19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਰਾਭਾ ਨਗਰ ਤੇ ਰਾਜਗੁਰੂ ਨਗਰ ਵਿਖੇ ਸ੍ਰੀ ਰਾਮਲੀਲ੍ਹਾ ਪ੍ਰੋਗਰਾਮ ’ਚ ਪਵਨ ਦੀਵਾਨ ਹੋਏ ਨਤਮਸਤਕ

ਲੁਧਿਆਣਾ, 19 ਅਕਤੂਬਰ (ਜਤਿੰਦਰ ਭੰਬੀ)-ਸਰਾਭਾ ਨਗਰ ਅਤੇ ਰਾਜਗੁਰੂ ਨਗਰ ਇਲਾਕਿਆਂ ਵਿਚ ਰਾਮ-ਲੀਲ੍ਹਾ ਦੇ ਪ੍ਰੋਗਰਾਮਾਂ ਕਰਵਾਏ ਗਏ, ਜਿਨ੍ਹਾਂ ਵਿਚ ਜ਼ਿਲ੍ਹਾ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਪਵਨ ਦੀਵਾਨ ਨੇ ਕਿਹਾ ਕਿ ਸਾਡੇ ਦੇਸ਼ ਦੀ ਅਸਲ ਤਾਕਤ ਭਾਈਚਾਰੇ, ਏਕਤਾ ਅਤੇ ਆਪਸੀ ਪਿਆਰ ਵਿਚ ਹੈ।

Ad Position 21
No active advertisement
ਅਜੀਤ ਡੈਸਕ 20-10-2026
ਲੁਧਿਆਣਾ, 19 ਅਕਤੂਬਰ (ਜਤਿੰਦਰ ਭੰਬੀ)-ਸਰਾਭਾ ਨਗਰ ਅਤੇ ਰਾਜਗੁਰੂ ਨਗਰ ਇਲਾਕਿਆਂ ਵਿਚ ਰਾਮ-ਲੀਲ੍ਹਾ ਦੇ ਪ੍ਰੋਗਰਾਮਾਂ ਕਰਵਾਏ ਗਏ, ਜਿਨ੍ਹਾਂ ਵਿਚ ਜ਼ਿਲ੍ਹਾ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਪਵਨ ਦੀਵਾਨ ਨੇ ਕਿਹਾ ਕਿ ਸਾਡੇ ਦੇਸ਼ ਦੀ ਅਸਲ ਤਾਕਤ ਭਾਈਚਾਰੇ, ਏਕਤਾ ਅਤੇ ਆਪਸੀ ਪਿਆਰ ਵਿਚ ਹੈ। ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਮਾਜ ਵਿਚ ਪਿਆਰ, ਸਦਭਾਵਨਾ ਅਤੇ ਆਪਸੀ ਸਹਿਯੋਗ ਦਾ ਸੰਦੇਸ਼ ਫੈਲਾਉਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਪਰੰਪਰਾਵਾਂ ਅਤੇ ਰਵਾਇਤੀ ਤਿਉਹਾਰਾਂ ਨਾਲ ਜੋੜਨ ਵਿਚ ਮਦਦ ਕਰਦੇ ਹਨ। ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਪੀੜ੍ਹੀ ਨੂੰ ਚੰਗੇ ਸੰਸਕਾਰ ਅਪਣਾਉਣੇ ਚਾਹੀਦੇ ਹਨ। ਅਜਿਹੇ ਪ੍ਰੋਗਰਾਮ ਸਮਾਜ ਵਿਚ ਆਪਸੀ ਪਿਆਰ, ਧਾਰਮਿਕ ਸਦਭਾਵਨਾ ਅਤੇ ਏਕਤਾ ਨੂੰ ਮਜ਼ਬੂਤ ਕਰਨ ਦਾ ਸਾਧਨ ਬਣਦੇ ਹਨ। ਸ੍ਰੀ ਰਾਮ-ਲੀਲ੍ਹਾ ਦੇ ਸਫਲ ਆਯੋਜਨ ਲਈ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿਚ ਆਪਸੀ ਪਿਆਰ, ਧਾਰਮਿਕ ਸਦਭਾਵਨਾ ਅਤੇ ਏਕਤਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਨਾਲ ਨੌਜਵਾਨ ਪੀੜ੍ਹੀ ਨੂੰ ਆਪਣੀ ਸਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਇੰਦਰਜੀਤ ਕਪੂਰ, ਬ੍ਰਿਜਮੋਹਨ ਸ਼ਰਮਾ, ਪ੍ਰਧਾਨ ਸੁਭਾਸ਼ ਦੁੱਗਲ, ਅਨਿਲ ਬੱਸੀ, ਮਨੀਸ਼ ਗੁਪਤਾ, ਰੋਹਿਤ ਸ਼ਰਮਾ, ਹਰਭਗਤ ਗਰੇਵਾਲ, ਚੇਅਰਮੈਨ ਸੁਨੀਲ ਕਪੂਰ, ਪ੍ਰਧਾਨ ਬੀ.ਐਮ. ਕਾਲੀਆ, ਜੀਵਨ ਸਿੰਗਲਾ, ਕੁਲਬੀਰ ਨੀਟਾ, ਅਸ਼ੋਕ ਥਾਪਰ, ਸਤੀਸ਼ ਮਲਹੋਤਰਾ, ਬੋਨੀ ਦੁੱਗਲ, ਰਾਜੇਸ਼ ਸੋਨੀ, ਵਿਕਰਮ ਤੰਵਰ, ਸ਼ਰਦ ਅਗਰਵਾਲ ਅਤੇ ਸੁਨੀਲ ਸ਼ਰਮਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੋ ਦਿਨਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਦੇ ਪਹਿਲੇ ਦਿਨ 110 ਮਰੀਜ਼ਾਂ ਦਾ ਕੀਤਾ ਇਲਾਜ ਅਗਲੀ ਖ਼ਬਰ ਈ.ਪੀ.ਐਫ. ਉੱਤਰੀ ਖੇਤਰੀ ਖੇਡ ਮੁਕਾਬਲੇ ’ਚ ਪੰਜਾਬ ਦੀ ਬਾਸਕਟਬਾਲ ਟੀਮ ਬਣੀ ਚੈਂਪੀਅਨ
Ad Position 24