰਦਾ ਹੈ ਕਿ ਇਨ੍ਹਾਂ ਨੂੰ ਦਫ਼ਨਾ ਦੇਣਾ ਹੈ। ਅਲਬਰਟ ਦੂਆ ਨੇ ਕਿਹਾ ਕਿ ਧੀਰੇਂਦਰ ਸ਼ਾਸਤਰੀ ਦੇ ਇਸ ਬਿਆਨ ਤੋਂ ਇਨ੍ਹਾਂ ਦੀ ਮਾਨਸਿਕਤਾ ਪਤਾ ਲੱਗਦਾ ਹੈ ਕਿ ਇਹ ਮਸੀਹੀ ਭਾਈਚਾਰੇ ਨੂੰ ਮੰਨਣ ਵਾਲੇ ਲੋਕਾਂ ਦੀ ਠੱਠਰੀ-ਗੱਠੜੀ ਬੰਨ੍ਹਣੀ ਚਾਹੁੰਦੇ ਹਨ, ਭਾਵ ਇਨ੍ਹਾਂ ਨੂੰ ਇੱਥੋਂ ਕੱਢਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਹਰ ਧਰਮ ਨੂੰ ਦੂਜੇ ਧਰਮ ਦਾ ਸਤਿਕਾਰ ਕਰਦਿਆਂ ਆਪਣੇ ਧਰਮ ਦੇ ਪ੍ਰਚਾਰ ਦੀ ਆਜ਼ਾਦੀ ਹੈ, ਪਰ ਦੂਜੇ ਧਰਮ ਦਾ ਬਿਸਤਰਾ ਗੋਲ ਕਰਕੇ ਆਪਣੇ ਧਰਮ ਦੀ ਤਰੱਕੀ ਲਈ ਧਮਕੀਆਂ ਦੇਣਾ ਗੈਰ ਲੋਕਤੰਤਰੀ ਹੈ। ਉਨ੍ਹਾਂ ਪੁਲਿਸ ਕਮਿਸ਼ਨਰ ਨੂੰ ਕਿਹਾ ਹੈ ਕਿ ਉਹ ਧੀਰੇਂਦਰ ਸ਼ਾਸਤਰੀ ਦੇ ਧਮਕੀ ਭਰੇ ਬਿਆਨ ਦੀ ਜਾਂਚ ਕਰਵਾ ਕੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਐਫ.ਆਈ.ਆਰ. ਦਰਜ ਕਰਨ ਤਾਂ ਕਿ ਪੰਜਾਬ ਦੇ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਾਉਣ ਵਾਲਿਆਂ ਨੂੰ ਕੀਤੇ ਦੀ ਸਜ਼ਾ ਮਿਲ ਸਕੇ। ਇਸ ਮੌਕੇ ਪਾਸਟਰ ਸੈਮੂਲ, ਮਹਿੰਦਰ ਸਹੋਤਾ, ਰਵੀ, ਜੋਹਨ ਕੋਟਲੀ ਅੰਮ੍ਰਿਤਸਰ ਅਤੇ ਸੁਰਜੀਤ ਥਾਪਰ ਜਲੰਧਰ ਸਮੇਤ ਕਈ ਆਗੂ ਹਾਜ਼ਰ ਸਨ।