ਹਲਕਾ ਦੱਖਣੀ ’ਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸਾਈਂ ਮੰਦਰ ਵਿਖੇ ਸਤਿਸੰਗ ਕਰਕੇ ਮਨਾਇਆ
ਡਾਬਾ/ਲੁਹਾਰਾ, 26 ਅਕਤੂਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਵਿਚ ਭਗਵਾਨ ਵਾਲਮੀਕਿ ਮਹਾਰਾਜ ਦਾ ਪ੍ਰਗਟ ਦਿਵਸ ਸਾਈਂ ਮੰਦਰ ਈਸ਼ਰ ਸਿੰਘ ਨਗਰ ਬੇਗੋਆਣਾ ਰੋਡ ’ਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ (ਓ. ਬੀ.
ਡਾਬਾ/ਲੁਹਾਰਾ, 26 ਅਕਤੂਬਰ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਵਿਚ ਭਗਵਾਨ ਵਾਲਮੀਕਿ ਮਹਾਰਾਜ ਦਾ ਪ੍ਰਗਟ ਦਿਵਸ ਸਾਈਂ ਮੰਦਰ ਈਸ਼ਰ ਸਿੰਘ ਨਗਰ ਬੇਗੋਆਣਾ ਰੋਡ ’ਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ (ਓ. ਬੀ. ਸੀ.), ਭਗਵਾਨ ਵਾਲਮੀਇਕ ਮੈਮੋਰੀਅਲ ਵੈਰਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਾਹੁਲ ਪਾਹੁਲ ਅਤੇ ਮੰਦਰ ਕਮੇਟੀ ਦੇ ਮੁਖੀ ਵਰਿੰਦਰ ਭੱਲਾ ਦੀ ਸਰਪ੍ਰਸਤੀ ਹੇਠ ਸਤਸੰਗ ਕਰਕੇ ਮਨਾਇਆ। ਇਸ ਸਮੇਂ ਸ੍ਰੀ ਬਾਵਾ ਤੇ ਭੱਲਾ ਨੇ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਰਾਹੁਲ ਪਾਹੁਲ ਐਡਵੋਕੇਟ, ਸਮਾਜਸੇਵੀ ਡਾ. ਤਜਿੰਦਰਪਾਲ ਸਿੰਘ, ਜਥੇਦਾਰ ਨਿਹੰਗ ਸਤਨਾਮ ਸਿੰਘ, ਐਡਵੋਕੇਟ ਸਤਨਾਮ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਸਮੇਂ ਡਾ. ਤਜਿੰਦਰਪਾਲ ਸਿੰਘ ਨੇ ਲੋੜਵੰਦ ਮਹਿਲਾਵਾਂ ਨੂੰ ਸ਼ਾਲ ਵੀ ਵੰਡੇ। ਇਸ ਸਮੇਂ ਚੇਅਰਪਰਸਨ ਸੁਸਾਇਟੀ ਪੰਜਾਬ ਬੀਬੀ ਮਨਜੀਤ ਕੌਰ, ਭਾਈ ਲਾਲੋ ਜੀ ਸੁਸਾਇਟੀ ਦੀ ਕੈਸ਼ੀਅਰ ਬੀਬੀ ਮਨਜੀਤ ਕੌਰ ਸਰੋਏ, ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਮਾਸਟਰ ਹਰੀਦੇਵ ਬਾਵਾ, ਬਲਜੀਤ ਮਾਲੜਾ, ਗੁਰਨਾਮ ਸਿੰਘ ਕਲੇਰ ਜਨਰਲ ਸਕੱਤਰ ਪੀ. ਪੀ. ਸੀ. ਸੀ. (ਓ. ਬੀ. ਸੀ.), ਸੋਨੀਆ ਅਰੋੜਾ, ਕੈਪਟਨ ਮਲਕੀਤ ਸਿੰਘ, ਅਮਿਤ ਕੁਮਾਰ, ਕਰਨੈਲ ਸਿੰਘ ਗਿੱਲ ਡਾਇਰੈਕਟਰ ਮਾਰਕਫੈੱਡ, ਹਰਪਾਲ ਸਿੰਘ ਸੈਣੀ, ਕੁਲਵੰਤ ਰਾਏ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਦਾਖਾ, ਬਾਵਾ, ਰਾਹੁਲ, ਤਜਿੰਦਰ ਨੇ ਕਿਹਾ ਕਿ ਲੋੜ ਹੈ ਭਗਵਾਨ ਵਾਲਮੀਕਿ ਜੀ ਮਹਾਰਾਜ ਦੀਆਂ ਮਹਾਨ ਸਿੱਖਿਆਵਾਂ ਅਤੇ ਉਨ੍ਹਾਂ ਵਲੋਂ ਦਿੱਤੇ ਸੱਚਾਈ, ਸਮਾਨਤਾ, ਮਾਨਵਤਾ, ਭਾਈਚਾਰੇ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਈਏ। ਇਸ ਸਮੇਂ ਸੰਗਤ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਸਮੇਂ ਬਾਵਾ, ਜਸਵੀਰ ਸਿੰਘ, ਮਨੀ ਬਿਰਲਾ ਪ੍ਰਧਾਨ ਯੂਥ ਕਾਂਗਰਸ, ਆਕਾਸ਼, ਪੁਨੀਤ ਅਰੋੜਾ, ਕਲਿਆਣ ਸਿੰਘ, ਸ਼ਿਵਾ, ਪਰਮਾਤਮਾ ਤਿਵਾੜੀ, ਅਭਿਸ਼ੇਕ, ਅਰਸ਼ਦੀਪ ਸਿੰਘ, ਮਮਤਾ ਰਾਣੀ ਵਾਈਸ ਚੇਅਰਪਰਸਨ ਵੀ ਹਾਜ਼ਰ ਸਨ। ਅਖੀਰ ’ਚ ਮਨਜੀਤ ਕੌਰ ਨੇ ਧੰਨਵਾਦ ਕੀਤਾ।