13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਵਿਦਿਅਕ ਮੁਕਾਬਲਿਆਂ ’ ਚ ਸਮਾਰਟ ਸਕੂਲ ਮੋਤੀ ਨਗਰ ਨੇ ਮਾਰੀਆਂ ਮੱਲਾਂ

ਲੁਧਿਆਣਾ, 13 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਮਾਰਟ ਸਕੂਲ ਮੋਤੀ ਨਗਰ ਵਲੋਂ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਤੇ ਸਮੂਹ ਸਟਾਫ਼ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਤੇ ਵਿਦਿਅਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਲੱਸਟਰ ਪੱਧਰੀ ਵਿਦਿਅਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਸੁੰਦਰ ਲਿਖਾਈ, ਪੇਂਟਿੰਗ, ਕਵਿਤਾ ਉਚਾਰਨ, ਕਹਾਣੀ, ਡਿਕਟੇਸ਼ਨ ਤੇ “ਵੇਸਟ ਟੂ ਬੈਸਟ” ਮੁਕਾਬਲੇ ਸ਼ਾਮਲ ਸਨ।

Ad Position 21
No active advertisement
ਅਜੀਤ ਡੈਸਕ 14-11-2026
ਲੁਧਿਆਣਾ, 13 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਮਾਰਟ ਸਕੂਲ ਮੋਤੀ ਨਗਰ ਵਲੋਂ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਤੇ ਸਮੂਹ ਸਟਾਫ਼ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਤੇ ਵਿਦਿਅਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਲੱਸਟਰ ਪੱਧਰੀ ਵਿਦਿਅਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਸੁੰਦਰ ਲਿਖਾਈ, ਪੇਂਟਿੰਗ, ਕਵਿਤਾ ਉਚਾਰਨ, ਕਹਾਣੀ, ਡਿਕਟੇਸ਼ਨ ਤੇ “ਵੇਸਟ ਟੂ ਬੈਸਟ” ਮੁਕਾਬਲੇ ਸ਼ਾਮਲ ਸਨ। ਸਮਾਰਟ ਸਕੂਲ ਮੋਤੀ ਨਗਰ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣਾ ਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ। ਜੇਤੂ ਵਿਦਿਆਰਥੀਆਂ ਵਿਚ ਲੱਛਮੀ ਨੇ ਕਵਿਤਾ ਉਚਾਰਨ ’ਚੋਂ ਪਹਿਲਾ ਸਥਾਨ, ਪੂਜਾ ਨੇ ਪੇਂਟਿੰਗ ‘ਚੋਂ ਪਹਿਲਾ ਸਥਾਨ, ਪੂਜਾ ਨੇ ਪੰਜਾਬੀ ਕੈਲੀਗ੍ਰਾਫੀ ‘ਚੋਂ ਪਹਿਲਾ ਸਥਾਨ, ਵਿਕਾਸ ਨੇ ਅੰਗਰੇਜ਼ੀ ਕੈਲੀਗ੍ਰਾਫੀ ’ਚੋਂ ਪਹਿਲਾ ਸਥਾਨ, ਭੂਮੀ ਨੇ ਹਿੰਦੀ ਕੈਲੀਗ੍ਰਾਫੀ ‘ਚੋਂ ਪਹਿਲਾ ਸਥਾਨ, ਸੂਰਜ ਨੇ ਪੰਜਾਬੀ ਡਿਕਟੇਸ਼ਨ ’ਚੋਂ ਪਹਿਲਾ ਸਥਾਨ, ਸੂਰਜ ਨੇ ਅੰਗਰੇਜ਼ੀ ਡਿਕਟੇਸ਼ਨ - ਦੂਸਰਾ ਸਥਾਨ, ਮੁਸਕਾਨ ਨੇ ਡੈਕੋਰੇਸ਼ਨ/ਵੇਸਟ ਟੂ ਬੈਸਟ ਮਟੀਰੀਅਲ ‘ਚੋਂ ਪਹਿਲਾ ਸਥਾਨ ਤੇ ਅਰਾਧਿਆ ਨੇ ਕਹਾਣੀ ਚੋਂ ਦੂਸਰਾ ਸਥਾਨ ਹਾਸਲ ਕੀਤਾ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਤੇ ਕਿਸ਼ਨ ਸਿੰਘ ਨੇ ਦੱਸਿਆ ਕਿ ਸਕੂਲ ਵਲੋਂ ਆਪਣੇ ਪੱਧਰ ‘ਤੇ ਲਿਖਾਈ, ਆਰਟ ਤੇ ਵੇਸਟ ਟੂ ਬੈਸਟ ਮਟੀਰੀਅਲ ਦੀਆਂ ਮੁਫ਼ਤ ਕਲਾਸਾਂ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਕਾਰਨ ਵਿਦਿਆਰਥੀਆਂ ਦੇ ਹੁਨਰ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਵਿਦਿਆਰਥੀ ਹਰ ਖੇਤਰ ਵਿਚ ਮੱਲਾਂ ਮਾਰ ਰਹੇ ਹਨ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਕਿਸ਼ਨ ਸਿੰਘ, ਰਵਿੰਦਰ ਸਿੰਘ, ਪਰਮਜੀਤ ਕੌਰ ਤੇ ਪ੍ਰਿਅੰਕਾ ਖ਼ਾਸ ਤੌਰ ‘ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂਆਂ ਦੇ ਪੋਸਟਰਾਂ ’ ਤੇ ਰੰਗ ਮਲਣਾ ਬੁਜ਼ਦਿਲੀ ਤੇ ਸਿਆਸੀ ਗੁੰਡਾਗਰਦੀ ਦੀ ਨਿਸ਼ਾਨੀ - ਰਾਕੇਸ਼ ਕਪੂਰ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ
Ad Position 24