18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਭੋਗ ’ਤੇ ਵਿਸ਼ੇਸ਼- ਦਲਜੀਤ ਕੌਰ ਚਹਿਲ

ਆਲਮਗੀਰ- 17 ਅਕਤੂਬਰ-ਸੰਨ 1940 ਦੌਰਾਨ ਪਿਤਾ ਸ. ਬਚਨ ਸਿੰਘ ਬੰਦੇਸ਼ਾ, ਮਾਤਾ ਹਰਨਾਮ ਕੌਰ ਵਾਸੀ ਪਿੰਡ ਸਰੀਂਹ ਦੇ ਘਰ ਜਨਮ ਲੈਣ ਵਾਲੀ ਮਾਤਾ ਦਲਜੀਤ ਕੌਰ ਨੇ ਮੁੱਢਲੀ ਸਿੱਖਿਆ ਘਵੱਦੀ ਸਕੂਲ ਤੋਂ ਹਾਸਿਲ ਕੀਤੀ।

Ad Position 21
No active advertisement
ਸਵ. ਦਲਜੀਤ ਕੌਰ ਚਹਿਲ ਦੀ ਫਾਈਲ ਤਸਵੀਰ 18-10-2026
ਆਲਮਗੀਰ- 17 ਅਕਤੂਬਰ-ਸੰਨ 1940 ਦੌਰਾਨ ਪਿਤਾ ਸ. ਬਚਨ ਸਿੰਘ ਬੰਦੇਸ਼ਾ, ਮਾਤਾ ਹਰਨਾਮ ਕੌਰ ਵਾਸੀ ਪਿੰਡ ਸਰੀਂਹ ਦੇ ਘਰ ਜਨਮ ਲੈਣ ਵਾਲੀ ਮਾਤਾ ਦਲਜੀਤ ਕੌਰ ਨੇ ਮੁੱਢਲੀ ਸਿੱਖਿਆ ਘਵੱਦੀ ਸਕੂਲ ਤੋਂ ਹਾਸਿਲ ਕੀਤੀ। ਉਪਰੰਤ 1964 ਦੌਰਾਨ ਆਪ ਜੀ ਦੇ ਆਨੰਦ ਕਾਰਜ ਅਲਵੇਲ ਸਿੰਘ ਚਹਿਲ ਵਾਸੀ ਹਰਨਾਮਪੁਰਾ, ਜੋ ਕਿ ਭਾਰਤੀ ਫੌਜ ਵਿਚ ਸੇਵਾਵਾਂ ਨਿਭਾ ਰਹੇ ਸਨ, ਨਾਲ ਹੋਏ। ਸਵ. ਮਾਤਾ ਦਲਜੀਤ ਕੌਰ ਚਹਿਲ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਦੇ ਹੋਣ ਕਾਰਨ ਗੁਰੂਘਰ ਨਾਲ ਜੁੜੇ ਹੋਣ ਕਾਰਨ ਅਖੀਰੀ ਸਮੇਂ ਤੱਕ ਗੁਰੂ ਘਰ ਜਾਣ ਅਤੇ ਸੇਵਾ, ਸਿਮਰਨ ਵਿਚ ਆਪਣਾ ਸਮਾਂ ਬਤੀਤ ਕਰਦੇ ਰਹੇ। ਇਸ ਤੋਂ ਇਲਾਵਾ ਆਪ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਦੇ ਜਥੇ ਨਾਲ ਵੀ ਜੁੜ ਕੇ ਸੇਵਾ ਅਤੇ ਸਿਮਰਨ ਨੂੰ ਆਪਣਾ ਸੁਭਾਗ ਸਮਝਦੇ ਸਨ। ਆਪ ਜੀ ਦੇ ਸਪੁੱਤਰ ਜਸਵੰਤ ਸਿੰਘ ਚਹਿਲ, ਜੋ ਕਿ ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਉਂਦੇ ਰਹੇ, ਉੱਥੇ ਹੀ ਉਹ ਮੌਜੂਦਾ ਸਮੇਂ ਵਿਚ ਕੋਆਪਰੇਟਿਵ ਸੁਸਾਇਟੀ ਹਰਨਾਮਪੁਰਾ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਵਜੋਂ ਮੋਹਰੀ ਆਗੂ ਬਣ ਕੇ ਸਮਾਜ ਵਿਚ ਨਾਮਣਾ ਖੱਟ ਰਹੇ ਹਨ। ਮਾਤਾ ਦਲਜੀਤ ਕੌਰ ਚਹਿਲ ਆਪਣੇ ਪਿੱਛੇ ਭਰਿਆ ਹੋਇਆ ਪਰਿਵਾਰ, ਜਿਸ ਵਿਚ ਪੋਤਰੇ ਹਰਕੀਰਤ ਸਿੰਘ ਚਹਿਲ ਸੁਖਦੀਪ ਸਿੰਘ ਚਹਿਲ ਤੋਂ ਇਲਾਵਾ ਦੋ ਪੋਤਰੀਆਂ ਕਿਰਨਦੀਪ ਕੌਰ ਪਤਨੀ ਜਤਿੰਦਰਜੀਤ ਸਿੰਘ ਪੰਨੂ ਕੈਨੇਡਾ ਅਤੇ ਜਗਪ੍ਰੀਤ ਕੌਰ ਪਤਨੀ ਅਮਨਦੀਪ ਸਿੰਘ ਕੈਲੇ ਆਸਟ੍ਰੇਲੀਆ ਵਿਖੇ ਵਧੀਆ ਜੀਵਨ ਬਤੀਤ ਕਰ ਰਹੀਆਂ ਹਨ। ਆਪ ਜੀ ਬੀਤੀ 8 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਨਮਿਤ ਆਰੰਭ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 18 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਹਰਨਾਮਪੁਰਾ ਲੁਧਿਆਣਾ ਵਿਖੇ ਬਾਅਦ ਦੁਪਹਿਰ 12:30 ਵਜੇ ਤੋਂ ਡੇਢ ਵਜੇ ਤੱਕ ਹੋਵੇਗੀ। - ਜਰਨੈਲ ਸਿੰਘ ਪੱਟੀ
Ad Position 22
No active advertisement
ਪਿਛਲੀ ਖ਼ਬਰ ਪਤੀ ਦੀ ਪਿਸਤੌਲ ਚੋਰੀ ਕਰਨ ਦੇ ਮਾਮਲੇ ਵਿਚ ਪਤਨੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਅੱਜ ਤੋਂ
Ad Position 24