ਲੰਗਰ ਹਾਲ ’ਤੇ ਹਮਲੇ ਦੇ ਦੋਸ਼ੀ ਕਿਸੇ ਵੀ ਕੀਮਤ ’ਤੇ ਬਖਸ਼ੇ ਨਾ ਜਾਣ-ਸਿੰਮਕ, ਜਥੇ: ਮਲਕਪੁਰ
ਹੰਬੜਾਂ, 10 ਅਕਤੂਬਰ (ਮੇਜਰ ਹੰਬੜਾਂ)-ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਿਸ਼ਾਹੀ ਦਸਵੀਂ ਆਲਮਗੀਰ (ਲੁਧਿਆਣਾ) ਦੇ ਲੰਗਰ ਹਾਲ ਵਿਖੇ ਪ੍ਰਵਾਸੀਆਂ ਦੇ ਇਕ ਗਰੁੱਪ ਵਲੋਂ ਸੇਵਾਦਾਰਾਂ ’ਤੇ ਹਮਲਾ ਕਰਨ ਦੀ ਵਾਪਰੀ ਘਟਨਾ ਦੀ ਸਖਤ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ (ਬ) ਦੇ ਸਰਕਲ ਪ੍ਰਧਾਨ ਜਥੇ. ਕਰਮਜੀਤ ਸਿੰਘ ਮਲਕਪੁਰ ਨੇ ਕਿਹਾ ਕਿ ਹਮਲੇ ਦੇ ਦੋਸ਼ੀ ਕਿਸੇ ਵੀ ਕੀਮਤ ’ਤੇ ਬਖਸ਼ੇ ਨਾ ਜਾਣ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਹ
ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਜਥੇ: ਕਰਮਜੀਤ ਸਿੰਘ ਮਲਕਪੁਰ
11-10-2026
ਹੰਬੜਾਂ, 10 ਅਕਤੂਬਰ (ਮੇਜਰ ਹੰਬੜਾਂ)-ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਿਸ਼ਾਹੀ ਦਸਵੀਂ ਆਲਮਗੀਰ (ਲੁਧਿਆਣਾ) ਦੇ ਲੰਗਰ ਹਾਲ ਵਿਖੇ ਪ੍ਰਵਾਸੀਆਂ ਦੇ ਇਕ ਗਰੁੱਪ ਵਲੋਂ ਸੇਵਾਦਾਰਾਂ ’ਤੇ ਹਮਲਾ ਕਰਨ ਦੀ ਵਾਪਰੀ ਘਟਨਾ ਦੀ ਸਖਤ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ (ਬ) ਦੇ ਸਰਕਲ ਪ੍ਰਧਾਨ ਜਥੇ.ਕਰਮਜੀਤ ਸਿੰਘ ਮਲਕਪੁਰ ਨੇ ਕਿਹਾ ਕਿ ਹਮਲੇ ਦੇ ਦੋਸ਼ੀ ਕਿਸੇ ਵੀ ਕੀਮਤ ’ਤੇ ਬਖਸ਼ੇ ਨਾ ਜਾਣ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਹਲਕਾ ਇੰਚ.ਸਿੰਮਕ ਅਤੇ ਜਥੇ. ਮਲਕਪੁਰ ਨੇ ਕਿਹਾ ਕਿ ਪ੍ਰਵਾਸੀ ਗੁੰਡਾ ਅਨਸਰਾਂ ਵਲੋਂ ਜੋ ਇਕੱਠੇ ਹੇ ਕੋ ਗੁਰੂ ਘਰ ਦੇ ਲੰਗਰ ਹਾਲ ’ਚ ਕੀਤਾ ਗਿਆ ਉਹ ਬਹੁਤ ਹੀ ਮਾੜੀ ਘਟਨਾਂ ਹੈ, ਜਿਸ ਨਾਲ ਸਿੱਖਾਂ ਵਿਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ,ਜਿਸ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਤੇ ‘ਆਪ’ ਸਰਕਾਰ ਨੁੰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਬਿਨਾਂ ਭੇਦਭਾਵ ਤੋਂ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ ਹੈ ਪਰ ਕੁਝ ਲੋਕਾਂ ਵਲੋਂ ਗੁਰੂ ਘਰ ’ਚ ਲੰਗਰ ਹਾਲ ’ਚ ਸੇਵਾਦਾਰਾਂ ’ਤੇ ਹਮਲਾ ਕਰਨਾ ਨਿੰਦਣਯੋਗ ਹੈ।