03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ’ ਤੇ ਹਲਕਾ ਗਿੱਲ ਵਿਖੇ “ ਸੰਵਿਧਾਨ ਬਚਾਓ , ਦੇਸ਼ ਬਚਾਓ ” ਕੱਢਿਆ ਪੈਦਲ ਮਾਰਚ

ਫੁੱਲਾਂਵਾਲ, 2 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਕੁਲ ਹਿੰਦ ਕਾਂਗਰਸ ਸੇਵਾ ਦਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਮੁੱਚੇ ਦੇਸ਼ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ’ਤੇ 2 ਅਕਤੂਬਰ ਨੂੰ ਕੀਤੇ ਗਏ “ਸੰਵਿਧਾਨ ਬਚਾਓ, ਦੇਸ਼ ਬਚਾਓ” ਪੈਦਲ ਮਾਰਚ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਗਿੱਲ ਵਿਚ ਪੈਂਦੀ ਧਾਂਦਰਾ ਰੋਡ ’ਤੇ ਜੈਨ ਮੰਦਿਰ ਤੋਂ ਮਾਣਕਵਾਲ ਪਿੰਡ ਦੇ ਗੇਟ ਤੱਕ ਕਾਂਗਰਸ ਸੇਵਾ ਦਲ ਪੰਜਾਬ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਕੈੜਾ ਦੀ ਅਗਵਾਈ ਹੇਠ ਇਕ ਵਿਸ਼ਾਲ ਪੈਦਲ ਮਾਰਚ ਕੱਢਿਆ ਗਿਆ। ਇਸ ਤੋਂ ਪਹਿਲਾਂ ਮਹਾਤਮਾ ਗਾਂਧੀ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ ਅਤੇ ਐੱਸ.

Ad Position 21
No active advertisement
“ਸੰਵਿਧਾਨ ਬਚਾਓ, ਦੇਸ਼ ਬਚਾਓ” ਪੈਦਲ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਮਹਾਤਮਾ ਗਾਂਧੀ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਹੋਏ ਕਾਂਗਰਸ ਸੇਵਾ ਦਲ ਦੇ ਆਗੂ ਅਤੇ ਵਰਕਰ। ਅਜੀਤ ਤਸਵੀਰ 03-10-2026
ਫੁੱਲਾਂਵਾਲ, 2 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਕੁਲ ਹਿੰਦ ਕਾਂਗਰਸ ਸੇਵਾ ਦਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਮੁੱਚੇ ਦੇਸ਼ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ’ਤੇ 2 ਅਕਤੂਬਰ ਨੂੰ ਕੀਤੇ ਗਏ “ਸੰਵਿਧਾਨ ਬਚਾਓ, ਦੇਸ਼ ਬਚਾਓ” ਪੈਦਲ ਮਾਰਚ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਗਿੱਲ ਵਿਚ ਪੈਂਦੀ ਧਾਂਦਰਾ ਰੋਡ ’ਤੇ ਜੈਨ ਮੰਦਿਰ ਤੋਂ ਮਾਣਕਵਾਲ ਪਿੰਡ ਦੇ ਗੇਟ ਤੱਕ ਕਾਂਗਰਸ ਸੇਵਾ ਦਲ ਪੰਜਾਬ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਕੈੜਾ ਦੀ ਅਗਵਾਈ ਹੇਠ ਇਕ ਵਿਸ਼ਾਲ ਪੈਦਲ ਮਾਰਚ ਕੱਢਿਆ ਗਿਆ। ਇਸ ਤੋਂ ਪਹਿਲਾਂ ਮਹਾਤਮਾ ਗਾਂਧੀ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਗਏ ਅਤੇ ਐੱਸ.ਆਈ.ਆਰ. ਵਿਚ ਕੇਂਦਰ ਸਰਕਾਰ ਦੀ ਸ਼ਹਿ ’ਤੇ ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਵੱਡੇ ਪੱਧਰ ’ਤੇ ਧਾਂਧਲੀ ਦੇ ਖ਼ਿਲਾਫ਼ ਸੱਤਿਆ ਗ੍ਰਹਿ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨਾਲ ਵੋਟ ਦੀ ਆਜ਼ਾਦੀ ਦੀ ਲੜਾਈ ਲੜੀ ਸੀ, ਪ੍ਰੰਤੂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਸਤਾ ਦੀ ਲਾਲਚ ਕਾਰਨ ਅੱਜ ਵੋਟ ਦੀ ਆਜ਼ਾਦੀ ਖ਼ਤਰੇ ਵਿਚ ਪੈ ਗਈ ਹੈ। ਚੋਣ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਗੋਲੀ ਬਣ ਕੇ ਰਹਿ ਗਿਆ ਹੈ ਅਤੇ ਵਿਰੋਧੀ ਪਾਰਟੀਆਂ ਦੀਆਂ ਵੋਟਾਂ ਨੂੰ ਕੱਟਣ ਦੇ ਰਾਹ ’ਤੇ ਚੱਲ ਰਿਹਾ ਹੈ। ਰਾਜੀਵ ਗਾਂਧੀ ਦੀ ਸਰਕਾਰ ਵੇਲੇ 18 ਸਾਲ ਤੋਂ ਉੱਪਰ ਦੇ ਦੇਸ਼ ਵਾਸੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ, ਪਰ ਕੇਂਦਰ ਸਰਕਾਰ ਵੋਟ ਚੋਰੀ ’ਤੇ ਉੱਤਰੀ ਹੋਈ ਹੈ ਤਾਂ ਜੋ ਬਹੁਗਿਣਤੀ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਸਕੇ। ਆਗੂਆਂ ਨੇ ਪੁਰਜ਼ੋਰ ਸ਼ਬਦਾਂ ਰਾਹੀਂ ਮੰਗ ਕੀਤੀ ਕਿ ਐੱਸ.ਆਈ.ਆਰ. ਪ੍ਰਕਿਰਿਆ ਨੂੰ ਰੱਦ ਕੀਤਾ ਜਾਵੇ। ਜੇਕਰ ਦੇਸ਼ ਵਾਸੀਆਂ ਨੇ ਇਨ੍ਹਾਂ ਕਾਲੇ ਅੰਗਰੇਜ਼ਾਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਵੋਟ ਚੋਰੀ ਦਾ ਵਿਰੋਧ ਨਾਂ ਕੀਤਾ ਤਾਂ ਦੇਸ਼ ਮੁੜ ਤੋਂ ਗੁਲਾਮੀ ਦੀ ਦਲਦਲ ਵਿਚ ਧਸ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਐੱਸ.ਸੀ. ਵਿਭਾਗ ਲੁਧਿਆਣਾ ਚੇਅਰਮੈਨ ਰਾਹੁਲ ਪੁਹਾਲ, ਪਾਰਿਕ ਸ਼ਰਮਾ, ਪ੍ਰਧਾਨ ਹੈਪੀ ਲਾਲੀ, ਚਰਨਜੋਤ ਸਿੰਘ ਕਿੱਟੂ, ਗੋਪਾਲ ਗਰਗ, ਮਲਕੀਤ ਕੈੜਾ, ਤਿਲਕਰਾਜ ਸੋਨੂ, ਬੋਬੀ ਮੁੰਡੇ, ਜਸਵਿੰਦਰ ਕੌਰ, ਤਿਵਾੜੀ, ਪੰਕਜ ਸਭਰਵਾਲ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਅਤੇ ਸੇਵਾ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਹਲਕਾ ਗਿੱਲ ਦੇ ਮੁੱਖ ਦਫ਼ਤਰ ਵਿਖੇ ਯੂਥ ਅਕਾਲੀ ਦਲ ( ਬ ) ਦੀ ਹੋਈ ਅਹਿਮ ਮੀਟਿੰਗ ਅਗਲੀ ਖ਼ਬਰ ਗਾਂਧੀ ਦੀ ਅਹਿੰਸਾ ਦੀ ਵਿਚਾਰਧਾਰਾ ਦੁਨੀਆ ਨੂੰ ਤਬਾਹੀ ਤੋਂ ਰੋਕ ਸਕਦੀ ਹੈ - ਡਾ . ਅਰੁਣ ਮਿੱਤਰਾ
Ad Position 24