ਸੰਤ ਬਾਬਾ ਅਮੀਰ ਸਿੰਘ ਵਲੋਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 2026 ਦਾ ਪੋਸਟਰ ਤੇ ਸਟਿੱਕਰ ਜਾਰੀ
ਲੁਧਿਆਣਾ, 9 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸੰਸਾਰ ਦੇ ਸਮੂਹ ਧਾਰਮਿਕ ਗ੍ਰੰਥਾਂ ਦੇ ਸੰਦਰਭ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਦੀ ਜਾਗਤ ਜੋਤ ਹੀ ਇਕ ਐਸਾ ਗ੍ਰੰਥ ਹੈ, ਜਿਸ ਵਿਚ ਰਾਗ ਇਹ ਬਾਣੀ ਦਾ ਇਕ ਅਜੀਬ ਅਤੇ ਰਹੱਸਮਈ ਸੰਯੋਗ ਹੈ। ਇਸ ਪੱਖੋਂ ਸਮੁੱਚੀ ਮਨੁੱਖਤਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਅਮੋਲਕ ਗੁਰਮਤਿ ਸੰਗੀਤ ਦੇ ਭੰਡਾਰ ਹਨ।
ਲੁਧਿਆਣਾ, 9 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸੰਸਾਰ ਦੇ ਸਮੂਹ ਧਾਰਮਿਕ ਗ੍ਰੰਥਾਂ ਦੇ ਸੰਦਰਭ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਦੀ ਜਾਗਤ ਜੋਤ ਹੀ ਇਕ ਐਸਾ ਗ੍ਰੰਥ ਹੈ, ਜਿਸ ਵਿਚ ਰਾਗ ਇਹ ਬਾਣੀ ਦਾ ਇਕ ਅਜੀਬ ਅਤੇ ਰਹੱਸਮਈ ਸੰਯੋਗ ਹੈ। ਇਸ ਪੱਖੋਂ ਸਮੁੱਚੀ ਮਨੁੱਖਤਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਅਮੋਲਕ ਗੁਰਮਤਿ ਸੰਗੀਤ ਦੇ ਭੰਡਾਰ ਹਨ। ਪਰਮ ਸੰਤ ਬਾਬਾ ਸੁੱਚਾ ਸਿੰਘ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪਸਾਰ ਲਈ ਵਡਮੁੱਲਾ ਯੋਗਦਾਨ ਪਾਉਣ ਲਈ ਜਵੱਦੀ ਟਕਸਾਲ ਦੀ ਸਿਰਜਣਾ ਕੀਤੀ ਤੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਆਰੰਭਤਾ ਕੀਤੀ। ਜਵੱਦੀ ਟਕਸਾਲ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਪ੍ਰਬੰਧਕ ਸੇਵਾਦਾਰਾਂ ਨਾਲ ਉਪਰੋਕਤ ਵਿਚਾਰਾਂ ਦੀ ਸਾਂਝ ਪਾਉਂਦਿਆਂ 26 ਨਵੰਬਰ ਤੋਂ ਆਰੰਭ ਹੋ ਰਹੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਲੋੜੀਂਦੇ ਪ੍ਰਬੰਧਾਂ ਸਬੰਧੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਪਿੰਡਾਂ-ਸ਼ਹਿਰਾਂ ਤੋਂ ਗੁਰਮਤਿ ਸੰਗੀਤ ਦੇ ਪ੍ਰੇਮੀ ਪੁੱਜ ਰਹੇ ਹਨ, ਉਥੇ ਵੱਖ-ਵੱਖ ਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤ ਉਚੇਚੇ ਤੌਰ ‘ਤੇ ਜਵੱਦੀ ਟਕਸਾਲ ਪੁੱਜ ਰਹੀ ਹੈ। ਮਹਾਂਪੁਰਸ਼ਾਂ ਨੇ ਪ੍ਰਬੰਧਕ ਸੇਵਾਦਾਰਾਂ ਨਾਲ ਲੋੜੀਂਦੇ ਪ੍ਰਬੰਧਾਂ ਤੇ ਚਾਰ ਦਿਨਾਂ ਚੱਲਣ ਵਾਲੇ ਗੁਰਮਤਿ ਸੰਗੀਤ ਸੰਮੇਲਨ ਵਿਚ ਸ਼ਮੂਲੀਅਤ ਕਰਨ ਵਾਲੀਆਂ ਅਹਿਮ ਸ਼ਖਸੀਅਤਾਂ ਤੇ ਗੁਰਮਤਿ ਸੰਗੀਤ ਦੇ ਮਾਹਰ ਉਸਤਾਦਾਂ ਦੇ ਨਾਵਾਂ ਸਬੰਧੀ ਵਿਚਾਰਾਂ ਦੀ ਸਾਂਝੀ ਕੀਤੀ। ਇਸ ਦੌਰਾਨ ਪ੍ਰਬੰਧਕ ਸੇਵਾਦਾਰਾਂ ਨੇ ਉਚੇਚੇ ਤੌਰ ‘ਤੇ ਬਦਲਦੇ ਮੌਸਮ ਅਤੇ ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਵੀ ਵਿਚਾਰਾਂ ਦੀ ਸਾਂਝ ਸਾਂਝੀ ਕੀਤੀ। ਇਸ ਮੌਕੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦਾ ਪੋਸਟਰ ਅਤੇ ਸਟਿੱਕਰ ਰਿਲੀਜ਼ ਕੀਤਾ ਗਿਆ। 26 ਨਵੰਬਰ ਤੋਂ 29 ਨਵੰਬਰ ਦਰਮਿਆਨ ਹੋਣ ਵਾਲੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਲਈ ਪ੍ਰਬੰਧਕ ਸੇਵਾਦਾਰਾਂ ਨੂੰ ਜ਼ਿੰਮੇਵਾਰੀਆਂ ਵੰਡੀਆਂ ਗਈਆਂ। ਇਸ ਮੌਕੇ ਡਾ: ਜੋਗਿੰਦਰ ਸਿੰਘ ਝੱਜ, ਡਾ: ਸੁਖਦੇਵ ਸਿੰਘ, ਡਾ:ਮੇਜਰ ਸਿੰਘ, ਕੁਲਵਿੰਦਰ ਸਿੰਘ ਬੈਨੀਪਾਲ, ਨਾਇਬ ਸਿੰਘ, ਜਗਦੀਪ ਸਿੰਘ ਰਣੀਆ, ਲਾਲੀ ਰਣੀਆ,, ਬਲਵੰਤ ਸਿੰਘ ਰਣੀਆ, ਮਨਜੀਤ ਸਿੰਘ ਰਣੀਆ, ਬਲਵੀਰ ਸਿੰਘ ਸੇਖੋਂ, ਸਕੱਤਰ ਸਿੰਘ, ਡੀਐਸਪੀ ਜੋਗਿੰਦਰ ਸਿੰਘ, ਗਿਆਨੀ ਗੁਰਦੇਵ ਸਿੰਘ ਤੇ ਸੱਜਣ ਸਿੰਘ ਪ੍ਰਧਾਨ ਆਦਿ ਮੌਜੂਦ ਸਨ।