ਡਾ . ਮਨਜੀਤ ਸਿੰਘ ਨੂੰ ਲੀਡਰਸ਼ਿਪ ਐਕਸੀਲੈਂਸ ਐਵਾਰਡ ਹਾਸਿਲ
ਲੁਧਿਆਣਾ, 9 ਨਵੰਬਰ (ਜਸਵਿੰਦਰ ਸਿੰਘ)-ਤਕਨੀਕੀ ਸਿੱਖਿਆ ਬਾਰੇ ਭਾਰਤੀ ਸੁਸਾਇਟੀ ਨਵੀਂ ਦਿੱਲੀ ਨੇ ਪੀ. ਏ.
ਲੁਧਿਆਣਾ, 9 ਨਵੰਬਰ (ਜਸਵਿੰਦਰ ਸਿੰਘ)-ਤਕਨੀਕੀ ਸਿੱਖਿਆ ਬਾਰੇ ਭਾਰਤੀ ਸੁਸਾਇਟੀ ਨਵੀਂ ਦਿੱਲੀ ਨੇ ਪੀ.ਏ.ਯੂ. ਦੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੂੰ ਆਈ.ਐਸ.ਟੀ.ਈ. ਐਜੂਕੇਸ਼ਨ ਲੀਡਰਸ਼ਿਪ ਐਕਸੀਲੈਂਸ ਐਵਾਰਡ 2026 ਨਾਲ ਸਨਮਾਨਿਤ ਕਰਨ ਲਈ ਚੁਣਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਮਸ਼ੀਨਰੀ ਅਤੇ ਖੇਤੀ ਇੰਜੀਨੀਅਰਿੰਗ ਦੇ ਖੇਤਰ ਵਿਚ ਪਾਏ ਯੋਗਦਾਨ ਅਤੇ ਮਿਸਾਲੀ ਪ੍ਰਸ਼ਾਸਨ ਤੋਂ ਬਿਨਾਂ ਉਚੇਰੀ ਸਿੱਖਿਆ ਲਈ ਕੀਤੇ ਕਾਰਜ ਵਾਸਤੇ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਵੱਕਾਰੀ ਇਨਾਮ ਨੂੰ ਦੇਣ ਲਈ ਹਰ ਵਰ੍ਹੇ ਉਸ ਵਿਗਿਆਨੀ ਨੂੰ ਚੁਣਿਆ ਜਾਂਦਾ ਹੈ ਜਿਸਨੇ ਸੰਸਥਾਈ ਵਿਕਾਸ, ਖੋਜ, ਕਾਢ ਅਤੇ ਮਿਆਰੀ ਸਿੱਖਿਆ ਦੇ ਖੇਤਰ ਵਿਚ ਭਰਪੂਰ ਅਕਾਦਮਿਕ ਯੋਗਦਾਨ ਪਾਇਆ ਹੋਵੇ। ਬੀਤੇ ਦਿਨੀਂ ਡਾ. ਮਨਜੀਤ ਸਿੰਘ ਨੂੰ ਸੰਗਰੂਰ ਦੇ ਭਾਈ ਗੁਰਦਾਸ ਸੰਸਥਾ ਸਮੂਹ ਵਿਚ ਆਈ.ਐਸ.ਟੀ.ਈ. ਦੀ ਖੇਤਰੀ ਇਕੱਤਰਤਾ ਅਤੇ ਰਾਸ਼ਟਰੀ ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਬੁਲਾਇਆ ਗਿਆ ਸੀ।