16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਵੈਟਰਨਰੀ ਯੂਨੀਵਰਸਿਟੀ ‘ ਕੌਮੀ ਦੁੱਧ ਦਿਵਸ ’ ਮੌਕੇ ਲਗਾਏਗੀ ਮੁਫ਼ਤ ਜਾਂਚ ਕੈਂਪ

ਲੁਧਿਆਣਾ, 16 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ‘ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ’, ‘ਕੌਮੀ ਦੁੱਧ ਦਿਵਸ’ ਮਨਾਉਣ ਦੇ ਉਦੇਸ਼ ਨਾਲ 19 ਨਵੰਬਰ ਤੋਂ 26 ਨਵੰਬਰ ਤੱਕ ਦੁੱਧ ਵਿਚ ਮਿਲਾਵਟ ਦੀ ਮੁਫ਼ਤ ਜਾਂਚ ਲਈ ਇਕ ਕੈਂਪ ਲਗਾ ਰਿਹਾ ਹੈ। ਇਸ ਉਪਰਾਲੇ ਦਾ ਮੁੱਖ ਮੰਤਵ ਖਪਤਕਾਰਾਂ ਨੂੰ ਦੁੱਧ ਦੀ ਗੁਣਵੱਤਾ ਅਤੇ ਇਸ ਵਿਚ ਮੌਜੂਦ ਪੌਸ਼ਟਿਕ ਤੱਤਾਂ ਬਾਰੇ ਜਾਗਰੂਕ ਕਰਨਾ ਹੈ।

Ad Position 21
No active advertisement
ਅਜੀਤ ਡੈਸਕ 17-11-2026
ਲੁਧਿਆਣਾ, 16 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ‘ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ’, ‘ਕੌਮੀ ਦੁੱਧ ਦਿਵਸ’ ਮਨਾਉਣ ਦੇ ਉਦੇਸ਼ ਨਾਲ 19 ਨਵੰਬਰ ਤੋਂ 26 ਨਵੰਬਰ ਤੱਕ ਦੁੱਧ ਵਿਚ ਮਿਲਾਵਟ ਦੀ ਮੁਫ਼ਤ ਜਾਂਚ ਲਈ ਇਕ ਕੈਂਪ ਲਗਾ ਰਿਹਾ ਹੈ। ਇਸ ਉਪਰਾਲੇ ਦਾ ਮੁੱਖ ਮੰਤਵ ਖਪਤਕਾਰਾਂ ਨੂੰ ਦੁੱਧ ਦੀ ਗੁਣਵੱਤਾ ਅਤੇ ਇਸ ਵਿਚ ਮੌਜੂਦ ਪੌਸ਼ਟਿਕ ਤੱਤਾਂ ਬਾਰੇ ਜਾਗਰੂਕ ਕਰਨਾ ਹੈ। ਇਕ ਹਫ਼ਤੇ ਤੱਕ ਚੱਲਣ ਵਾਲੇ ਇਸ ਕੈਂਪ ਦੌਰਾਨ ਖਪਤਕਾਰਾਂ ਦੇ ਦੁੱਧ ਦੇ ਨਮੂਨਿਆਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਇਸ ਵਿਚ ਦੁੱਧ ਦੇ ਮੁੱਖ ਅੰਸ਼ਾਂ ਜਿਵੇਂ ਕਿ ਚਿਕਨਾਈ ਅਤੇ ਚਿਕਨਾਈ ਤੋਂ ਇਲਾਵਾ ਤੱਤਾਂ ਦੀ ਜਾਂਚ ਦੇ ਨਾਲ-ਨਾਲ ਆਮ ਤੌਰ ‘ਤੇ ਕੀਤੀ ਜਾਣ ਵਾਲੀ ਮਿਲਾਵਟ ਜਿਵੇਂ ਕਿ ਯੂਰੀਆ, ਖੰਡ, ਮਾਲਟੋਡੈਕਸਟ੍ਰਿਨ, ਵਾਧੂ ਪਾਣੀ ਤੇ ਅਮੋਨੀਅਮ ਮਿਸ਼ਰਨਾਂ ਦਾ ਪਤਾ ਲਗਾਇਆ ਜਾਵੇਗਾ। ਜਾਂਚ ਉਸੇ ਦਿਨ ਕੀਤੀ ਜਾਵੇਗੀ ਅਤੇ ਰਿਪੋਰਟਾਂ ਸਬੰਧਿਤ ਖਪਤਕਾਰਾਂ ਨੂੰ ਦਿੱਤੀਆਂ ਜਾਣਗੀਆਂ, ਤਾਂ ਜੋ ਉਹ ਆਪਣੇ ਦੁੱਧ ਦੀ ਗੁਣਵੱਤਾ ਅਤੇ ਸ਼ੁੱਧਤਾ ਨੂੰ ਸਮਝ ਸਕਣ। ਇਸ ਜਨਤਕ ਜਾਗਰੂਕਤਾ ਮੁਹਿੰਮ ਰਾਹੀਂ ਯੂਨੀਵਰਸਿਟੀ ਦਾ ਉਦੇਸ਼ ਖਪਤਕਾਰਾਂ ਨੂੰ ਉਨ੍ਹਾਂ ਦੁਆਰਾ ਵਰਤੇ ਜਾਣ ਵਾਲੇ ਦੁੱਧ ਬਾਰੇ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਕੇ ਸਮਰੱਥ ਬਣਾਉਣਾ ਅਤੇ ਉਨ੍ਹਾਂ ਨੂੰ ਦੁੱਧ ਦੀ ਗੁਣਵੱਤਾ ਤੇ ਸੁਰੱਖਿਆ ਬਾਰੇ ਸੂਝਵਾਨ ਫ਼ੈਸਲੇ ਲੈਣ ਲਈ ਜਾਗਰੂਕ ਕਰਨਾ ਹੈ। ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਕੈਂਪ ਵਿਚ ਹਿੱਸਾ ਲੈਣ ਅਤੇ ਆਪਣੇ ਕੱਚੇ (ਉਬਾਲੇ ਨਾ ਗਏ) ਦੁੱਧ ਦੇ ਨਮੂਨੇ (ਲਗਭਗ 100 ਮਿਲੀਲਿਟਰ) ਇਕ ਸਾਫ਼ ਬੋਤਲ ਵਿਚ ਪਾ ਕੇ ਕਾਲਜ ਦੇ ‘ਡੇਅਰੀ ਕੈਮਿਸਟਰੀ ਵਿਭਾਗ’ ਵਿਚ ਮੁਫ਼ਤ ਜਾਂਚ ਲਈ ਲਿਆਉਣ। ਇਹ ਉਪਰਾਲਾ ਖਪਤਕਾਰ ਜਾਗਰੂਕਤਾ, ਭੋਜਨ ਸੁਰੱਖਿਆ ਅਤੇ ਜਨਤਕ ਸਿਹਤ ਪ੍ਰਤੀ ਯੂਨੀਵਰਸਿਟੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਦਾਦਾ ਕੁਸ਼ਾਲ ਸਿੰਘ ਦਹੀਆ ਮੈਮੋਰੀਅਲ ਹਸਪਤਾਲ ਨੂੰ ਲੁਧਿਆਣਾ ਦੇ ਡਾਕਟਰਾਂ ਨੇ ਆਕਸੀਜਨ ਕੰਸਨਟ੍ਰੇਟਰ ਮਸ਼ੀਨ ਕੀਤੀ ਦਾਨ ਅਗਲੀ ਖ਼ਬਰ ਵਾਤਾਵਰਨ ਦਾ ਵੀ ਬਦਲਿਆ ਰੰਗ, ਖ਼ਰਾਬ ਹਵਾ ਪ੍ਰਦੂਸ਼ਣ ਤੋਂ ਹਰ ਆਮ ਤੇ ਖ਼ਾਸ ਹੋਇਆ ਤੰਗ !
Ad Position 24