13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਆਰ . ਜੀ . ਹਸਪਤਾਲ ਵਿਖੇ “ ਰੋਬੋ 360” ਰੋਬੋਟਿਕ ਸਰਜਰੀ ਵਰਕਸ਼ਾਪ ’ ਚ ਡਾ . ਲੂਥਰਾ ਨੇ ਲਾਈਵ ਰੋਬੋਟਿਕ ਸਰਜਰੀਆਂ ਦਾ ਕੀਤਾ ਪ੍ਰਦਰਸ਼ਨ

ਲੁਧਿਆਣਾ, 13 ਨਵੰਬਰ (ਡਾ. ਤਰਲੋਚਨ ਸਿੰਘ)- ਆਰ.

Ad Position 21
No active advertisement
ਆਰ. ਜੀ. ਹਸਪਤਾਲ ਵਿਖੇ ‘ਰੋਬੋ 360’ ਰੋਬੋਟਿਕ ਸਰਜਰੀ ਵਰਕਸ਼ਾਪ ’ਚ ਸ਼ਾਮਿਲ ਸਰਜਨਾਂ ਦੇ ਨਾਲ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਸੰਦੀਪ ਪੁਰੀ, ਡਾ. ਰੋਹਤਾਸ਼ ਲੂਥਰਾ ਤੇ ਹੋਰ। ਤਸਵੀਰ-ਸੇਵਕ ਸਿੰਘ 14-11-2026
ਲੁਧਿਆਣਾ, 13 ਨਵੰਬਰ (ਡਾ. ਤਰਲੋਚਨ ਸਿੰਘ)- ਆਰ. ਜੀ. ਹਸਪਤਾਲ ਫਿਰੋਜ਼ਪੁਰ ਰੋਡ ਵੱਲੋਂ ਪੰਜਾਬ ਸਰਜੀਕੌਨ - 2026 ਦੀਆਂ ਪ੍ਰੀ-ਕਾਨਫਰੰਸ ਵਰਕਸ਼ਾਪਾਂ ਦੇ ਹਿੱਸੇ ਵਜੋਂ “ਰੋਬੋ 360 ਇਕ ਵਿਆਪਕ ਰੋਬੋਟਿਕ ਸਰਜਰੀ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ। ਇਹ ਵਰਕਸ਼ਾਪ ਐਡਵਾਂਸਡ ਲੈਪਰੋਸਕੋਪਿਕ, ਬੈਰੀਐਟ੍ਰਿਕ ਅਤੇ ਰੋਬੋਟਿਕ ਸਰਜਰੀ ਦੇ ਸੀਨੀਅਰ ਕੰਸਲਟੈਂਟ ਡਾ. ਰੋਹਤਾਸ਼ ਲੂਥਰਾ ਦੀ ਅਗਵਾਈ ਹੇਠ ਆਰਜੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਸੰਦੀਪ ਪੁਰੀ ਦੇ ਮਾਰਗਦਰਸ਼ਨ ਅਤੇ ਸਹਿਯੋਗ ਨਾਲ ਕਰਵਾਈ ਗਈ। ਵਰਕਸ਼ਾਪ ਵਿੱਚ 15 ਸਰਜਨਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਅਤਿ-ਆਧੁਨਿਕ ਦਾ ਵਿੰਚੀ ਐਕਸ ਆਈ ਰੋਬੋਟਿਕ ਸਰਜੀਕਲ ਸਿਸਟਮ ਦਾ ਵਿਹਾਰਕ ਤਜਰਬਾ ਮਿਲਿਆ। ਵਰਕਸ਼ਾਪ ਦਾ ਮੁੱਖ ਆਕਰਸ਼ਣ ਡਾ. ਰੋਹਤਾਸ਼ ਲੂਥਰਾ ਵੱਲੋਂ ਕੀਤੀਆਂ ਗਈਆਂ ਤਿੰਨ ਰੋਬੋਟਿਕ ਸਰਜਰੀਆਂ ਦਾ ਲਾਈਵ ਪ੍ਰਦਰਸ਼ਨ ਰਿਹਾ, ਜਿਸ ਵਿਚ ਰੋਬੋਟਿਕ-ਸਹਾਇਤਾ ਪ੍ਰਾਪਤ ਸਰਜਰੀ ਦੀ ਬਹੁਪੱਖਤਾ, ਸ਼ੁੱਧਤਾ ਤੇ ਉੱਨਤ ਸਮਰੱਥਾਵਾਂ ਨੂੰ ਦਰਸਾਇਆ ਗਿਆ। ਵਰਕਸ਼ਾਪ ਵਿਚ ਇੰਟਰਾਕੌਰਪੋਰੀਅਲ ਸੂਚਰਿੰਗ ਤਕਨੀਕਾਂ ਤੇ ਮੈਸ਼ ਦੇ ਸੂਚਰ ਫਿਕਸੇਸ਼ਨ ਤੇ ਜ਼ੋਰ ਦਿੱਤਾ ਗਿਆ। ਰੋਬੋਟਿਕ ਪਲੇਟਫਾਰਮ ਦੀ ਵਰਤੋਂ ਨਾਲ ਉੱਨਤ ਮਿਨੀਮਲੀ ਇਨਵੇਸਿਵ ਰੇਟ੍ਰੋਮਸਕੁਲਰ ਹਰਨੀਆ ਰਿਪੇਅਰ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਗਿਆ। ਹਿੱਸਾ ਲੈਣ ਵਾਲੇ ਸਰਜਨਾਂ ਨੂੰ ਰੋਬੋਟਿਕ ਸਰਜੀਕਲ ਪਲੈਨਿੰਗ, ਪੋਰਟ ਪਲੇਸਮੈਂਟ, ਇੰਸਟਰੂਮੈਂਟ ਹੈਂਡਲਿੰਗ, ਡੈਸੈਕਸ਼ਨ ਤਕਨੀਕਾਂ ਅਤੇ ਇੰਟਰਾਕੌਰਪੋਰੀਅਲ ਸੂਚਰਿੰਗ ਬਾਰੇ ਕੀਮਤੀ ਜਾਣਕਾਰੀ ਪ੍ਰਾਪਤ ਹੋਈ। ਵਰਕਸ਼ਾਪ ਨੂੰ ਉੱਘੇ ਸੀਨੀਅਰ ਸਰਜੀਕਲ ਫੈਕਲਟੀ ਨੇ ਹੋਰ ਮਹੱਤਵਪੂਰਨ ਬਣਾਇਆ, ਜਿਨ੍ਹਾਂ ਵਿੱਚ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਰਜਰੀ ਵਿਭਾਗ ਦੇ ਮੁਖੀ ਡਾ. ਅਤੁਲ ਮਿਸ਼ਰਾ ਅਤੇ ਫੋਰਟਿਸ ਹਸਪਤਾਲ ਦੇ ਸੀਨੀਅਰ ਕੰਸਲਟੈਂਟ ਅਤੇ ਦਿਆਨੰਦ ਹਸਪਤਾਲ ਦੇ ਸਰਜਰੀ ਵਿਭਾਗ ਦੇ ਸਾਬਕਾ ਮੁਖੀ ਡਾ. ਜਸਪਾਲ ਸਿੰਘ ਸ਼ਾਮਲ ਸਨ। ਵਰਕਸ਼ਾਪ ਬਾਰੇ ਗੱਲ ਕਰਦਿਆਂ ਡਾ. ਰੋਹਤਾਸ਼ ਲੂਥਰਾ ਨੇ ਕਿਹਾ ਕਿ ਰੋਬੋਟਿਕ ਸਰਜਰੀ ਆਮ ਅਤੇ ਗੁੰਝਲਦਾਰ, ਦੋਵੇਂ ਤਰ੍ਹਾਂ ਦੀਆਂ ਸਰਜੀਕਲ ਪ੍ਰਕਿਰਿਆਵਾਂ ਪ੍ਰਤੀ ਸਾਡੇ ਨਜ਼ਰੀਏ ਨੂੰ ਬਦਲ ਰਹੀ ਹੈ। ਰੋਬੋ 360 ਦਾ ਮਨੋਰਥ ਸਿਰਫ਼ ਰੋਬੋਟਿਕ ਤਕਨਾਲੋਜੀ ਦਾ ਪ੍ਰਦਰਸ਼ਨ ਕਰਨਾ ਨਹੀਂ ਸੀ, ਸਗੋਂ ਸਰਜਨਾਂ ਨੂੰ ਇੱਕ ਸਾਰਥਕ, ਹੈਂਡਜ਼-ਆਨ ਸਿੱਖਣ ਦਾ ਅਨੁਭਵ ਪ੍ਰਦਾਨ ਕਰਨਾ ਸੀ। ਆਰਜੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਸੰਦੀਪ ਪੁਰੀ ਦਾ ਸਹਿਯੋਗ ਸੰਸਥਾ ਵਿਚ ਅਕਾਦਮਿਕ ਪਹਿਲਕਦਮੀਆਂ, ਉੱਨਤ ਸਰਜੀਕਲ ਸਿਖਲਾਈ ਅਤੇ ਆਧੁਨਿਕ ਸਰਜੀਕਲ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਰਿਹਾ । ਪ੍ਰੋਗਰਾਮ ਉਤਸ਼ਾਹਪੂਰਨ ਮਾਹੌਲ ਵਿਚ ਸਮਾਪਤ ਹੋਇਆ, ਜਿਸ ਵਿਚ ਸਰਜਨਾਂ ਨੇ ਉੱਨਤ ਰੋਬੋਟਿਕ ਤਕਨਾਲੋਜੀ ਦਾ ਅਨੁਭਵ ਕਰਨ ਤੇ ਇੱਕੋ ਵਰਕਸ਼ਾਪ ਵਿਚ ਤਿੰਨ ਲਾਈਵ ਰੋਬੋਟਿਕ ਪ੍ਰਕਿਰਿਆਵਾਂ ਦੇਖਣ ਦੇ ਮੌਕੇ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਜਨਤਕ ਪ੍ਰਸਾਰਨ ਦਿਵਸ ਮਨਾਇਆ ਅਗਲੀ ਖ਼ਬਰ ਜੂਨੀਅਰ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਚੋਣ ਟਰਾਇਲ ਕੱਲ੍ਹ
Ad Position 24