10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਨੀਮਾ ਤੇ ਪੰਜਾਬ ਪ੍ਰਦੇਸ਼ ਆਯੁਰਵੇਦ ਸੰਮੇਲਨ ਵਲੋਂ ਭਗਵਾਨ ਸ੍ਰੀ ਧਨਵੰਤਰੀ ਜੈਅੰਤੀ ਮਨਾਈ

ਲੁਧਿਆਣਾ, 9 ਨਵੰਬਰ (ਡਾ. ਤਰਲੋਚਨ ਸਿੰਘ)- ਭਗਵਾਨ ਸ੍ਰੀ ਧਨਵੰਤਰੀ ਜੈਅੰਤੀ ਦੇ ਸ਼ੁੱਭ ਮੌਕੇ ‘ਤੇ ਡਾ.

Ad Position 21
No active advertisement
ਅਜੀਤ ਡੈਸਕ 10-11-2026
ਲੁਧਿਆਣਾ, 9 ਨਵੰਬਰ (ਡਾ. ਤਰਲੋਚਨ ਸਿੰਘ)- ਭਗਵਾਨ ਸ੍ਰੀ ਧਨਵੰਤਰੀ ਜੈਅੰਤੀ ਦੇ ਸ਼ੁੱਭ ਮੌਕੇ ‘ਤੇ ਡਾ. ਰਾਜੇਸ਼ ਥਾਪਰ ਤੇ ਡਾ. ਰਵਿੰਦਰ ਬਜਾਜ ਦੀ ਪ੍ਰਧਾਨਗੀ ਹੇਠ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ), ਲੁਧਿਆਣਾ ਤੇ ਪੰਜਾਬ ਆਯੁਰਵੇਦ ਸੰਮੇਲਨ ਵਲੋਂ ਸਾਂਝੇ ਤੌਰ ‘ਤੇ ਧਾਰਮਿਕ ਅਤੇ ਅਧਿਆਤਮਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਗਵਾਨ ਸ੍ਰੀ ਧਨਵੰਤਰੀ ਪ੍ਰਤੀ ਸ਼ਰਧਾ ਪ੍ਰਗਟ ਕਰਦਿਆਂ ਸੰਸਾਰ ਦੇ ਭਲੇ, ਚੰਗੀ ਸਿਹਤ ਤੇ ਮਨੁੱਖਤਾ ਦੀ ਸੇਵਾ ਲਈ ਪ੍ਰਾਰਥਨਾਵਾਂ ਕੀਤੀਆਂ ਗਈਆਂ। ਡਾ. ਨੀਰਜ ਅਗਰਵਾਲ ਅਤੇ ਡਾ. ਪਰਮਿੰਦਰ ਮੋਦਗਿਲ ਨੇ ਦੱਸਿਆ ਕਿ ਇਸ ਮੌਕੇ ‘ਹਵਨ ਯੱਗ’ ਕੀਤਾ ਗਿਆ। ਇਸ ਮੌਕੇ ਦੋਵਾਂ ਸੰਸਥਾਵਾਂ ਦੇ ਅਹੁਦੇਦਾਰਾਂ, ਡਾਕਟਰਾਂ ਅਤੇ ਆਯੁਰਵੇਦ ਦੇ ਸ਼ੌਕੀਨਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਭਗਵਾਨ ਧਨਵੰਤਰੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਡਾ. ਥਾਪਰ, ਡਾ. ਬਜਾਜ ਤੇ ਡਾ. ਭਾਟੀਆ ਨੇ ਦੱਸਿਆ ਕਿ ਭਾਰਤੀ ਚਿਕਿਤਸਾ ਪਰੰਪਰਾ ਵਿਚ ਭਗਵਾਨ ਸ੍ਰੀ ਧਨਵੰਤਰੀ ਨੂੰ ਤੰਦਰੁਸਤੀ, ਸਿਹਤ ਅਤੇ ਚਿਕਿਤਸਾ ਵਿਗਿਆਨ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ। ਡਾ. ਊਸ਼ਾ ਕਿਰਨ ਥਾਪਰ, ਡਾ. ਰੇਖਾ ਗੋਇਲ ਬਜਾਜ, ਡਾ. ਸ਼ਿਵਾਲੀ ਅਰੋੜਾ ਅਤੇ ਡਾ. ਸ਼ਿਵਾਨੀ ਭਾਟੀਆ ਨੇ ਦੱਸਿਆ ਕਿ ਆਯੁਰਵੇਦ ਭਾਰਤ ਦੀ ਇਕ ਪ੍ਰਾਚੀਨ ਤੇ ਸਮ੍ਰਿਧ ਚਿਕਿਤਸਾ ਪ੍ਰਣਾਲੀ ਹੈ। ਡਾ. ਸੁਨੀਤ ਅਰੋੜਾ, ਡਾ. ਅਸ਼ੋਕ ਵਰਮਾ, ਡਾ. ਰਮਨਦੀਪ ਦੇਵਗਨ, ਡਾ. ਕੁਲਦੀਪ ਰਾਣਾ ਤੇ ਡਾ. ਨੀਰਜ ਅਰੋੜਾ ਨੇ ਕਿਹਾ ਕਿ ਆਯੁਰਵੈਦਿਕ ਚਿਕਿਤਸਾ ਦਾ ਮੁੱਖ ਉਦੇਸ਼ ਸਿਰਫ਼ ਬਿਮਾਰੀਆਂ ਦਾ ਇਲਾਜ ਕਰਨਾ ਹੀ ਨਹੀਂ, ਸਗੋਂ ਮਨੁੱਖੀ ਜੀਵਨ ਦੀ ਰੱਖਿਆ ਕਰਨਾ, ਸਿਹਤ ਨੂੰ ਕਾਇਮ ਰੱਖਣਾ ਤੇ ਸਮਾਜ ਪ੍ਰਤੀ ਸੇਵਾ ਭਾਵਨਾ ਬਣਾਈ ਰੱਖਣਾ ਵੀ ਹੈ। ਡਾ. ਜੀ. ਬੀ. ਐਸ. ਖੰਗੂੜਾ, ਡਾ. ਪ੍ਰੀਤਪਾਲ ਸਿੰਘ, ਡਾ. ਪ੍ਰਦੀਪ ਸਰੀਨ, ਡਾ. ਵਿਪਨ ਬਿਲਗਾ ਅਤੇ ਡਾ. ਗੌਰਵ ਧੀਰ ਨੇ ਡਾਕਟਰਾਂ ਤੇ ਆਯੁਰਵੇਦ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਚਿਕਿਤਸਾ ਪ੍ਰਣਾਲੀ ਦੀ ਅਮੀਰ ਪਰੰਪਰਾ ਨੂੰ ਅੱਗੇ ਵਧਾਉਣ, ਆਮ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਸਰਗਰਮ ਯੋਗਦਾਨ ਪਾਉਣ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੌਦਾ ਰੋਗ ਵਿਗਿਆਨੀਆਂ ਨੇ ਕੌਮੀ ਕਾਨਫ਼ਰੰਸਾਂ ’ ਚ ਆਪਣੀ ਛਾਪ ਛੱਡੀ ਅਗਲੀ ਖ਼ਬਰ ਛੱਠ ਪੂਜਾ ਮਨਾਉਣ ਸੰਬੰਧੀ ਨਿਰਮਲ ਸਿੰਘ ਐਸ . ਐਸ . ਦੀ ਅਗਵਾਈ ਹੇਠ ਮੀਟਿੰਗ
Ad Position 24