09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਡੀ . ਕੇ . ਪੇਜ -2026 ਮਿਸਿਜ਼ ਇੰਡੀਆ ਪ੍ਰਤੀਯੋਗਤਾ ਵਿਚ ਪੰਜਾਬ ਦੀ ਨਿਰਮਲਜੀਤ ਕੌਰ ਨੇ ਹਾਸਿਲ ਕੀਤਾ ਤੀਜਾ ਸਥਾਨ

ਲੁਧਿਆਣਾ, 9 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਡੀ. ਕੇ.

Ad Position 21
No active advertisement
ਡੀ.ਕੇ. ਪੇਜ-2026 ਪ੍ਰਤੀਯੋਗਤਾ ਵਿਚ ਜੇਤੂ ਰਹੀ ਪੰਜਾਬ ਦੀ ਨਿਰਮਲਜੀਤ ਕੌਰ ਜੇਤੂ ਟਰਾਫ਼ੀ ਨਾਲ। ਅਜੀਤ ਤਸਵੀਰ 10-10-2026
ਲੁਧਿਆਣਾ, 9 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਡੀ.ਕੇ. ਪੇਜ-2026 ਹੋਟਲ ਤਾਜਦਿੱਲੀ ਵਿਖੇ ਕਰਵਾਈ ਗਈ ਮਿਸਿਜ਼ ਇੰਡੀਆ ਪ੍ਰਤੀਯੋਗਤਾ ਵਿਚ ਪੰਜਾਬ ਦੀ ਨਿਰਮਲਜੀਤ ਕੌਰ ਯੋਗਾ ਕੋਚ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਪ੍ਰਤੀਯੋਗਤਾ ਵਿਚ ਕੁੱਲ ਦੋ ਹਜ਼ਾਰ ਔਰਤਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 120 ਔਰਤਾਂ ਫਾਈਨਲ ਤੱਕ ਪੁੱਜੀਆਂ। ਨਿਰਮਲਜੀਤ ਕੌਰ ਨੇ 2026 ਮਿਸਿਜ਼ ਇੰਡੀਆ ਇਲੀਟ ਪ੍ਰਤੀਯੋਗਤਾ ’ਚ ਤੀਜੇ ਸਥਾਨ ’ਤੇ ਰਹੀ ਅਤੇ ਪੰਜਾਬ ਦਾ ਨਾਮ ਦੇਸ਼ ਭਰ ਵਿਚ ਰੌਸ਼ਨ ਕੀਤਾ। ਨਿਰਮਲਜੀਤ ਕੌਰ ਦਾ ਕਹਿਣਾ ਹੈ ਕਿ ਇਸਦਾ ਸਿਹਰਾ ਉਹ ਆਪਣੇ ਪਰਿਵਾਰ ਨੂੰ ਦਿੰਦੀ ਹੈ, ਜਿਨ੍ਹਾਂ ਦੇ ਸਹਿਯੋਗ ਸਦਕਾ ਹੀ ਇਹ ਮੁਕਾਮ ਹਾਸਿਲ ਹੋਇਆ ਹੈ। ਉਨ੍ਹਾਂ ਕਿਹਾ ਕਿ ਔਰਤ ਨੂੰ ਆਪਣੀ ਪਹਿਚਾਣ ਖੁਦ ਬਣਾਉਣੀ ਚਾਹੀਦੀ ਹੈ ਅਤੇ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਕਿਉਂਕਿ ਇਕ ਦਿਨ ਉਸਦਾ ਵੀ ਦਿਨ ਆਵੇਗਾ। ਉਸਨੇ ਡੀ.ਕੇ. ਪੇਜ ਦੇ ਮੰਚ ਅਤੇ ਮਿਸ ਗਰਿਮਾ ਜਿੰਮੀ ਅਤੇ ਸਹਿਯੋਗੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਨੂੰ ਇਹ ਮੰਚ ਪ੍ਰਦਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਜਥੇਦਾਰ ਜਸਵੰਤ ਸਿੰਘ ਹਰਨਾਮਪੁਰਾ ਨੂੰ ਸਦਮਾ , ਮਾਤਾ ਦਾ ਦਿਹਾਂਤ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਅਲੌਕਿਕ ਕੀਰਤਨ ਸਮਾਗਮ
Ad Position 24