10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕਿਸਾਨ ਵੀਰ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ

ਲਾਡੋਵਾਲ, 10 ਅਕਤੂਬਰ (ਬਲਬੀਰ ਸਿੰਘ ਰਾਣਾ)-ਡਾ. ਗੁਰਦੀਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ.

Ad Position 21
No active advertisement
ਅਜੀਤ ਡੈਸਕ 11-10-2026
ਲਾਡੋਵਾਲ, 10 ਅਕਤੂਬਰ (ਬਲਬੀਰ ਸਿੰਘ ਰਾਣਾ)-ਡਾ. ਗੁਰਦੀਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਧੰਨਰਾਜ ਦੀ ਅਗਵਾਈ ਹੇਠ ਆਈ.ਈ.ਸੀ. ਕੰਪੋਨੈਂਟ ਅਧੀਨ ਕਸਬਾ ਲਾਡੋਵਾਲ ਵਿਖੇ ਆਸ਼ਾ ਵਰਕਰਾਂ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਤੇ ਕਿਸਾਨ ਪਰਿਵਾਰਾਂ ਨੂੰ ਪ੍ਰੇਰਨਾ ਦੇਣ ਲਈ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਆਸ਼ਾ ਵਰਕਰਾਂ ਨੂੰ ਕਿਸਾਨਾਂ ਦੇ ਘਰ-ਘਰ ਜਾ ਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਮਨੁੱਖੀ ਜੀਵਨ, ਵਾਤਾਵਰਨ ਅਤੇ ਖੇਤੀ ਨੂੰ ਹੋਣ ਵਾਲੇ ਨੁਕਸਾਨ ਸਬੰਧੀ ਕਿਸਾਨ ਵੀਰਾਂ ਨੂੰ ਸੁਨੇਹਾ ਦੇਣ ਅਤੇ ਖੇਤੀਬਾੜੀ ਵਿਭਾਗ ਵਲੋਂ ਛਪਾਏ ਗਏ ਜਾਗਰੂਕਤਾ ਸਬੰਧੀ ਲਿਟਰੇਚਰ ਵੰਡਣ ਲਈ ਵੀ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਧੰਨਰਾਜ ਬਲਾਕ ਖੇਤੀਬਾੜੀ ਅਫ਼ਸਰ ਅਤੇ ਸੌਰਭ ਜੈਨ ਬੀ.ਟੀ.ਐਮ. ਬਲਾਕ ਮਾਂਗਟ ਨੇ ਲਗਭਗ 42 ਆਸ਼ਾ ਵਰਕਰਾਂ ਨਾਲ ਵਿਚਾਰ ਵਟਾਂਦਰੇ ਸਾਂਝੇ ਕਰਦਿਆਂ ਕਿਹਾ ਕਿ ਪਰਾਲੀ ਨੂੰ ਖੇਤਾਂ ਵਿਚ ਅੱਗ ਲਗਾਉਣ ਨਾਲ ਧਰਤੀ ਪਿਛਲੇ ਮਿੱਤਰ ਕੀੜੇ ਖ਼ਤਮ ਹੋ ਜਾਂਦੇ ਹਨ, ਜ਼ਮੀਨ ਦੀ ਤਾਕਤ ਕਮਜ਼ੋਰ ਪੈ ਜਾਂਦੀ ਹੈ, ਵੱਡੀ ਗਿਣਤੀ ਵਿਚ ਜੀਵ ਜੰਤੂ ਤੇ ਪੰਛੀ ਜਲ ਜਾਂਦੇ ਹਨ ਅਤੇ ਪਰਾਲੀ ’ਚੋਂ ਨਿਕਲਣ ਵਾਲਾ ਧੂੰਆਂ ਦਾ ਲੋਕਾਂ ਦੀਆਂ ਅੱਖਾਂ ’ਤੇ ਬੁਰਾ ਅਸਰ ਪਾਉਂਦਾ ਹੈ। ਇਸ ਲਈ ਇਹ ਸਭ ਕੁੱਝ ਨੂੰ ਮੱਦੇਨਜ਼ਰ ਰੱਖਦਿਆਂ ਕਿਸਾਨ ਵੀਰ ਪਰਾਲੀ ਨੂੰ ਅੱਗ ਲਗਾਉਣ ਤੋਂ ਗਰਾਜ ਕਰਨ ਅਤੇ ਵਿਭਾਗ ਦੀਆਂ ਹਦਾਇਤਾਂ ’ਤੇ ਪਹਿਰਾ ਦੇਣ। ਇਸ ਮੌਕੇ ਸੀ.ਐਚ.ਓ. ਸੀਮਾ ਸਿੱਧੂ, ਐਲ.ਐਚ.ਵੀ. ਮਨਜੀਤ ਕੌਰ, ਸਤਪਾਲ ਗੋਗਲਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨੋਜ ਕੁਮਾਰ ਝਾਅ ਭਾਜਪਾ ਦੇ ਮਿਹਨਤੀ ਅਤੇ ਸਮਰਪਿਤ ਸਿਪਾਹੀ - ਵਿਪਨ ਵਿਨਾਇਕ ਅਗਲੀ ਖ਼ਬਰ ਮਿਕਸ ਲੈਂਡ ਯੂਜ਼ ਨੂੰ ਪੱਕੇ ਤੌਰ ’ ਤੇ ਨਿਯਮਤ ਕਰਵਾਉਣ ਲਈ ਯੂ . ਸੀ . ਪੀ . ਐਮ . ਏ . ਦਾ ਸੰਘਰਸ਼ ਜਾਰੀ ਰਹੇਗਾ - ਹਰਸਿਮਰ...
Ad Position 24