ਮਾਇਆ ਦੇਵੀ ਗੋਇਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
ਅਹਿਮਦਗੜ, 9 ਨਵੰਬਰ (ਸੁਖਜੀਤ ਸਿੰਘ ਖੇੜਾ)- ਮਾਇਆ ਦੇਵੀ ਗੋਇਲ ਪਬਲਿਕ ਸਕੂਲ, ਪੋਹੀੜ ਵਿਖੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਲਈ ਕਈ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ।
ਅਹਿਮਦਗੜ, 9 ਨਵੰਬਰ (ਸੁਖਜੀਤ ਸਿੰਘ ਖੇੜਾ)- ਮਾਇਆ ਦੇਵੀ ਗੋਇਲ ਪਬਲਿਕ ਸਕੂਲ, ਪੋਹੀੜ ਵਿਖੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਲਈ ਕਈ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਮੋਮਬੱਤੀਆਂ ਤੇ ਦੀਵੇ ਸਜਾਏ, ਜਦਕਿ ਦੂਜੀ ਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਦੀਵਿਆਂ ਦੀਆਂ ਬੱਤੀਆਂ ਬਣਾਉਣ ਅਤੇ ਤੈਰਦੇ ਦੀਵੇ ਸਜਾਉਣ ਦੀ ਗਤੀਵਿਧੀ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਕੁਦਰਤੀ ਸਮੱਗਰੀ ਨਾਲ ਰੰਗੋਲੀਆਂ ਬਣਾਈਆਂ, ਨੌਵੀਂ ਜਮਾਤ ਨੇ ਪੋਸਟਰ ਤਿਆਰ ਕੀਤੇ ਤੇ ਗਿਆਰ੍ਹਵੀਂ ਜਮਾਤ ਨੇ ਸੋਸ਼ਲ ਮੀਡੀਆ ਲਈ ਇਸ਼ਤਿਹਾਰ ਬਣਾਏ। ਇਸ ਮੌਕੇ ਵਿਸ਼ੇਸ਼ ਦੀਵਾਲੀ ਸਭਾ ਵੀ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਾਚ ਪੇਸ਼ਕਾਰੀਆਂ ਦਿੱਤੀਆਂ। ਬਲੂ ਹਾਊਸ ਨੇ ਜ਼ਿੰਮੇਵਾਰੀ ਦੀ ਰੌਸ਼ਨੀ, ਗ੍ਰੀਨ ਹਾਊਸ ਨੇ ਉਮੀਦ ਦੀ ਰੌਸ਼ਨੀ, ਰੈੱਡ ਹਾਊਸ ਨੇ ਗਿਆਨ ਦੀ ਰੌਸ਼ਨੀ ਅਤੇ ਯੈਲੋ ਹਾਊਸ ਨੇ ਦਇਆ ਦੀ ਰੌਸ਼ਨੀ ਵਿਸ਼ੇ ਰਾਹੀਂ ਸੁੰਦਰ ਸੰਦੇਸ਼ ਦਿੱਤੇ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨਵਦੀਪ ਵਰਮਾ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਵਾਤਾਵਰਨ-ਅਨੁਕੂਲ ਦੀਵਾਲੀ ਮਨਾਉਣ ਅਤੇ ਆਪਣੇ ਆਲੇ-ਦੁਆਲੇ ਖੁਸ਼ੀਆਂ, ਸਕਾਰਾਤਮਕਤਾ ਤੇ ਦਇਆ ਫੈਲਾਉਣ ਲਈ ਪ੍ਰੇਰਿਤ ਕੀਤਾ।