ਦੁਕਾਨ ’ਚ ਰੱਖਿਆ ਲੱਖਾਂ ਦਾ ਸਾਮਾਨ ਚੜ੍ਹਿਆ ਅੱਗ ਦੀ ਭੇਟ
ਲੁਧਿਆਣਾ, 2 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਪੁਲਿਸ ਲਾਈਨ ਦੇ ਬਿਲਕੁਲ ਸਾਹਮਣੇ ਸਥਿਤ ਯੂਨੀਫਾਰਮ ਦੀ ਦੁਕਾਨ ਵਿਚ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਅੱਗ ਦੀ ਲਪੇਟ ਵਿਚ ਸਕੂਲ-ਕਾਲਜਾਂ ਦੀਆਂ ਯੂਨੀਫਾਰਮਾਂ, ਕੱਚਾ ਕੱਪੜਾ ਅਤੇ ਹੋਰ ਤਿਆਰ ਸਾਮਾਨ ਆ ਗਿਆ।
ਅ
ਅੱਗ ਦੀ ਇਕ ਤਸਵੀਰ।
03-10-2026
ਲੁਧਿਆਣਾ, 2 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਪੁਲਿਸ ਲਾਈਨ ਦੇ ਬਿਲਕੁਲ ਸਾਹਮਣੇ ਸਥਿਤ ਯੂਨੀਫਾਰਮ ਦੀ ਦੁਕਾਨ ਵਿਚ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਅੱਗ ਦੀ ਲਪੇਟ ਵਿਚ ਸਕੂਲ-ਕਾਲਜਾਂ ਦੀਆਂ ਯੂਨੀਫਾਰਮਾਂ, ਕੱਚਾ ਕੱਪੜਾ ਅਤੇ ਹੋਰ ਤਿਆਰ ਸਾਮਾਨ ਆ ਗਿਆ। ਘਟਨਾ ਸਮੇਂ ਦੁਕਾਨ ਬੰਦ ਸੀ, ਜਿਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਦੁਕਾਨ ਮਾਲਕ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਆਪਣੇ ਘਰ ਪੁੱਜੇ ਸਨ। ਇਸ ਦੌਰਾਨ ਸਾਹਮਣੇ ਵਾਲੀ ਦੁਕਾਨ ਦੇ ਮਾਲਕ ਵਲੋਂ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਗਿਆ ਕਿ ਦੁਕਾਨ ਅੰਦਰੋਂ ਕਾਫ਼ੀ ਧੂੰਆਂ ਨਿਕਲ ਰਿਹਾ ਹੈ ਅਤੇ ਅੱਗ ਲੱਗੀ ਹੋਈ ਹੈ। ਜਾਣਕਾਰੀ ਮਿਲਦਿਆਂ ਹੀ ਉਹ ਤੁਰੰਤ ਵਾਪਸ ਦੁਕਾਨ ਵੱਲ ਦੌੜੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ। ਦੁਕਾਨ ਅੰਦਰ ਕੱਪੜਾ ਅਤੇ ਯੂਨੀਫਾਰਮਾਂ ਦਾ ਵੱਡਾ ਸਟਾਕ ਹੋਣ ਕਾਰਨ ਅੱਗ ਨੇ ਥੋੜ੍ਹੇ ਸਮੇਂ ਵਿਚ ਹੀ ਤੇਜ਼ ਰੂਪ ਧਾਰ ਲਿਆ। ਅੱਗ ਦੀਆਂ ਲਪਟਾਂ ਅਤੇ ਧੂੰਏਂ ਕਾਰਨ ਫਾਇਰ ਕਰਮਚਾਰੀਆਂ ਨੂੰ ਵੀ ਕਾਫ਼ੀ ਮਿਹਨਤ ਕਰਨੀ ਪਈ। ਆਖ਼ਰਕਾਰ ਪਾਣੀ ਦੀਆਂ ਬੌਛਾਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਅਤੇ ਇਸ ਨੂੰ ਨੇੜਲੀਆਂ ਦੁਕਾਨਾਂ ਤੱਕ ਫੈਲਣ ਤੋਂ ਰੋਕ ਲਿਆ ਗਿਆ। ਦੁਕਾਨ ਮਾਲਕ ਅਨੁਸਾਰ ਦੁਕਾਨ ਅੰਦਰ ਸਕੂਲਾਂ ਲਈ ਤਿਆਰ ਕੀਤੀਆਂ ਯੂਨੀਫਾਰਮਾਂ ਤੋਂ ਇਲਾਵਾ ਆਉਣ ਵਾਲੇ ਆਰਡਰਾਂ ਲਈ ਵੱਡੀ ਮਾਤਰਾ ਵਿਚ ਕੱਚਾ ਕੱਪੜਾ ਅਤੇ ਹੋਰ ਸਾਮਾਨ ਰੱਖਿਆ ਹੋਇਆ ਸੀ। ਅੱਗ ਕਾਰਨ ਇਹ ਸਾਰਾ ਸਾਮਾਨ ਬੁਰੀ ਤਰ੍ਹਾਂ ਸੜ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ’ਤੇ ਨੁਕਸਾਨ ਲੱਖਾਂ ਰੁਪਏ ਵਿਚ ਦੱਸਿਆ ਜਾ ਰਿਹਾ ਹੈ, ਜਦਕਿ ਸੜੇ ਅਤੇ ਨੁਕਸਾਨੇ ਸਟਾਕ ਦੀ ਪੂਰੀ ਜਾਂਚ ਤੋਂ ਬਾਅਦ ਹੀ ਅਸਲ ਨੁਕਸਾਨ ਦਾ ਅੰਦਾਜ਼ਾ ਲੱਗ ਸਕੇਗਾ। ਦੁਕਾਨ ਮਾਲਕ ਵਲੋਂ ਮੁੱਢਲੇ ਤੌਰ ’ਤੇ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣ ਦਾ ਸ਼ੱਕ ਜਤਾਇਆ ਗਿਆ ਹੈ।