18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਇੰਡੀਅਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਸਥਾਨਾਂ ਦਾ ਕੀਤਾ ਦੌਰਾ

ਡਾਬਾ/ਲੁਹਾਰਾ, 17 ਅਕਤੂਬਰ (ਕੁਲਵੰਤ ਸਿੰਘ ਸੱਪਲ)-ਇੰਡੀਅਨ ਪਬਲਿਕ ਸਕੂਲ ਲੁਹਾਰਾ ਲੁਧਿਆਣਾ ਵਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਵਿਹਾਰਕ ਗਿਆਨ ਵਿਚ ਵਾਧਾ ਕਰਨ ਲਈ ਵਿੱਦਿਅਕ ਦੌਰਾ ਕਰਵਾਇਆ ਗਿਆ। ਇਸ ਤਹਿਤ 350 ਤੋਂ ਵੱਧ ਵਿਦਿਆਰਥੀ ਸੱਤ ਬੱਸਾਂ ਰਾਹੀਂ ਧਾਰਮਿਕ ਸਥਾਨਾਂ, ਇਤਿਹਾਸਕ ਵਿਰਾਸਤੀ ਥਾਵਾਂ ਅਤੇ ਥੰਡਰ ਜ਼ੋਨ, ਮੋਹਾਲੀ ਵਿਖੇ ਗਏ।

Ad Position 21
No active advertisement
ਅਜੀਤ ਡੈਸਕ 18-10-2026
ਡਾਬਾ/ਲੁਹਾਰਾ, 17 ਅਕਤੂਬਰ (ਕੁਲਵੰਤ ਸਿੰਘ ਸੱਪਲ)-ਇੰਡੀਅਨ ਪਬਲਿਕ ਸਕੂਲ ਲੁਹਾਰਾ ਲੁਧਿਆਣਾ ਵਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਵਿਹਾਰਕ ਗਿਆਨ ਵਿਚ ਵਾਧਾ ਕਰਨ ਲਈ ਵਿੱਦਿਅਕ ਦੌਰਾ ਕਰਵਾਇਆ ਗਿਆ। ਇਸ ਤਹਿਤ 350 ਤੋਂ ਵੱਧ ਵਿਦਿਆਰਥੀ ਸੱਤ ਬੱਸਾਂ ਰਾਹੀਂ ਧਾਰਮਿਕ ਸਥਾਨਾਂ, ਇਤਿਹਾਸਕ ਵਿਰਾਸਤੀ ਥਾਵਾਂ ਅਤੇ ਥੰਡਰ ਜ਼ੋਨ, ਮੋਹਾਲੀ ਵਿਖੇ ਗਏ। ਵਿਦਿਆਰਥੀਆਂ ਦੀਆਂ ਜਮਾਤਾਂ ਅਨੁਸਾਰ ਇਹ ਦੌਰਾ ਤਿੰਨ ਸਮੂਹਾਂ ਵਿਚ ਵੰਡਿਆ ਗਿਆ। ਪ੍ਰੀ-ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਲਗਭਗ 80 ਵਿਦਿਆਰਥੀਆਂ ਨੇ ਗੁਰਦੁਆਰਾ ਕਟਾਣਾ ਸਾਹਿਬ, ਗੁਰਦੁਆਰਾ ਭੈਣੀ ਸਾਹਿਬ ਤੇ ਉਥੇ ਸਥਿਤ ਬਿਰਧ ਆਸ਼ਰਮ ਦਾ ਦੌਰਾ ਕਰਕੇ ਧਾਰਮਿਕ ਮਹੱਤਤਾ, ਬਜ਼ੁਰਗਾਂ ਦੇ ਸਤਿਕਾਰ ਤੇ ਸੇਵਾ ਦੀ ਭਾਵਨਾ ਬਾਰੇ ਜਾਣਕਾਰੀ ਹਾਸਲ ਕੀਤੀ। ਤੀਜੀ ਤੋਂ ਛੇਵੀਂ ਜਮਾਤ ਤੱਕ ਦੇ ਲਗਭਗ 100 ਵਿਦਿਆਰਥੀਆਂ ਨੇ ਦੇਵੀ ਤਲਾਬ ਮੰਦਰ, ਜੰਗ-ਏ-ਆਜ਼ਾਦੀ ਸਮਾਰਕ ਤੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਕੇ ਦੇਸ਼ ਦੀ ਇਤਿਹਾਸਕ, ਧਾਰਮਿਕ ਤੇ ਸਭਿਆਚਾਰਕ ਵਿਰਾਸਤ ਨੂੰ ਨੇੜਿਓਂ ਜਾਣਿਆ। ਤੀਜੀ ਤੋਂ ਬਾਰ੍ਹਵੀਂ ਜਮਾਤ ਤਕ ਦੇ ਲਗਭਗ 200 ਵਿਦਿਆਰਥੀਆਂ ਨੇ ਥੰਡਰ ਜ਼ੋਨ, ਮੋਹਾਲੀ ਵਿਖੇ ਵਾਟਰ ਪਾਰਕ ਤੇ ਮਨੋਰੰਜਨ ਪਾਰਕ ਦੀਆਂ ਰਾਈਡਾਂ ਦਾ ਆਨੰਦ ਮਾਣਿਆ। ਇਸ ਦੌਰੇ ਦਾ ਪ੍ਰਬੰਧ ਪ੍ਰੀ-ਪ੍ਰਾਇਮਰੀ ਕੋਆਰਡੀਨੇਟਰ ਪ੍ਰਭਜੀਤ ਕੌਰ, ਮਿਡਲ ਵਿੰਗ ਕੋਆਰਡੀਨੇਟਰ ਗੁਰਮੀਤ ਕੌਰ, ਸਹਾਇਕ ਕੋਆਰਡੀਨੇਟਰ ਗੁਰਦੀਪ ਕਰ, ਗੁਰਸਿਮਰ ਸਿੰਘ, ਦੀਪਿਕਾ ਸਿੰਘ ਤੇ ਅਨੁਸ਼ਾਸਨ ਇੰਚਾਰਜ ਜਸਵਿੰਦਰ ਸਿੰਘ ਤੇ ਕਿਰਨ ਅਧਿਕਾਰੀ ਦੇ ਮਾਰਗ ਦਰਸ਼ਨ ਹੇਠ ਅਧਿਆਪਕਾਂ ਦੇ ਸਹਿਯੋਗ ਨਾਲ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਆਗੂਆਂ ਨੇ ਅਕਾਲੀ ਦਲ (ਬ) ਵਿਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਜਵੱਦੀ ਟਕਸਾਲ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਮੌਕੇ ਸਮਾਗਮ
Ad Position 24