ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ , ਠੱਕਰਵਾਲ ਵਿਖੇ ਐਨ . ਸੀ . ਸੀ . ਰੈਂਕ ਤਰੱਕੀ ਸਮਾਗਮ ਕਰਵਾਇਆ
ਫੁੱਲਾਂਵਾਲ, 26 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ, ਠੱਕਰਵਾਲ ਵਿਖੇ 19 ਪੰਜਾਬ ਬਟਾਲੀਅਨ ਐਨ. ਸੀ.
ਫੁੱਲਾਂਵਾਲ, 26 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ, ਠੱਕਰਵਾਲ ਵਿਖੇ 19 ਪੰਜਾਬ ਬਟਾਲੀਅਨ ਐਨ.ਸੀ.ਸੀ., ਲੁਧਿਆਣਾ ਦੇ ਅਧੀਨ ਕੈਡਿਟਾਂ ਦੀਆਂ ਪ੍ਰਾਪਤੀਆਂ ਅਤੇ ਜ਼ਿੰਮੇਵਾਰੀਆਂ ਨੂੰ ਮਾਨਤਾ ਦੇਣ ਲਈ ਐਨ.ਸੀ.ਸੀ. ਰੈਂਕ ਤਰੱਕੀ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਰੈਂਕ ਪ੍ਰਾਪਤ ਕਰਨ ਵਾਲੇ ਕੈਡਿਟਾਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆਂ ਆਪਣੇ ਬੱਚਿਆਂ ਦੇ ਮੋਢਿਆਂ ‘ਤੇ ਨਵੇਂ ਰੈਂਕ ਲਗਾਏ। ਜਿਸ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਵਿਚ ਭਾਗੀਦਾਰ ਬਣਨ ਅਤੇ ਐਨ.ਸੀ.ਸੀ. ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ। ਨਵੇਂ ਰੈਂਕ ਪ੍ਰਾਪਤ ਕਰਨ ਵਾਲੇ ਕੈਡਿਟਾਂ ਸੀਨੀਅਰ ਅੰਡਰ ਅਫ਼ਸਰ ਏਕਮਜੋਤ ਸਿੰਘ, ਅੰਡਰ ਅਫ਼ਸਰ ਸਾਨੀਆ ਪਰਵੀਨ, ਸਾਹਿਬਲੀਨ ਸਿੰਘ ਅਤੇ ਅਰਸ਼ਦੀਪ ਕੌਰ, ਕੰਪਨੀ ਕੁਆਰਟਰ ਮਾਸਟਰ ਸਾਰਜੈਂਟ ਜਤਿਨ ਪੰਜੂ, ਸਾਰਜੈਂਟ ਗੁਰਕਮਲ ਸਿੰਘ ਅਤੇ ਕਰਮਨਪ੍ਰੀਤ ਸਿੰਘ, ਕਾਰਪੋਰਲ ਗੁਰਲੀਨ ਕੌਰ ਅਤੇ ਕਰਨਵੀਰ ਕੌਰ ਨੂੰ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਆਹਲੂਵਾਲੀਆ, ਮੈਨੇਜਰ ਜਸਲੀਨ ਕੌਰ ਆਹਲੂਵਾਲੀਆ ਅਤੇ ਪ੍ਰਿੰਸੀਪਲ ਕਿਰਨਜੀਤ ਕੌਰ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਮਿਲੇ ਸਹਿਯੋਗ ਦੀ ਸ਼ਲਾਘਾ ਕੀਤੀ। ਸਮਾਰੋਹ ਦੀ ਸਮਾਪਤੀ ਐਨ.ਸੀ.ਸੀ. ਦੇ ਆਦਰਸ਼ ਵਾਕ “ਏਕਤਾ ਅਤੇ ਅਨੁਸ਼ਾਸਨ” ਪ੍ਰਤੀ ਨਵੀਂ ਵਚਨਬੱਧਤਾ ਦੇ ਨਾਲ ਹੋਈ। ਇਸ ਮੌਕੇ ਕੈਡਿਟਾਂ ਨੂੰ ਸੇਵਾ ਭਾਵਨਾ, ਅਗਵਾਈ ਕਰਨ ਦੀ ਯੋਗਤਾ ਅਤੇ ਦੇਸ਼ ਭਗਤੀ ਦੇ ਮੁੱਲਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।