ਭਾਵਾਧਸ ਵਲੋਂ ਪ੍ਰਗਟ ਦਿਵਸ ਮੌਕੇ 25 ਅਕਤੂਬਰ ਨੂੰ ਕੱਢੀ ਜਾਵੇਗੀ 37ਵੀਂ ਵਿਸ਼ਾਲ ਸ਼ੋਭਾ ਯਾਤਰਾ- ਵਿਜੈ ਦਾਨਵ
ਲੁਧਿਆਣਾ, 9 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਜਨਰਲ ਹਾਊਸ ਦੀ ਮੀਟਿੰਗ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ਵਿਚ ਨਗਰ ਨਿਗਮ ਜ਼ੋਨ ਏ. ਵਿਖੇ ਹੋਈ।
ਮ
ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਵਿਜੇ ਦਾਨਵ। ਹੇਠਾਂ ਮੀਟਿੰਗ ਵਿਚ ਸ਼ਾਮਿਲ ਭਾਵਾਧਸ ਦੇ ਆਗੂ ਅਤੇ ਵਰਕਰ। ਅਜੀਤ ਤਸਵੀਰ
10-10-2026
ਲੁਧਿਆਣਾ, 9 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਜਨਰਲ ਹਾਊਸ ਦੀ ਮੀਟਿੰਗ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ਵਿਚ ਨਗਰ ਨਿਗਮ ਜ਼ੋਨ ਏ. ਵਿਖੇ ਹੋਈ। ਮੀਟਿੰਗ ਦੌਰਾਨ ਭਾਵਾਧਸ ਦੇ ਸਮੂਹ ਅਹੁਦੇਦਾਰਾਂ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ 25 ਅਕਤੂਬਰ ਨੂੰ ਕੱਢੀ ਜਾਣ ਵਾਲੀ 37ਵੀਂ ਵਿਸ਼ਾਲ ਸ਼ੋਭਾ ਯਾਤਰਾ ਸੰਬੰਧੀ ਵਿਚਾਰ ਚਰਚਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਜੈ ਦਾਨਵ ਨੇ ਕਿਹਾ ਕਿ ਭਾਵਾਧਸ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 37ਵੀਂ ਵਿਸ਼ਾਲ ਸ਼ੋਭਾ ਯਾਤਰਾ 25 ਅਕਤੂਬਰ ਨੂੰ ਸਥਾਨਕ ਦਰੇਸੀ ਦੇ ਖੁੱਲ੍ਹੇ ਮੈਦਾਨ ਵਿਚੋਂ ਸ਼ਾਮ 5.00 ਵਜੇ ਕੱਢੀ ਜਾਵੇਗੀ, ਜੋ ਕਿ ਘਾਟੀ ਮੁਹੱਲਾ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸ਼ੋਭਾ ਯਾਤਰਾ ਦਾ ਵੱਖ ਵੱਖ ਥਾਵਾਂ ’ਤੇ ਸ਼ਹਿਰ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਸਵਾਗਤ ਕੀਤਾ ਗਿਆ ਜਾਵੇਗਾ। ਉਨ੍ਹਾਂ ਇਸ ਮੌਕੇ ਭਾਵਾਧਸ ਦੇ ਸਮੂਹ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਤੇ ਸਮੂਹ ਮੈਂਬਰਾਂ ਨੂੰ ਸ਼ੋਭਾ ਯਾਤਰਾ ਲਈ ਦਿਨ ਰਾਤ ਜੁੱਟ ਜਾਣ ਲਈ ਪ੍ਰੇਰਿਤ ਵੀ ਕੀਤਾ। ਇਸ ਤੋਂ ਇਲਾਵਾ ਵਿਜੈ ਦਾਨਵ ਵਲੋਂ ਸਵਾਗਤੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸਾਰੇ ਅਹੁਦੇਦਾਰ ਪ੍ਰਬੰਧਕੀ ਕਮੇਟੀ ਵਿਚ ਜ਼ਿਲ੍ਹਾ ਤੇ ਸ਼ਾਖਾ ਅਹੁਦੇਦਾਰ ਹੋਣਗੇ। ਉਨ੍ਹਾਂ ਕਿਹਾ ਕਿ ਭਾਵਾਧਸ ਦੇ ਸਮੂਹ ਆਗੂਆਂ ਆਪਣੇ ਪਰਿਵਾਰਾਂ ਸਮੇਤ ਇਸ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਅਤੇ ਸ਼ੋਭਾ ਯਾਤਰਾ ਦੌਰਾਨ ਅਨੁਸ਼ਾਸਨ ਨੂੰ ਬਣਾ ਕੇ ਰੱਖਣ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਸਮੁੱਚੀ ਕੌਮ ਨੂੰ ਚਾਹੀਦਾ ਹੈ ਕਿ ਉਹ ਪ੍ਰਗਟ ਦਿਵਸ ਤੋਂ ਪਹਿਲਾਂ ਆਪਣੇ ਘਰਾਂ ਵਿਚ 14 ਜਾਂ 4 ਦਿਨ ਲਈ ਅਖੰਡ ਜੋਤ ਸਥਾਪਿਤ ਕਰਨ ਤੇ ਸ਼ੋਭਾ ਯਾਤਰਾ ’ਤੇ ਪ੍ਰਗਟ ਦਿਵਸ ਵਾਲੇ ਦਿਨ ਆਪਣੇ ਘਰਾਂ ਨੂੰ ਲਾਈਟਾਂ ਨਾਲ ਜ਼ਰੂਰ ਰੁਸ਼ਨਾਉਣਾ। ਉਨ੍ਹਾਂ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਆਪਣੇ ਪਰਿਵਾਰਾਂ ਸਮੇਤ ਸ਼ੋਭਾ ਯਾਤਰਾ ਵਿਚ ਸ਼ਿਰਕਤ ਕਰਨ। ਇਸ ਮੌਕੇ ਸੰਤ ਵਿਸ਼ਰਵਾਰਿਸ਼ੀ ਜੀ, ਚੌਧਰੀ ਯਸ਼ਪਾਲ, ਵਿਮਲ ਭੱਟੀ, ਮਹਿਕ ਸਿੰਘ ਚੌਹਾਨ, ਰੋਹਿਤ ਸਹੋਤਾ, ਦੇਵ ਰਾਜ ਅਸੁਰ, ਕਨੌਜ ਦਾਨਵ, ਅਸ਼ਵਨੀ ਭੀਲ, ਸ਼ਾਮ ਬੋਹਤ, ਲਵ ਦ੍ਰਾਵਿੜ, ਦੀਪੂ ਘਈ ਅਕਸ਼ੇ ਰਾਜ, ਧਰਮਵੀਰ ਮਚਲ, ਸੰਜੇ ਦਿਸਾਵਰ, ਜਤਿੰਦਰ ਘਾਵਰੀ, ਸੁਰੇਸ਼ ਸ਼ੈਲੀ, ਧਰਮਵਿੰਦਰ ਘਾਵਰੀ, ਸੰਨੀ ਬਾਲੂ, ਹੈਪੀ ਰਾਹਤ, ਸੋਹਣਵੀਰ ਰਣੀਆਂ, ਸ਼ਿਵ ਬਿਡਲਾਨ, ਮਿੰਕਲ ਬਿਰਲਾ, ਪਵਨਦੀਪ ਲੁਹਾਰਾ, ਸੋਨੂੰ ਸੂਦ, ਸੁਨੀਤਾ ਦ੍ਰਾਵਿੜ, ਓਮਪਾਲ ਚੰਡਾਲਿਆ, ਰਾਜੂ ਘਾਵਰੀਆ, ਈਸ਼ੂ ਢੀਂਗੀਆ, ਸੰਜੀਵ, ਬਨਵਾਰੀ ਲਾਲ, ਬਨਾਰਸੀ ਲੰਬੜਦਾਰ, ਮਨੋਜ ਲੰਬੜਦਾਰ, ਸੰਨੀ ਪਬਮੇ, ਵਿੱਕੀ ਬਿਰਲਾ, ਰਾਜ ਰਾਣੀ ਗੋਮਤੀ ਆਦਿ ਹਾਜ਼ਰ ਸਨ।