27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਮਰਾਲਾ ਚੌਕ ’ ਚ ਟਿੰਬਰ ਸਟੋਰ ਨੂੰ ਲੱਗੀ ਅੱਗ , ਲੱਖਾਂ ਦਾ ਫ਼ਰਨੀਚਰ ਸੜ ਕੇ ਸੁਆਹ

ਲੁਧਿਆਣਾ, 26 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸਮਰਾਲਾ ਚੌਕ ਵਿਖੇ ਅੱਜ ਦੁਪਹਿਰ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਕ ਟਿੰਬਰ ਸਟੋਰ ਦੀ ਪਹਿਲਾ ਮੰਜ਼ਿਲ ’ਤੇ ਅਚਾਨਕ ਅੱਗ ਭੜਕ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਮਲਾ ਤੁਰੰਤ ਮੌਕੇ ’ਤੇ ਪੁੱਜਿਆ ਅਤੇ ਕਾਫ਼ੀ ਜੱਦੋਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ।

Ad Position 21
No active advertisement
ਅਜੀਤ ਡੈਸਕ 27-10-2026
ਲੁਧਿਆਣਾ, 26 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਸਮਰਾਲਾ ਚੌਕ ਵਿਖੇ ਅੱਜ ਦੁਪਹਿਰ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਕ ਟਿੰਬਰ ਸਟੋਰ ਦੀ ਪਹਿਲਾ ਮੰਜ਼ਿਲ ’ਤੇ ਅਚਾਨਕ ਅੱਗ ਭੜਕ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਮਲਾ ਤੁਰੰਤ ਮੌਕੇ ’ਤੇ ਪੁੱਜਿਆ ਅਤੇ ਕਾਫ਼ੀ ਜੱਦੋਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਟਿੰਬਰ ਸਟੋਰ ਦੇ ਮਾਲਕ ਵਿਕਰਮ ਨੇ ਦੱਸਿਆ ਕਿ ਅੱਜ ਅਚਾਨਕ ਉਨ੍ਹਾਂ ਦੇ ਸਟੋਰ ਦੀ ਪਹਿਲੀ ਮੰਜ਼ਿਲ ’ਤੇ ਅੱਗ ਲੱਗ ਗਈ। ਇਸ ਸੰਬੰਧੀ ਤੁਰੰਤ ਫਾਇਰ ਬ੍ਰਿਗੇਡ ਅਮਲੇ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲੀ ਮੰਜ਼ਿਲ ’ਤੇ ਲੋਹੇ ਦੇ ਗੇਟ ਲੱਗੇ ਹੋਣ ਕਾਰਨ ਅੱਗ ਹੇਠਾਂ ਤੇ ਇਸ ਤੋਂ ਉਪਰਲੀ ਮੰਜ਼ਿਲ ਤਕ ਨਹੀਂ ਪੁੱਜ ਸਕੀ, ਜਿਸ ਕਾਰਨ ਵੱਡੇ ਨੁਕਸਾਨ ਤੋ ਬਚਾਅ ਹੋ ਗਿਆ। ਮਾਲਕ ਅਨੁਸਾਰ ਅੱਗ ਕਾਰਨ ਸਟੋਰ ਦੀ ਪਹਿਲ ਮੰਜ਼ਿਲ ’ਤੇ ਪਿਆ ਲੱਖਾਂ ਰੁਪਏ ਦਾ ਫ਼ਰਨੀਚਰ ਤੇ ਹੋਰ ਸਾਮਾਨ ਸੜ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਤੇ ਹੋਏ ਕੁੱਲ ਨੁਕਸਾਨ ਦੀ ਪੂਰੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ। ਫਾਇਰ ਬ੍ਰਿਗੇਡ ਅਮਲੇ ਦੀ ਤੁਰੰਤ ਕਾਰਵਾਈ ਕਾਰਨ ਅੱਗ ਨੂੰ ਹੋਰ ਹਿੱਸਿਆਂ ਵਿਚ ਫੈਲਣ ਤੋ ਰੋਕ ਲਿਆ ਗਿਆ ਅਤੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਅੱਗ ਲੱਗਣ ਕਾਰਨ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਸਰਕਾਰ, ਪੁਲਿਸ ਤੇ ਨਸ਼ਾ ਤਸਕਰਾਂ ਦੇ ਗੱਠਜੋੜ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਮੇਲੇ ਵਿਚ ਨੌਜਵਾਨ ਵਲੋਂ ਗੋਲੀਆਂ ਚਲਾਉਣ ਕਾਰਨ ਦਹਿਸ਼ਤ ਫੈਲੀ
Ad Position 24