19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮਹਾਂਨਗਰ ’ ਚ ਵੱਖ - ਵੱਖ ਥਾਵਾਂ ’ ਤੇ ਮਨਾਇਆ ਜਾਵੇਗਾ ਦੁਸਹਿਰਾ

ਲੁਧਿਆਣਾ, 19 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ 20 ਅਕਤੂਬਰ ਨੂੰ ਦੁਸਹਿਰਾ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਦੁਸਹਿਰਾ ਸਮਾਗਮ ਕਰਵਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 20-10-2026
ਲੁਧਿਆਣਾ, 19 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ 20 ਅਕਤੂਬਰ ਨੂੰ ਦੁਸਹਿਰਾ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਦੁਸਹਿਰਾ ਸਮਾਗਮ ਕਰਵਾਏ ਜਾਣਗੇ। ਦਰੇਸੀ ਮੈਦਾਨ ਵਿਚ 121 ਫੁੱਟ ਉਚਾ ਰਾਵਣ ਦਾ ਪੁਤਲਾ ਇਸ ਵਾਰ ਖਾਸ ਖਿੱਚ ਦਾ ਕੇਂਦਰ ਰਹੇਗਾ। ਇਸ ਦੇ ਨਾਲ ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਵੀ ਸਾੜੇ ਜਾਣਗੇ। ਇਸ ਤੋਂ ਇਲਾਵਾ ਅਗਰ ਨਗਰ, ਉਪਕਾਰ ਨਗਰ, ਰਾਜਗੁਰੂ ਨਗਰ, ਸਰਾਭਾ ਨਗਰ, ਦੁੱਗਰੀ, ਫੋਕਲ ਪੁਆਇੰਟ, ਪੈਵਿਲੀਅਨ ਚੌਕ, ਹੰਬੜਾਂ ਰੋਡ, ਜਵਾਲਾ ਸਿੰਘ ਚੌਂਕ, ਗਿਆਸਪੁਰਾ, ਚੰਡੀਗੜ੍ਹ ਰੋਡ ਅਤੇ ਨੂਰਵਾਲਾ ਰੋਡ ਸਮੇਤ ਕਈ ਇਲਾਕਿਆਂ ਵਿਚ ਦੁਸਹਿਰਾ ਸਮਾਗਮ ਹੋਣਗੇ। ਵੱਖ-ਵੱਖ ਕਮੇਟੀਆਂ ਵਲੋਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਸ਼ਾਮ ਸਮੇਂ ਪੁਤਲਿਆਂ ਦੇ ਸਾੜਨ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਦੇ ਪੁੱਜਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਐਕਸ਼ਨ ਕਮੇਟੀ ਮਾਨਸਾ ਦੇ ਸੱਦੇ ਤਹਿਤ ਵਿਧਾਇਕਾਂ ਤੇ ਮੰਤਰੀਆਂ ਨੂੰ ਸੌਂਪੇ ਪੱਤਰ ਅਗਲੀ ਖ਼ਬਰ ਜਵਾਈ ਵਲੋਂ ਕੀਤੇ ਹਮਲੇ ਵਿਚ ਸੱਸ ਵਾਲ-ਵਾਲ ਬਚੀ
Ad Position 24