12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

‘ ਪੰਜਾਬ ਮੰਗਦਾ ਹਿਸਾਬ ਦੇਣਾ ਪਵੇਗਾ ਜਵਾਬ’ ਮੁਹਿੰਮ ਤਹਿਤ ਅਕਾਲੀ ਦਲ ਹਲਕਾ ਗਿੱਲ ਦੇ ਘਰ ਘਰ ਪਹੁੰਚ ਬਣਾ ਰਿਹਾ-ਸਿੰਮਕ, ਡੱਲਾ

ਆਲਮਗੀਰ, 11 ਅਕਤੂਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ‘ਪੰਜਾਬ ਮੰਗਦਾ ਹਿਸਾਬ ਦੇਣਾ ਪਵੇਗਾ ਜਵਾਬ’ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਗਿੱਲ ਦੇ ਮੁੱਖ ਪਿੰਡ ਗਿੱਲ ਵਿਖੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਵਲੋਂ ਬੀ. ਸੀ.

Ad Position 21
No active advertisement
ਅਜੀਤ ਡੈਸਕ 12-10-2026
ਆਲਮਗੀਰ, 11 ਅਕਤੂਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ‘ਪੰਜਾਬ ਮੰਗਦਾ ਹਿਸਾਬ ਦੇਣਾ ਪਵੇਗਾ ਜਵਾਬ’ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਗਿੱਲ ਦੇ ਮੁੱਖ ਪਿੰਡ ਗਿੱਲ ਵਿਖੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਵਲੋਂ ਬੀ.ਸੀ. ਵਿੰਗ ਹਲਕਾ ਗਿੱਲ ਦੇ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਸੋਹਲ ਦੇ ਭਰਵੇਂ ਸਹਿਯੋਗ ਨਾਲ ਘਰ ਘਰ ਪਹੁੰਚ ਬਣਾ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ‘ਆਪ’ ਸਰਕਾਰ ਦੀਆਂ ਨਕਾਮੀਆਂ ਉਜਾਗਰ ਕਰਨ ਅਤੇ ਲੋਕਾਂ ਦੀ ਰਾਏ ਜਾਣਦੇ ਹੋਏ ਫਾਰਮ ਭਰ ਕੇ ਡਾਟਾ ਇਕੱਠਾ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਮੌਕੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਯੂਥ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਜੂ ਆਲਮਗੀਰ, ਜਸਵਿੰਦਰ ਸਿੰਘ ਬੰਟੀ ਵਿਸ਼ੇਸ਼ ਤੌਰ ’ਤੇ ਮੁਹਿੰਮ ਵਿਚ ਸ਼ਾਮਿਲ ਹੋਏ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਅਕਾਲੀ ਆਗੂਆਂ ਤੇ ਵਰਕਰਾਂ ਨੇ ‘ਆਪ’ ਸਰਕਾਰ ਦੀਆਂ ਨਕਾਮੀਆਂ ਨੂੰ ਗਿਣਾਉਂਦੇ ਹੋਏ ਵੋਟਰਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ‘ਆਪ’ ਸਰਕਾਰ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀ ਸਰਕਾਰ ਹੈ, ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਸੂਬਾ ਪੰਜਾਬ ਦੇ ਹਿਤਾਂ ਨੂੰ ਵੇਚ ਕੇ ਸਿਰਫ਼ ਆਪਣੀ ਕੁਰਸੀ ਬਚਾਉਣ ਵਿਚ ਲੱਗੇ ਹੋਏ ਹਨ। ਉਕਤ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ ਐਲਾਨਣ ਤੋਂ ਇਲਾਵਾ ‘ਆਪ’ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਦੇ ਵੱਡੇ ਬੋਝ ਹੇਠ ਦੱਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੱਟੜ ਤੇ ਇਮਾਨਦਾਰ ਅਖਵਾਉਣ ਵਾਲੀ ਪਾਰਟੀ ਦੇ ਆਗੂ ਹੁਣ ਤੱਕ ਦੇ ਸਭ ਤੋਂ ਭ੍ਰਿਸ਼ਟ ਆਗੂ ਸਾਬਤ ਹੋਏ ਹਨ। ਇਸ ਤੋਂ ਇਲਾਵਾ ਸੂਬਾ ਪੰਜਾਬ ਅੰਦਰ ਲੁੱਟ, ਖੋਹ, ਕਤਲੋਗਾਰਤ ਅਤੇ ਗੈਂਗਸਟਰਵਾਦ ਦੇ ਚੱਲਦਿਆਂ ਪੰਜਾਬ ਦਾ ਸਰਵਨਾਸ਼ ਕਰਨ ਵਿਚ ‘ਆਪ’ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸੂਬਾ ਪੰਜਾਬ ਦਾ ਵੋਟਰ ‘ਆਪ’ ਸਰਕਾਰ ਕੋਲੋਂ ਹਿਸਾਬ ਮੰਗ ਰਿਹਾ ਹੈ, ਜਿਸ ਦਾ ਜਵਾਬ ‘ਆਪ’ ਸਰਕਾਰ ਨੂੰ ਦੇਣਾ ਪਵੇਗਾ। ਪ੍ਰਧਾਨ ਵਿੱਕੀ ਸੋਹਲ ਨੇ ਦਾਅਵਾ ਕਰਦਿਆਂ ਕਿਹਾ ਕਿ ਲੋਕਾਂ ਕੋਲੋਂ ਲਈ ਗਈ ਫੀਡ ਬੈਕ ਅਨੁਸਾਰ ਸੂਬਾ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਕ ਵਿਚ ਹਨੇਰੀ ਚੱਲ ਰਹੀ ਹੈ ਅਤੇ ਆਗਾਮੀ 2027 ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਭਾਰੀ ਬਹੁਮਤ ਨਾਲ ਸਰਕਾਰ ਦਾ ਗਠਨ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਵਾਂਗੇ। ਇਸ ਮੌਕੇ ਹਰਸ਼ਵੀਰ ਸਿੰਘ ਝੰਮਟ, ਕੇਸਰ ਸਿੰਘ ਸ਼ੰਕਰ, ਹਰਜੀਤ ਸਿੰਘ ਰੀਟਾ, ਗਗਨ ਗਿੱਲ, ਸਰਕਲ ਪ੍ਰਧਾਨ ਨਗਿੰਦਰ ਸਿੰਘ ਬਿੱਟੂ, ਗਿੱਲ, ਸਿੰਮੀ ਗਿੱਲ, ਹਰਕੀਰਤ ਸਿੰਘ ਕਿਰਤੀ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਭਾਰਤੀ ਸਮਰਥਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੂਕਾ ਡਾਇਗਨੋਸਟਿਕ ਸੈਂਟਰ ਵਿਖੇ ਪੇੈਟ - ਸੀਟੀ ਅਤੇ ਗਾਮਾ ਕੈਮਰਾ ਦੀਆਂ ਅਤਿ - ਆਧੁਨਿਕ ਸਹੂਲਤਾਂ ਦੀ ਸ਼ੁਰੂਆਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਵਰਕਰਾਂ ਨੇ ਲਿਆ ਹਿੱਸਾ
Ad Position 24