08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਗੁਰੂ ਘਰ ਦੀ ਦੀਵਾਰ ’ਤੇ ਪੱਥਰਬਾਜ਼ੀ ਕਾਰਨ ਰੋਹ ਵਿਚ ਆਈਆਂ ਸੰਗਤਾਂ ਨੇ ਪ੍ਰਵਾਸੀਆਂ ਦੀਆਂ ਝੁੱਗੀਆਂ ਕੀਤੀਆਂ ਅੱਗ ਹਵਾਲੇ

ਗੁਰੂ ਘਰ ਦੀ ਦੀਵਾਰ ’ਤੇ ਪੱਥਰਬਾਜ਼ੀ ਕਾਰਨ ਰੋਹ ਵਿਚ ਆਈਆਂ ਸੰਗਤਾਂ ਨੇ ਪ੍ਰਵਾਸੀਆਂ ਦੀਆਂ ਝੁੱਗੀਆਂ ਕੀਤੀਆਂ ਅੱਗ ਹਵਾਲੇ

Ad Position 21
No active advertisement
ਅਜੀਤ ਡੈਸਕ 09-10-2026

ਆਲਮਗੀਰ, 8 ਅਕਤੂਬਰ (ਜਰਨੈਲ ਸਿੰਘ ਪੱਟੀ)-ਬੀਤੇ ਦਿਨ ਝੁੱਗੀਆਂ ਵਿਚ ਰਹਿਣ ਵਾਲੇ ਕੁੱਝ ਪ੍ਰਵਾਸੀ ਮਜ਼ਦੂਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਲੰਗਰ ਛਕਣ ਲਈ ਪਹੁੰਚੇ, ਜਿੱਥੇ ਲੰਗਰ ਹਾਲ ਵਿਚ ਮੌਜੂਦ ਸੇਵਾਦਾਰਾਂ ਨੇ ਉਕਤ ਪ੍ਰਵਾਸੀ ਮਜ਼ਦੂਰਾਂ ਨੂੰ ਗੁਰੂ ਘਰ ਦੀ ਮਰਿਆਦਾ ਸਬੰਧੀ ਦੱਸਣ ਦਾ ਯਤਨ ਕੀਤਾ ਤਾਂ ਰੋਹ ਵਿਚ ਆਏ ਪ੍ਰਵਾਸੀ ਮਜ਼ਦੂਰਾਂ ਵਲੋਂ ਗੁਰੂ ਘਰ ਦੇ ਲੰਗਰ ਹਾਲ ਦੀ ਦੀਵਾਰ ’ਤੇ ਪੱਥਰਬਾਜ਼ੀ ਕਰਕੇ ਆਪਣੀ ਫਿਰਕੂ ਨਫ਼ਰਤ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਰੋਹ ਵਿਚ ਆਈਆਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਇਕੱਠੀਆਂ ਹੋ ਕੇ ਗੁਰਦੁਆਰਾ ਸਾਹਿਬ ਨਜ਼ਦੀਕ ਬਣੀਆਂ ਉਕਤ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਗਨ ਭੇਟ ਕਰ ਦਿੱਤਾ। ਇਸ ਸਬੰਧ ਵਿਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਮੰਦਭਾਗੇ ਵਾਪਰੇ ਘਟਨਾਕ੍ਰਮ ਉਪਰੰਤ ਹਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਸਮੇਤ ਸਮੂਹ ਸੇਵਾਦਾਰਾਂ ਨੇ ਉਕਤ ਝੁੱਗੀ ਨਿਵਾਸੀਆਂ ਨੂੰ ਸ਼ਾਮ ਤੱਕ ਝੁੱਗੀਆਂ ਖਾਲੀ ਕਰਨ ਦੀ ਚੇਤਾਵਨੀ ਦੇ ਦਿੱਤੀ ਸੀ ਅਤੇ ਉਕਤ ਮਜ਼ਦੂਰਾਂ ਵਲੋਂ ਖਾਲੀ ਕੀਤੀ ਗਈਆਂ ਝੁੱਗੀਆਂ ਨੂੰ ਜਥੇਬੰਦੀਆਂ ਵਲੋਂ ਅਗਨ ਭੇਟ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸਰਗਰਮੀ ਨਾਲ ਮਾਮਲੇ ਦੀ ਜਾਂਚ ਕਰਦਿਆਂ ਕੁੱਝ ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਹੈ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਕਤ ਘਟਨਾ ਦੀ ਸਖ਼ਤ ਸ਼ਬਦਾਂ ਨਾਲ ਨਿੰਦਾ ਕਰਦਿਆਂ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਗੁਰੂ ਘਰ ਜਾਂ ਕਿਸੇ ਵੀ ਧਰਮ ਦੇ ਧਾਰਮਿਕ ਅਸਥਾਨ ਵੱਲ ਮਾੜੀ ਨਜ਼ਰ ਨਾਲ ਦੇਖਣ ਦੀ ਜੁੱਰਤ ਨਾ ਕਰ ਸਕੇ।

Ad Position 22
No active advertisement
ਪਿਛਲੀ ਖ਼ਬਰ ਗਲਾਸਗੋ ’ ਚ ਨਕਾਬਪੋਸ਼ਾਂ ਦਾ ਪ੍ਰਵਾਸ ਵਿਰੋਧੀ ਪ੍ਰਦਰਸ਼ਨ , ਇਕ ਗ੍ਰਿਫ਼ਤਾਰ ਅਗਲੀ ਖ਼ਬਰ ਦੋ ਸਾਲ ਦਾ ਗੈਪ ਨਹੀਂ ਬਣਿਆ ਰੁਕਾਵਟ, ਗੈਵੀ ਕਲੇਰ ਨੇ ਅਮਨਪ੍ਰੀਤ ਦਾ ਲਗਵਾਇਆ ਨਿਊਜ਼ੀਲੈਂਡ ਦਾ ਵੀਜ਼ਾ
Ad Position 24