ਭਗਵਾਨ ਵਾਲਮੀਕਿ ਜੀ ਨੇ ਰਮਾਇਣ ਦੀ ਰਚਨਾ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਕੀਤੀ-ਨਰੇਸ਼ ਧੀਂਗਾਨ
ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਗਵਾਨ ਵਾਲਮੀਕਿ ਜੀ ਦੁਆਰਾ ਰਚਿਤ ਮਹਾਂਰਮਾਇਣ ਦੁਨੀਆਂ ਤੇ ਸਭ ਤੋਂ ਪ੍ਰਾਚੀਨ ਗ੍ਰੰਥਾਂ ਵਿਚੋਂ ਇਕ ਅਤੇ ਭਗਵਾਨ ਵਾਲਮੀਕਿ ਜੀ ਦੇ ਮਹਾਂਰਮਾਇਣ ਦੀ ਰਚਨਾ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਵਾਧਸ ਦੇ ਮੁੱਖ ਸੰਚਾਲਕ ਨਰੇਸ਼ ਧੀਂਗਾਨ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ਉਤੇ ਕਰਾਏ ਗਏ ਸਮਾਗਮਾਂ ਵਿਚ ਸ਼ਿਰਕਤ ਕਰਦਿਆਂ ਕੀਤਾ।
ਭ
ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਕਰਵਾਏ ਸਮਾਗਮ ਮੌਕੇ ਭਾਵਾਧਸ ਦੇ ਮੁੱਖ ਸੰਚਾਲਕ ਨਰੇਸ਼ ਧੀਂਗਾਨ ਤੇ ਹੋਰ। ਅਜੀਤ ਤਸਵੀਰ
27-10-2026
ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਗਵਾਨ ਵਾਲਮੀਕਿ ਜੀ ਦੁਆਰਾ ਰਚਿਤ ਮਹਾਂਰਮਾਇਣ ਦੁਨੀਆਂ ਤੇ ਸਭ ਤੋਂ ਪ੍ਰਾਚੀਨ ਗ੍ਰੰਥਾਂ ਵਿਚੋਂ ਇਕ ਅਤੇ ਭਗਵਾਨ ਵਾਲਮੀਕਿ ਜੀ ਦੇ ਮਹਾਂਰਮਾਇਣ ਦੀ ਰਚਨਾ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਵਾਧਸ ਦੇ ਮੁੱਖ ਸੰਚਾਲਕ ਨਰੇਸ਼ ਧੀਂਗਾਨ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ਉਤੇ ਕਰਾਏ ਗਏ ਸਮਾਗਮਾਂ ਵਿਚ ਸ਼ਿਰਕਤ ਕਰਦਿਆਂ ਕੀਤਾ। ਉਨ੍ਹਾਂ ਨੇ ਸਮੁੱਚੀ ਦੁਨੀਆਂ ਨੂੰ ਜਿਥੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਉਥੇ ਹੀ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਹੱਥ ਵਿਚ ਸ਼ੁਸੋਭਿਤ ਕਮਲ ਸਾਨੂੰ ਸਿੱਖਿਅਤ ਹੋਣ ਲਈ ਪ੍ਰੇਰਿਤ ਕਰਦੀ ਹੈ ਕਿਉਂਕਿ ਪੜ੍ਹੀ ਲਿਖੀ ਕੌਮ ਹੀ ਤਰੱਕੀ ਕਰਦੀ ਹੈ ਅਤੇ ਸਿੱਖਿਅਤ ਨਾਗਰਿਕ ਹੀ ਚੰਗੇ ਸਮਾਜ ਦਾ ਨਿਰਮਾਣ ਕਰਦ ਸਕਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰੀਏ ਕਿਉਂਕਿ ਸਿੱਖਿਆ ਹੀ ਸਾਰੀਆਂ ਸਮਾਜਿਕ ਬੁਰਾਈਆਂ ਦਾ ਹੱਲ ਹੈ। ਇਸ ਮੌਕੇ ਨਰੇਸ਼ ਧੀਂਗਾਨ ਵਲੋਂ ਭਾਵਾਧਸ ਵਲੋਂ ਬੀਤੇ ਦਿਨੀਂ ਕਰਾਏ ਰਾਜ ਪੱਧਰੀ ਸਮਾਗਮ ਲਈ ਸਮੂਹ ਨਗਰ ਨਿਵਾਸੀ, ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਸਮੂਹ ਭਾਵਾਧਸ ਆਗੂਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਤਿਸੰਗ ਸਮਾਗਮ ਦੀ ਸਟੇਜ ‘ਤੇ ਸਮਾਜ ਦੇ ਹਰ ਵਰਗ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਦੀ ਹਾਜ਼ਰੀ ਸਾਬਤ ਕਰਦੀ ਹੈ ਕਿ ਭਗਵਾਨ ਵਾਲਮੀਕਿ ਸਮੁੱਚੀ ਮਾਨਵਤਾ ਦੇ ਰਹਿਬਰ ਹਨ। ਉਨ੍ਹਾਂ ਕਿਹਾ ਕਿ ਸਤਿਸੰਗ ਸਮਾਗਮ ਦੀ ਸਫਲ ਆਯੋਜਨ ਵਿਚ ਭਾਵਾਧਸ ਦੇ ਆਗੂਆਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਸ ਦੀ ਤਿਆਰੀ ਜੰਗੀ ਪੱਧਰ ‘ਤੇ ਕੀਤੀ ਜਾ ਰਹੀ ਸੀ । ਉਨ੍ਹਾਂ ਵਿਸ਼ੇਸ ਤੌਰ ‘ਤੇ ਕਿਹਾ ਕਿ ਇਸ ਸਮਾਗਮ ਦੀ ਸਫ਼ਲਤਾ ਦਾ ਸਿਹਰਾ ਸਮੂਹ ਭਾਵਾਧਸ ਆਗੂਆਂ ਦੇ ਸਿਰ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ। ਇਸ ਮੌਕੇ ਅਕਾਸ਼ ਲੋਹਟ, ਧਰਮਵੀਰ ਅਨਾਰਿਆ, ਰਵੀ ਮਾਤੰਗ, ਪੀਕਾ ਚੰਡਾਲੀਆ, ਰਾਜਵੀਰ ਚੋਟ ਾਲਾ, ਵੀਰ ਕੁਲਦੀਪ ਧੀਗਾਨ, ਪੱਪੂ ਬੇਦੀ, ਪਰਦੀਪ ਲਾਂਬਾ, ਸੋਨੂੰ ਫੁੱਲਾਂਵਾਲਾ, ਵਰੁਣ ਚਨਿਆਣਾ, ਸੁਮਿਤ ਚੋਟਾਲਾ, ਵਿਕਾਸ ਸੋਂਦੇ , ਅਰਜੁਨ ਧੀਗਾਨ, ਰੂਬਲ ਅਛੂਤ, ਵੀਰ ਰਜਿੰਦਰ ਕੁਮਾਰ ਬਿੰਦੀ, ਸੁਸ਼ੀਲ ਰੱਤੀ, ਮਨੋਜ ਕੁਮਾਰ ਮੋਨੂੰ, ਰਕੇਸ਼ ਸਹੋਤਾ, ਮਦਨ ਲਾਲ ਜੋਸ਼, ਸੁਰਿੰਦਰ ਮੱਟੂ, ਬਬਲੂ ਧੀਗਾਨ, ਗੋਪਾਲ ਵੈਦ, ਸੋਨੂੰ ਸ਼ਰਮਾ, ਵਿੱਕੀ ਮਿਸ਼ਰਾ, ਰਵੀ ਜੈਸਵਾਲ, ਗਗਨ ਭੰਡਾਰੀ, ਸੰਗੀਤ ਕੱਲੂ, ਅਨੁਰਾਗ ਚਨਾਲੀਆ, ਭਰਤ ਕਟਾਰੀਆ, ਵਿੱਕੀ ਸੋਂਦੇ, ਦੁਰਗੇਸ਼ ਸਿੰਘ ਡੀ ਸੀ, ਦੀਪਕ ਪਟੀਕ, ਸਤਪਾਲ ਚੰਡਾਲੀਆ, ਕਰਮਵੀਰ ਸੋਂਦੇ, ਅਕਸ਼ੈ ਕੈਟਪਨੈਚ, ਇੰਦਰਜੀਤ ਸਿੰਘ ਸ਼ੰਟੀ, ਸੰਜੂ ਧੀਗਾਨ, ਅਰੁਣ ਰਾਜ, ਅਕਸ਼ੈ ਕੁਮਾਰ, ਰਾਮ ਸੂਰਤ, ਕਿਰਨ ਸਿੰਘ ਭੂਮਰਾ, ਕ੍ਰਿਸ਼ਨਾ ਗੋਗੀ, ਰਕੇਸ਼ ਕਲਿਆਣ, ਗੋਤਮ ਪਰੋਚਾ, ਦਵਿੰਦਰ ਕੁਮਾਰ ਦਦੋਆ, ਸੰਤੋਸ਼ ਸਰਪੰਚ, ਕ੍ਰਿਸ਼ਨਪਾਲ ਸਰਸਵਾਲ, ਰਜਿੰਦਰ ਆਦਿਵੰਸ਼ੀ, ਸੁੰਦਰ ਟਾਂਕ, ਸੋਨੂੰ ਅਟਵਾਲ, ਸੰਦੀਪ ਸੋਨੂੰ, ਰਾਜਵੀਰ ਡੁਲਗਚ, ਕਾਲਾ ਪ੍ਰਧਾਨ, ਅਜੈ ਸ਼ੂਕਲਾ, ਭੁਪਿੰਦਰ ਸਿੰਘ ਭਿੰਦੀ ਸਰਪੰਚ, ਵੀਰ ਲੋਕਸ ਆਦਿ ਹਾਜ਼ਰ ਸਨ।