06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਵਪਾਰੀਆਂ ਦੀਆਂ ਮੁਸ਼ਕਿਲਾਂਵਾਂ ਨੂੰ ਪਹਿਲ ਦੇ ਅਧਾਰ ’ ਤੇ ਹੱਲ ਕੀਤਾ ਜਾਵੇਗਾ - ਵਿਧਾਇਕ ਭੋਲਾ ਗਰੇਵਾਲ ਵਪਾਰੀ ਆਗੂ ਸੁਰਜੀਤ ਸਿੰਘ ਮੱਕੜ ਨੇ ਵਿਧਾਇਕ ਨਾਲ ਕੀਤੀ ਮੁਲਾਕਾਤ

ਖੰਨਾ, 6 ਨਵੰਬਰ (ਹਰਜਿੰਦਰ ਸਿੰਘ ਲਾਲ)- ਏ. ਐੱਸ.

Ad Position 21
No active advertisement
ਅਜੀਤ ਡੈਸਕ 07-11-2026
ਖੰਨਾ, 6 ਨਵੰਬਰ (ਹਰਜਿੰਦਰ ਸਿੰਘ ਲਾਲ)- ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਖੰਨਾ ਦੀ ਐਨ. ਐੱਸ. ਐੱਸ. ਯੂਨਿਟ ਵਲੋਂ ਕਾਲਜ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਪਵਨ ਕੁਮਾਰ ਦੀ ਅਗਵਾਈ ਹੇਠ ਅਤੇ ਡਾ. ਵਿਮਲ ਵਿਦੁਸ਼ੀ ਦੀ ਦੇਖਰੇਖ ਵਿਚ ਕਰਵਾਇਆ ਗਿਆ। ਸਵੇਰ ਦੇ ਸੈਸ਼ਨ ਦੀ ਸ਼ੁਰੂਆਤ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਹੋਈ, ਜਿਸ ਦਾ ਮੰਚ ਸੰਚਾਲਨ ਸਹਿਜਪ੍ਰੀਤ ਨੇ ਕੀਤਾ। ਪ੍ਰੋਗਰਾਮ ਦੌਰਾਨ ਨਵਪ੍ਰੀਤ ਨੇ ‘ਅਸੀਂ ਦੀਵਾਲੀ ਕਿਉਂ ਮਨਾਉਂਦੇ ਹਾਂ’ ਵਿਸ਼ੇ ’ਤੇ ਅਤੇ ਖੁਸ਼ਨੀਤ ਨੇ ‘ਈਕੋ-ਫਰੈਂਡਲੀ ਦੀਵਾਲੀ’ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਰਵਿੰਦਰ ਵਲੋਂ ਇੱਕ ਵਧੀਆ ਪੇਸ਼ਕਾਰੀ ਦਿੱਤੀ ਗਈ ਤੇ ਜਸ਼ਨਪ੍ਰੀਤ ਨੇ ਖ਼ਬਰਾਂ ਦੀਆਂ ਮੁੱਖ ਸੁਰਖ਼ੀਆਂ ਪੜ੍ਹੀਆਂ। ਹਰਜੋਤ ਤੇ ਅਨੂ ਵਲੋਂ ਸੁਣਾਈਆਂ ਗਈਆਂ ਦਿਲ ਨੂੰ ਛੂਹਣ ਵਾਲੀਆਂ ਕਵਿਤਾਵਾਂ ਨੇ ਸਭਿਆਚਾਰਕ ਹਿੱਸੇ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਨੂੰ ਉਭਾਰਨ ਲਈ ਦੀਵਾ ਸਜਾਉਣ ਅਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਸਫਲਤਾਪੂਰਵਕ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਦੀਵਾ ਸਜਾਉਣ ਵਿਚ ਦੀਪਾਂਸ਼ੂ ਵਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ, ਖੁਸ਼ਨੀਤ ਕੌਰ, ਵੈਸ਼ਾਲੀ ਗੁਪਤਾ ਅਤੇ ਜਸ਼ਨਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਭੂਮਿਕਾ ਤੇ ਮੁਸਕਾਨ ਅਤੇ ਲਵਪ੍ਰੀਤ ਕੌਰ, ਮਨੀਸ਼ਾ ਤੇ ਖ਼ੁਸ਼ਬੂ ਤੀਜੇ ਸਥਾਨ ’ਤੇ ਰਹੀਆਂ। ਕੈਂਡਲ ਮੇਕਿੰਗ ਦੇ ਮੁਕਾਬਲੇ ਵਿਚ ਰਵਿੰਦਰ ਤੇ ਸਹਿਜਪ੍ਰੀਤ ਕੌਰ ਨੇ ਪਹਿਲਾ ਅਤੇ ਸਤਿਅਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਰੰਗੋਲੀ ਮੁਕਾਬਲੇ ਵਿਚ ਖੁਸ਼ਨੀਤ ਕੌਰ, ਵੈਸ਼ਾਲੀ ਗੁਪਤਾ ਤੇ ਜਸ਼ਨਪ੍ਰੀਤ ਕੌਰ ਨੇ ਪਹਿਲਾ ਸਥਾਨ ਤੇ ਖ਼ੁਸ਼ਬੂ, ਲਵਪ੍ਰੀਤ ਕੌਰ ਤੇ ਮਨੀਸ਼ਾ ਨੇ ਦੂਜਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨਾਲ ਕਾਲਜ ਦਾ ਕੈਂਪਸ ਰਵਾਇਤੀ ਸਿਰਜਣਾਤਮਕਤਾ ਅਤੇ ਤਿਉਹਾਰੀ ਰੰਗਾਂ ਨਾਲ ਭਰ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਸਮੂਹ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਦਿਵਾਲ਼ੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਨੂੰ ਸੁਰੱਖਿਅਤ, ਹਰੀ-ਭਰੀ (ਗਰੀਨ) ਅਤੇ ਖ਼ੁਸ਼ਹਾਲ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੀ ਮੀਟਿੰਗ ਹੋਈ ਪਾਰਟੀ ਨੇ ਲਗਾਏ ਐੱਸ. ਸੀ., ਬੀ. ਸੀ. ਵਿੰਗ ਦੇ ਨਵੇਂ ਸਰਕਲ ਪ੍ਰਧਾਨ ਅਗਲੀ ਖ਼ਬਰ ਕਲਗ਼ੀਧਰ ਅਕੈਡਮੀ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਰੌਣਕਾਂ ਨੇ ਬੰਨ੍ਹਿਆ ਰੰਗ
Ad Position 24