26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੀ.ਏ. ਲੁਧਿਆਣਾ ਸ਼ਾਖਾ ਵਲੋਂ ਆਮਦਨ ਕਰਾਂ ਬਾਰੇ ਦੋ ਰੋਜ਼ਾ ਕੌਮੀ ਕਾਨਫ਼ਰੰਸ ਟੈਕਸ ਮੰਥਨ 2026 ਕਰਵਾਈ

ਲੁਧਿਆਣਾ, 26 ਅਕਤੂਬਰ (ਜਸਵਿੰਦਰ ਸਿੰਘ)-ਚਾਰਟਰਡ ਅਕਾਊਂਟੈਂਟ ਲੁਧਿਆਣਾ ਸ਼ਾਖਾ ਵਲੋਂ ਟੈਕਸ ਮੰਥਨ 2026-ਕਰ ਅਭਿਆਸ ਵਿਚ ਗਿਆਨ, ਸਪਸ਼ਟਤਾ ਤੇ ਉਤਮਤਾ ਵਿਸ਼ੇ ਅਧੀਨ ਆਮਦਨ ਕਰਾਂ ਬਾਰੇ ਦੋ ਰੋਜ਼ਾ ਕੌਮੀ ਕਾਨਫ਼ਰੰਸ ਸਫਲਤਾਪੂਰਵਕ ਕਰਵਾਈ ਗਈ। ਇਸ ਮੌਕੇ ਦੇਸ਼ ਭਰ ਤੋਂ ਉੱਘੇ ਕਰ ਮਾਹਿਰਾਂ, ਪਤਵੰਤੇ ਮਹਿਮਾਨਾਂ ਤੇ ਚਾਰਟਰਡ ਅਕਾਊਂਟੈਂਟਾਂ ਨੇ ਸ਼ਮੂਲੀਅਤ ਕਰਕੇ ਆਪਣੇ ਗਿਆਨ, ਤਜਰਬੇ ਤੇ ਪੇਸ਼ੇਵਰ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

Ad Position 21
No active advertisement
ਸ਼ਮ੍ਹਾਂ ਰੌਸ਼ਨ ਕਰਕੇ ਕਾਨਫ਼ਰੰਸ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮਹਿਮਾਨ ਨਾਲ ਚੇਅਰਮੈਨ ਵਿਕਾਸ ਗੋਇਲ ਤੇ ਹੋਰ ਸ਼ਖ਼ਸੀਅਤਾਂ। ਅਜੀਤ ਤਸਵੀਰ 27-10-2026
ਲੁਧਿਆਣਾ, 26 ਅਕਤੂਬਰ (ਜਸਵਿੰਦਰ ਸਿੰਘ)-ਚਾਰਟਰਡ ਅਕਾਊਂਟੈਂਟ ਲੁਧਿਆਣਾ ਸ਼ਾਖਾ ਵਲੋਂ ਟੈਕਸ ਮੰਥਨ 2026-ਕਰ ਅਭਿਆਸ ਵਿਚ ਗਿਆਨ, ਸਪਸ਼ਟਤਾ ਤੇ ਉਤਮਤਾ ਵਿਸ਼ੇ ਅਧੀਨ ਆਮਦਨ ਕਰਾਂ ਬਾਰੇ ਦੋ ਰੋਜ਼ਾ ਕੌਮੀ ਕਾਨਫ਼ਰੰਸ ਸਫਲਤਾਪੂਰਵਕ ਕਰਵਾਈ ਗਈ। ਇਸ ਮੌਕੇ ਦੇਸ਼ ਭਰ ਤੋਂ ਉੱਘੇ ਕਰ ਮਾਹਿਰਾਂ, ਪਤਵੰਤੇ ਮਹਿਮਾਨਾਂ ਤੇ ਚਾਰਟਰਡ ਅਕਾਊਂਟੈਂਟਾਂ ਨੇ ਸ਼ਮੂਲੀਅਤ ਕਰਕੇ ਆਪਣੇ ਗਿਆਨ, ਤਜਰਬੇ ਤੇ ਪੇਸ਼ੇਵਰ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਕਾਨਫ਼ਰੰਸ ਦੌਰਾਨ ਛੇ ਵਿਸ਼ੇਸ਼ ਤਕਨੀਕੀ ਸੈਸ਼ਨ ਕਰਵਾਏ ਗਏ। ਕਾਨਫ਼ਰੰਸ ਦੀ ਸ਼ੁਰੂਆਤ ਲੁਧਿਆਣਾ ਸ਼ਾਖਾ ਦੇ ਸਕੱਤਰ ਚਾਰਟਰਡ ਅਕਾਊਂਟੈਂਟ ਕੇਸ਼ਵ ਗੁਪਤਾ ਦੇ ਸ਼ੁਰੂਆਤੀ ਸੰਬੋਧਨ ਨਾਲ ਹੋਈ। ਉਪਰੰਤ ਲੁਧਿਆਣਾ ਸ਼ਾਖਾ ਦੇ ਚੇਅਰਮੈਨ ਚਾਰਟਰਡ ਅਕਾਊਂਟੈਂਟ ਵਿਕਾਸ ਗੋਇਲ ਨੇ ਸਵਾਗਤੀ ਭਾਸ਼ਨ ਦਿੱਤਾ ਅਤੇ ਪਤਵੰਤੇ ਮਹਿਮਾਨਾਂ, ਪ੍ਰਸਿੱਧ ਬੁਲਾਰਿਆਂ ਅਤੇ ਸ਼ਾਮਿਲ ਹੋਏ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉੱਤਰੀ ਭਾਰਤ ਖੇਤਰੀ ਕੌਂਸਲ ਦੀ ਚੇਅਰਮੈਨ ਚਾਰਟਰਡ ਅਕਾਊਂਟੈਂਟ ਨਵਿਆ ਮਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਖੇਤਰੀ ਕੌਂਸਲ ਦੇ ਸਕੱਤਰ ਚਾਰਟਰਡ ਅਕਾਊਂਟੈਂਟ ਹਿਤੇਸ਼ ਗੋਇਲ, ਵਿਦਿਆਰਥੀ ਸੰਘ ਦੇ ਚੇਅਰਮੈਨ ਚਾਰਟਰਡ ਅਕਾਊਂਟੈਂਟ ਸਚਿਨ ਬਹਿਲ, ਖੇਤਰੀ ਕੌਂਸਲ ਦੀ ਮੈਂਬਰ ਚਾਰਟਰਡ ਅਕਾਊਂਟੈਂਟ ਸਨਾ ਬਕਾਈ, ਆਮਦਨ ਕਰ ਵਿਭਾਗ ਦੇ ਪ੍ਰਮੁੱਖ ਮੁੱਖ ਕਮਿਸ਼ਨਰ ਸੁਕੇਸ਼ ਜੈਨ (ਭਾਰਤੀ ਮਾਲੀਆ ਸੇਵਾ) ਅਤੇ ਆਮਦਨ ਕਰ ਵਿਭਾਗ ਦੇ ਪ੍ਰਮੁੱਖ ਕਮਿਸ਼ਨਰ ਐਮ. ਡੀ. ਤਾਰਿਕ ਕਲੀਮ, ਲੁਧਿਆਣਾ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਲੁਧਿਆਣਾ ਦੇ ਉੱਘੇ ਪੇਸ਼ੇਵਰਾਂ ਚਾਰਟਰਡ ਅਕਾਊਂਟੈਂਟ ਅਸ਼ਵਨੀ ਅਗਰਵਾਲ, ਅਮਰਜੀਤ ਕੰਬੋਜ, ਸੁਭਾਸ਼ ਬਾਂਸਲ, ਰਾਜੀਵ ਕੌਸ਼ਲ, ਦੀਪਕ ਜੈਨ ਅਤੇ ਹਰੀਸ਼ ਕੁਮਾਰ ਅਨੇਜਾ ਨੇ ਕੀਤੀ। ਕਾਨਫ਼ਰੰਸ ਨੂੰ ਸਫਲ ਬਣਾਉਣ ਵਿਚ ਲੁ ਧਿਆਣਾ ਸ਼ਾਖਾ ਦੀ ਪ੍ਰਬੰਧਕੀ ਕਮੇਟੀ ਨੇ ਅਹਿਮ ਭੂਮਿਕਾ ਨਿਭਾਈ। ਕਮੇਟੀ ਵਿਚ ਚੇਅਰਮੈਨ ਚਾਰਟਰਡ ਅਕਾਊਂਟੈਂਟ ਵਿਕਾਸ ਗੋਇਲ, ਮੀਤ ਚੇਅਰਮੈਨ ਚਾਰਟਰਡ ਅਕਾਊਂਟੈਂਟ ਰਾਕੇਸ਼ ਕੁਮਾਰ ਗਰੋਵਰ, ਸਕੱਤਰ ਚਾਰਟਰਡ ਅਕਾਊਂਟੈਂਟ ਕੇਸ਼ਵ ਗੁਪਤਾ, ਖ਼ਜ਼ਾਨਚੀ ਚਾਰਟਰਡ ਅਕਾਊਂਟੈਂਟ ਅਵਨੀਤ ਸਿੰਘ, ਮਹਿਲਾ ਵਿਦਿਆਰਥੀ ਸੰਘ ਦੀ ਪ੍ਰਤੀਨਿਧ ਚਾਰਟਰਡ ਅਕਾਊਂਟੈਂਟ ਸ਼ਿਲਪੀ ਸ਼ਰਮਾ, ਸਾਬਕਾ ਚੇਅਰਮੈਨ ਅਤੇ ਵਿਦਿਆਰਥੀ ਸੰਘ ਦੇ ਮੈਂਬਰ ਚਾਰਟਰਡ ਅਕਾਊਂਟੈਂਟ ਮੋਹਿਤ ਵਾਸਨ, ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਚਾਰਟਰਡ ਅਕਾਊਂਟੈਂਟ ਸੁਮਿਤ ਭਾਰਤੀ ਗੁਪਤਾ, ਲਵਿਸ਼ ਗੁਪਤਾ ਅਤੇ ਅਮਨ ਗਰਗ ਸ਼ਾਮਲ ਸਨ। ਸਮੂਹ ਮੈਂਬਰਾਂ ਦੇ ਸ ਾਂਝੇ ਯਤਨਾਂ, ਸਮਰਪਣ ਅਤੇ ਸੁਚੱਜੇ ਪ੍ਰਬੰਧਾਂ ਸਦਕਾ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ ਹੋਈ। ਕਾਨਫ਼ਰੰਸ ਦੇ ਸਮਾਪਤੀ ਸਮਾਰੋਹ ਦੌਰਾਨ ਲੁਧਿਆਣਾ ਸ਼ਾਖਾ ਦੇ ਮੀਤ ਚੇਅਰਮੈਨ ਚਾਰਟਰਡ ਅਕਾਊਂਟੈਂਟ ਰਾਕੇਸ਼ ਕੁਮਾਰ ਗਰੋਵਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Ad Position 22
No active advertisement
ਪਿਛਲੀ ਖ਼ਬਰ 1979-80 ਦੇ ਬੈਚ ਦੇ ਵਿਦਿਆਰਥੀਆਂ ਵਲੋਂ 46 ਸਾਲਾਂ ਬਾਅਦ ਸਕੂਲ ਦੇ ਮਾਸਟਰਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਹਲਕਾ ਦੱਖਣੀ ’ਚ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸਾਈਂ ਮੰਦਰ ਵਿਖੇ ਸਤਿਸੰਗ ਕਰਕੇ ਮਨਾਇਆ
Ad Position 24