ਲਾਡੋਵਾਲ ਦੁਰਗਿਆਣਾ ਮੰਦਰ ਟਰੱਸਟ ਵਲੋਂ 21 ਲੋੜਵੰਦ ਅਤੇ ਵਿਧਵਾ ਔਰਤਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ
ਲਾਡੋਵਾਲ, 2 ਅਕਤੂਬਰ (ਬਲਬੀਰ ਸਿੰਘ ਰਾਣਾ)-ਲਾਡੋਵਾਲ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਟਰੱਸਟ ਵਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਕੜੀ ਤਹਿਤ 21 ਲੋੜਵੰਦ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ, ਜਦਕਿ ਟਰੱਸਟ ਦੇ ਅਹੁਦੇਦਾਰਾਂ ਵਲੋਂ ਲੋੜਵੰਦ ਔਰਤਾਂ ਨੂੰ ਰਾਸ਼ਨ ਕਿੱਟਾਂ ਵੰਡਣ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਚੰਗੀ ਸਿਹਤ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਲਾਡੋਵਾਲ ਦੁਰਗਿਆਣਾ ਮੰਦਰ ਟਰੱਸਟ ਦੇ ਪ੍ਰਧਾਨ ਅਨਿਲ ਕੁਮਾਰ ਰੋਮੀ ਅਤੇ ਟਰੱਸਟ ਦੇ ਜਨਰਲ ਸਕੱਤਰ ਸਰਪੰਚ ਵੀਰ ਚੰਦ ਕਲਿਆਣ ਨੇ ਦੱਸਿਆ ਕਿ ਜਿੱਥੇ ਮੰਦਰ ਟਰੱਸਟ ਵਲੋਂ ਧਾਰਮਿਕ ਗਤੀਵਿਧੀਆਂ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ, ਉਥੇ ਦੇ ਸਮਾਜ ਸੇਵਾ ਦੇ ਕੰਮਾਂ ਨੂੰ ਵੀ ਲਗਾਤਾਰ ਪਹਿਲ ਦਿੱਤੀ ਜਾ ਰਹੀ ਹੈ।
ਲਾਡੋਵਾਲ, 2 ਅਕਤੂਬਰ (ਬਲਬੀਰ ਸਿੰਘ ਰਾਣਾ)-ਲਾਡੋਵਾਲ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਟਰੱਸਟ ਵਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਕੜੀ ਤਹਿਤ 21 ਲੋੜਵੰਦ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ, ਜਦਕਿ ਟਰੱਸਟ ਦੇ ਅਹੁਦੇਦਾਰਾਂ ਵਲੋਂ ਲੋੜਵੰਦ ਔਰਤਾਂ ਨੂੰ ਰਾਸ਼ਨ ਕਿੱਟਾਂ ਵੰਡਣ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਚੰਗੀ ਸਿਹਤ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਲਾਡੋਵਾਲ ਦੁਰਗਿਆਣਾ ਮੰਦਰ ਟਰੱਸਟ ਦੇ ਪ੍ਰਧਾਨ ਅਨਿਲ ਕੁਮਾਰ ਰੋਮੀ ਅਤੇ ਟਰੱਸਟ ਦੇ ਜਨਰਲ ਸਕੱਤਰ ਸਰਪੰਚ ਵੀਰ ਚੰਦ ਕਲਿਆਣ ਨੇ ਦੱਸਿਆ ਕਿ ਜਿੱਥੇ ਮੰਦਰ ਟਰੱਸਟ ਵਲੋਂ ਧਾਰਮਿਕ ਗਤੀਵਿਧੀਆਂ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ, ਉਥੇ ਦੇ ਸਮਾਜ ਸੇਵਾ ਦੇ ਕੰਮਾਂ ਨੂੰ ਵੀ ਲਗਾਤਾਰ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਡਾ ਉਪਰਾਲਾ ਕਰੀਬ 14 ਸਾਲਾਂ ਤੋਂ ਅਰੰਭਿਆ ਹੋਇਆ ਹੈ, ਜੋ ਕਿ ਲੋੜਵੰਦ ਪਰਿਵਾਰਾਂ, ਔਰਤਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਦੀ ਮਦਦ ਦਾ ਸਹਾਰਾ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਦਾ ਉਦੇਸ਼ ਕੇਵਲ ਪੂਜਾ-ਪਾਠ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਸਮਾਜ ਦੇ ਲੋਕਾਂ ਦੇ ਦੁੱਖ-ਦਰਦ ਨੂੰ ਵੀ ਸਮਝਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਸਮੇਂ ਸਿਰ ਮਦਦ ਕੀਤੀ ਸਕੇ, ਕਿਉਂਕਿ ਇਕ ਲੋੜਵੰਦ ਵਿਅਕਤੀ ਦੀ ਸਮੇਂ ਸਿਰ ਮਦਦ ਕਰਨਾ ਉਸ ਨੂੰ ਮੁਸ਼ਕਿਲ ਦੇ ਸਮੇਂ ‘ਚ ਸਹਾਰਾ ਦੇਣ ਦੇ ਬਰਾਬਰ ਸਮਝਿਆ ਜਾਂਦਾ ਹੈ। ਇਸ ਮੌਕੇ ਟਰੱਸਟ ਅਹੁਦੇਦਾਰਾਂ ਨੇ ਦੱਸਿਆ ਕਿ ਦੁਰਗਿਆਣਾ ਮੰਦਰ ਟਰੱਸਟ ਵਲੋਂ ਭਵਿੱਖ ਵਿਚ ਲੋੜਵੰਦ ਲੋਕਾਂ ਦੀ ਇੰਜ ਮਦਦ ਜਾਰੀ ਰਹੇਗੀ। ਉਨ੍ਹਾਂ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਜਿਨ੍ਹਾਂ ਦੀ ਆਪਣੀ ਸਥਿਤੀ ਪਰਮਾਤਮਾ ਵਲੋਂ ਬਿਲਕੁਲ ਠੀਕ ਠਾਕ ਹੈ, ਉਹ ਜ਼ਰੂਰ ਆਪਣੇ ਵਿੱਤ ਮੁਤਾਬਿਕ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ। ਇਸ ਮੌਕੇ ਟਰੱਸਟ ਦੇ ਮੀਤ ਪ੍ਰਧਾਨ ਬਲਵੀਰ ਬਿੱਲਾ, ਪੰਚ ਬੰਟੀ ਮਹਿਰਾ, ਰਾਜ ਕੁਮਾਰ ਰਾਜੂ, ਜਗਦੀਸ਼ ਲਾਲ ਕਲਿਆਣ, ਕਾਲਾ ਮਹਿਰਾ, ਸਾਬਕਾ ਪੰਚ ਬਿਮਲਾ ਦੇਵੀ, ਸਾਬਕਾ ਪੰਚ ਸ਼ਿਵਾਨੀ ਗਾਦੜਾ, ਮੇਵਾ ਮੇਹਰਾ, ਕਾਲਾ ਮਹਿਰਾ, ਅਕਸ਼ੈ ਗਾਦੜਾ ਅਤੇ ਲੱਕੀ ਆਹੂਜਾ ਸਮੇਤ ਟਰੱਸਟ ਅਤੇ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।