03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਗਿੱਲ ਰੋਡ ਪੁਲ ਦੀ ਖਸਤਾ ਹਾਲਤ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ

ਲੁਧਿਆਣਾ, 2 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸਿਧਵਾਂ ਨਹਿਰ ’ਤੇ ਗਿੱਲ ਚੌਕ ਨੇੜੇ ਗਿੱਲ ਰੋਡ ਪੁਲ ਦੀ ਖਸਤਾ ਹਾਲਤ ਨੂੰ ਲੈ ਕੇ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਸ਼ਿਕਾਇਤ ਵਿਚ ਪੁਲ ਰਿਟੇਨਿੰਗ ਵਾਲ ਨੂੰ ਹੋਏ ਨੁਕਸਾਨ, ਬਾਹਰ ਨਜ਼ਰ ਆ ਰਹੇ ਸਰੀਏ ਅਤੇ ਟੁੱਟੀਆਂ ਸੁਰੱਖਿਆ ਗਰਿੱਲਾਂ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ।

Ad Position 21
No active advertisement
ਗਿੱਲ ਰੋਡ ਪੁਲ ਦੇ ਇਕ ਹਿੱਸੇ ਨੂੰ ਕਲੈਂਪਾਂ ਰਾਹੀਂ ਦਿੱਤੇ ਆਰਜ਼ੀ ਸਹਾਰੇ ਦਾ ਦ੍ਰਿਸ਼। (ਸੱਜੇ) ਗਿੱਲ ਰੋਡ ਪੁਲ ਦੀ ਖਸਤਾ ਹਾਲਤ ਰਿਟੇਨਿੰਗ ਵਾਲ ਦਾ ਦ੍ਰਿਸ਼। ਤਸਵੀਰਾਂ : ਸੇਵਕ ਸਿੰਘ 03-10-2026
ਲੁਧਿਆਣਾ, 2 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸਿਧਵਾਂ ਨਹਿਰ ’ਤੇ ਗਿੱਲ ਚੌਕ ਨੇੜੇ ਗਿੱਲ ਰੋਡ ਪੁਲ ਦੀ ਖਸਤਾ ਹਾਲਤ ਨੂੰ ਲੈ ਕੇ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਸ਼ਿਕਾਇਤ ਵਿਚ ਪੁਲ ਰਿਟੇਨਿੰਗ ਵਾਲ ਨੂੰ ਹੋਏ ਨੁਕਸਾਨ, ਬਾਹਰ ਨਜ਼ਰ ਆ ਰਹੇ ਸਰੀਏ ਅਤੇ ਟੁੱਟੀਆਂ ਸੁਰੱਖਿਆ ਗਰਿੱਲਾਂ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਸ਼ਿਕਾਇਤਕਰਤਾਵਾਂ ਅਨੁਸਾਰ ਪੁਲ ਦੀ ਰਿਟੇਨਿੰਗ ਵਾਲ ਦਾ ਕੁੱਝ ਹਿੱਸਾ ਨੁਕਸਾਨਿਆ ਹੋਇਆ ਹੈ ਅਤੇ ਢਾਂਚੇ ਵਿਚੋਂ ਸਰੀਆ ਬਾਹਰ ਨਜ਼ਰ ਆ ਰਿਹਾ ਹੈ। ਕੁੱਝ ਹਿੱਸਿਆ ਨੂੰ ਕਥਿਤ ਤੌਰ ’ਤੇ ਕਲੈਂਪਾਂ ਰਾਹੀਂ ਆਰਜ਼ੀ ਸਹਾਰਾ ਦਿੱਤੇ ਜਾਣ ਦੀ ਗੱਲ ਵੀ ਸ਼ਿਕਾਇਤ ਵਿਚ ਕਹੀ ਗਈ ਹੈ। ਇਸ ਤੋਂ ਇਲਾਵਾ ਨਹਿਰ ਦੇ ਨਾਲ ਲੱਗੀਆਂ ਸੁਰੱਖਿਆ ਗਰਿੱਲਾਂ ਵੀ ਕਈ ਥਾਵਾਂ ਤੋਂ ਨੁਕਸਾਨੀਆਂ ਜਾਂ ਹਟੀਆਂ ਹੋਈਆਂ ਦੱਸੀਆਂ ਗਈਆਂ ਹਨ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਗਿੱਲ ਰੋਡ ਪੁਲ ਬਹੁਤ ਰੁਝੇਵੇਂ ਵਾਲਾ ਮਾਰਗ ਹੈ ਅਤੇ ਇਸ ਰਾਹੀਂ ਹਰ ਰੋਜ਼ ਵੱਡੀ ਗਿਣਤੀ ਵਿਚ ਵਾਹਨ ਲੰਘਦੇ ਹਨ। ਪੁਲ ਦੀ ਮੌਜੂਦਾ ਹਾਲਤ ਕਾਰਨ ਵਾਹਨ ਚਾਲਕਾਂ, ਪੈਦਲ ਰਾਹਗੀਰਾਂ ਅਤੇ ਹੋਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਖਦਸ਼ਾ ਪ੍ਰਗਟਾਇਆ ਗਿਆ ਹੈ। ਭਾਰੀ ਮੀਂਹ ਜਾਂ ਢਾਂਚੇ ਨੂੰ ਹੋਰ ਨੁਕਸਾਨ ਹੋਣ ਦੀ ਸੂਰਤ ਵਿਚ ਸਥਿਤੀ ਗੰਭੀਰ ਹੋਣ ਦੀ ਚਿੰਤਾ ਵੀ ਜ਼ਾਹਿਰ ਕੀਤੀ ਗਈ ਹੈ। ਸ਼ਿਕਾਇਤਕਰਤਾਵਾਂ ਨੇ ਮੰਗ ਕੀਤੀ ਹੈ ਕਿ ਸਬੰਧਿਤ ਵਿਭਾਗਾਂ ਦੀ ਸਾਂਝੀ ਟੀਮ ਵਲੋਂ ਪੁਲ ਦੀ ਤੁਰੰਤ ਸੁਰੱਖਿਆ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਰਿਟੇਨਿੰਗ ਵਾਲ, ਪੁਲ ਦੇ ਢਾਂਚੇ ਅਤੇ ਸੁਰੱਖਿਆ ਗਰਿੱਲਾਂ ਦੀ ਜ਼ਰੂਰੀ ਮੁਰੰਮਤ ਤੇ ਮਜ਼ਬੂਤੀ ਦਾ ਕੰਮ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮਾਰਗ ਲੁਧਿਆਣਾ ਨੂੰ ਗਿੱਲ ਅਤੇ ਅੱਗੇ ਮਲੇਰਕੋਟਲਾ ਤੇ ਪਟਿਆਲਾ ਨਾਲ ਜੋੜਦਾ ਹੈ। ਇਸ ਲਈ ਪੁਲ ਦੀ ਸੁਰੱਖਿਆ ਨੂੰ ਅਣਦੇਖਾ ਕਰਨਾ ਲੋਕਾਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਜਿਨ੍ਹਾਂ ਹੱਥਾਂ ’ਚ ਕਾਨੂੰਨ ਦੀ ਪਾਲਣਾ ਦੀ ਜ਼ਿੰਮੇਵਾਰੀ, ਉਨ੍ਹਾਂ ਦੇ ਸਮਾਗਮਾਂ ’ਚ ਪਾਬੰਦੀਸ਼ੁਦਾ ਪਲਾਸਟਿਕ ਵਰਤਣ ਦੇ ਦੋਸ਼ ਅਗਲੀ ਖ਼ਬਰ ਲਾਡੋਵਾਲ ਦੁਰਗਿਆਣਾ ਮੰਦਰ ਟਰੱਸਟ ਵਲੋਂ 21 ਲੋੜਵੰਦ ਅਤੇ ਵਿਧਵਾ ਔਰਤਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ
Ad Position 24