31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਡੀ . ਆਰ . ਸਹਿਕਾਰੀ ਸਭਾਵਾਂ ਨੂੰ ਮਿਲਿਆ ਭਾਕਿਯੂ ਏਕਤਾ ਉਗਰਾਹਾਂ ਦਾ ਵਫ਼ਦ

ਲੁਧਿਆਣਾ, 30 ਅਕਤੂਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਅਗਵਾਈ ਹੇਠ ਡੀ. ਆਰ.

Ad Position 21
No active advertisement
ਅਜੀਤ ਡੈਸਕ 31-10-2026
ਲੁਧਿਆਣਾ, 30 ਅਕਤੂਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਅਗਵਾਈ ਹੇਠ ਡੀ. ਆਰ. ਸਹਿਕਾਰੀ ਸਭਾਵਾਂ ਤਾਜੇਸ਼ਵਰ ਸਿੰਘ ਲੁਧਿਆਣਾ ਨੂੰ ਮਿਲਿਆ। ਵਫ਼ਦ ਨੇ ਕਿਸਾਨਾਂ ਦੀਆਂ ਮੰਗਾਂ ਜਿਵੇਂ ਹਿੱਸੇਦਾਰੀ ਦੀ ਰਕਮ ਤਕਰੀਬਨ ਦੁੱਗਣੀ ਕਰਨ, ਦੋ ਲੱਖ ਰੁਪਏ ਤੋਂ ਉਪਰ ਦੀ ਰਕਮ ਬਦਲੇ ਜ਼ਮੀਨ ਆਡ ਰਹਿਣ ਕਰਨ, ਕੇਂਦਰ ਸਰਕਾਰ ਵਲੋਂ ਸਹਿਕਾਰਤਾ ਵਿਭਾਗ ਵਿਚ ਦਖ਼ਲ ਅੰਦਾਜ਼ੀ ਬੰਦ ਕਰਨ, ਸੁਸਾਇਟੀਆਂ ਵਿਚ ਡੀ. ਏ. ਪੀ. ਤੇ ਯੂਰੀਆ ਖਾਦ ਦੀ ਕਿੱਲਤ ਖ਼ਤਮ ਕਰਨ ਆਦਿ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਰੱਖਿਆ ਗਿਆ। ਲੰਮੀ ਚੱਲੀ ਗੱਲਬਾਤ ਤੋਂ ਬਾਅਦ ਡੀ. ਆਰ. ਨੇ ਇਸ ਸੀਜ਼ਨ ਵਿਚ ਪੁਰਾਣੇ ਤਰੀਕਿਆਂ ਨਾਲ ਸੀਜ਼ਨ ਚਲਾਉਣ ਦਾ ਵਿਸ਼ਵਾਸ ਦਿਵਾਇਆ। ਖਾਦਾਂ ਦੀ ਕਿੱਲਤ ਤੇ ਉਨ੍ਹਾਂ ਪੂਰੇ ਤਾਣ ਨਾਲ ਸੁਸਾਇਟੀਆਂ ਨੂੰ ਭੇਜਣ ਦਾ ਵੀ ਵਿਸ਼ਵਾਸ ਦਿਵਾਇਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾਹੜ, ਰਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਤੀਰਥ ਸਿੰਘ ਤਲਵੰਡੀ ਤੇ ਹੋਰ ਕਿਸਾਨ ਵੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਜੈਨ ਮੰਦਰ ਚੌਕ ਤੋਂ ਧਾਂਦਰਾ ਪਿੰਡ ਵਾਲੀ ਸੜਕ ’ ਤੇ ਜੈਨ ਮੰਦਰ ਦੇ ਬਾਹਰ ਪ੍ਰਸ਼ਾਸਨ ਨੋ - ਐਂਟਰੀ ਬੋਰਡ ਲਗਾਵੇ - ਸਲੂਜਾ ਅਗਲੀ ਖ਼ਬਰ ਡਾ . ਅੰਬੇਡਕਰ ਦੇ ਬੁੱਤ ਦਾ ਅਪਮਾਨ ਹੋਣਾ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦਾ ਨਤੀਜਾ - ਲਵ ਦਰਾਵਿੜ
Ad Position 24