12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਗੁਰਦਿਆਂ ਤੇ ਯੂਰੋਲੋਜੀ ਸਰਜਰੀ ਲਈ ਕੈਂਪ ਕੱਲ੍ਹ

ਆਲਮਗੀਰ, 12 ਨਵੰਬਰ (ਜਰਨੈਲ ਸਿੰਘ ਪੱਟੀ)- ਅੱਜ ਦੇ ਸਮੇਂ ਵਿਚ ਗੁਰਦਿਆਂ ਤੇ ਪਿਸ਼ਾਬ ਪ੍ਰਣਾਲੀ ਨਾਲ ਸਬੰਧਿਤ ਬਿਮਾਰੀਆਂ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀਆਂ ਹਨ। ਗੁਰਦੇ ਦੀ ਪਥਰੀ, ਪਿਸ਼ਾਬ ਕਰਨ ਵਿਚ ਤਕਲੀਫ਼, ਵਾਰ-ਵਾਰ ਪਿਸ਼ਾਬ ਆਉਣਾ, ਪ੍ਰੋਸਟੇਟ ਦਾ ਵਧਣਾ ਤੇ ਹੋਰ ਯੂਰੋਲੋਜੀ ਸਬੰਧੀ ਸਮੱਸਿਆਵਾਂ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Ad Position 21
No active advertisement
ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਦਾ ਬਾਹਰੀ ਦ੍ਰਿਸ਼। ਅਜੀਤ ਤਸਵੀਰ 13-11-2026
ਆਲਮਗੀਰ, 12 ਨਵੰਬਰ (ਜਰਨੈਲ ਸਿੰਘ ਪੱਟੀ)- ਅੱਜ ਦੇ ਸਮੇਂ ਵਿਚ ਗੁਰਦਿਆਂ ਤੇ ਪਿਸ਼ਾਬ ਪ੍ਰਣਾਲੀ ਨਾਲ ਸਬੰਧਿਤ ਬਿਮਾਰੀਆਂ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀਆਂ ਹਨ। ਗੁਰਦੇ ਦੀ ਪਥਰੀ, ਪਿਸ਼ਾਬ ਕਰਨ ਵਿਚ ਤਕਲੀਫ਼, ਵਾਰ-ਵਾਰ ਪਿਸ਼ਾਬ ਆਉਣਾ, ਪ੍ਰੋਸਟੇਟ ਦਾ ਵਧਣਾ ਤੇ ਹੋਰ ਯੂਰੋਲੋਜੀ ਸਬੰਧੀ ਸਮੱਸਿਆਵਾਂ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਸਮੇਂ ਸਿਰ ਇਲਾਜ ਅਤੇ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਸਥਾਨਕ ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਗਿੱਲ ਸਥਿਤ ਮੈਸ਼ ਪ੍ਰੋਲਾਈਫ ਹਸਪਤਾਲ ਵਿਖੇ 14 ਨਵੰਬਰ ਦਿਨ ਸ਼ਨੀਵਾਰ ਨੂੰ ਗੁਰਦਿਆਂ ਤੇ ਯੂਰੋਲੋਜੀ ਸਰਜਰੀ ਦਾ ਵਿਸ਼ੇਸ਼ ਕੈਂਪ ਡਾ. ਵਰੁਣ ਮਿੱਤਲ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਗੁਰਦੇ ਦੀ ਪਥਰੀ, ਪ੍ਰੋਸਟੇਟ ਦੀ ਸਮੱਸਿਆ, ਪਿਸ਼ਾਬ ਦੀ ਥੈਲੀ ਨਾਲ ਸਬੰਧਿਤ ਬਿਮਾਰੀਆਂ ਤੇ ਹੋਰ ਯੂਰੋਲੋਜੀ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਨੂੰ ਮਾਹਿਰ ਡਾਕਟਰੀ ਸਲਾਹ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਹਸਪਤਾਲ ਵਲੋਂ ਗੁਰਦੇ ਦੀ ਪਥਰੀ ਅਤੇ ਪ੍ਰੋਸਟੇਟ ਨਾਲ ਸਬੰਧਿਤ ਆਪ੍ਰੇਸ਼ਨਾਂ ਲਈ ਵਿਸ਼ੇਸ਼ ਸਹੂਲਤਾਂ ਅਤੇ ਕਿਫ਼ਾਇਤੀ ਇਲਾਜ ਪੈਕੇਜ ਉਪਲਬਧ ਕਰਵਾਏ ਜਾ ਰਹੇ ਹਨ। ਹੋਰ ਯੂਰੋਲੋਜੀ ਆਪ੍ਰੇਸ਼ਨਾਂ ਲਈ ਵੀ ਵਿਸ਼ੇਸ਼ ਦਰਾਂ ਉਪਲਬਧ ਹਨ। ਡਾਕਟਰੀ ਮਾਹਿਰਾਂ ਅਨੁਸਾਰ ਗੁਰਦੇ ਦੀ ਪਥਰੀ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕਰਨਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸੇ ਤਰ੍ਹਾਂ ਪ੍ਰੋਸਟੇਟ ਦੇ ਵਧਣ ਕਾਰਨ ਪੁਰਸ਼ਾਂ ਨੂੰ ਪਿਸ਼ਾਬ ਕਰਨ ਵਿਚ ਮੁਸ਼ਕਲ, ਰਾਤ ਸਮੇਂ ਵਾਰ-ਵਾਰ ਪਿਸ਼ਾਬ ਆਉਣਾ ਅਤੇ ਪਿਸ਼ਾਬ ਪੂਰੀ ਤਰ੍ਹਾਂ ਨਾ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਅਜਿਹੇ ਲੱਛਣ ਦਿਖਾਈ ਦੇਣ ‘ਤੇ ਸਮੇਂ ਸਿਰ ਡਾਕਟਰ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ। ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਇਸ ਕੈਂਪ ਲਈ ਪਹਿਲੇ 20 ਮਰੀਜ਼ਾਂ ਦੀ ਰਜਿਸਟ੍ਰੇਸ਼ਨ ਨੂੰ ਤਰਜੀਹ ਦਿੱਤੀ ਜਾਵੇਗੀ ਤੇ ਰਜਿਸਟ੍ਰੇਸ਼ਨ 13 ਨਵੰਬਰ ਤੱਕ ਕਰਵਾਈ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਮੀਟਿੰਗ ਹੋਈ ਅਗਲੀ ਖ਼ਬਰ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਜੀ . ਟੀ . ਬੀ . ਐੱਚ . ਵਿਖੇ ਸ਼ਖਸੀਅਤ ਵਿਕਾਸ ਸੰਬੰਧੀ ਸੈਸ਼ਨ ਕਰਵਾਇਆ
Ad Position 24