ਦਾਦਾ ਕੁਸ਼ਾਲ ਸਿੰਘ ਦਹੀਆ ਮੈਮੋਰੀਅਲ ਹਸਪਤਾਲ ਨੂੰ ਲੁਧਿਆਣਾ ਦੇ ਡਾਕਟਰਾਂ ਨੇ ਆਕਸੀਜਨ ਕੰਸਨਟ੍ਰੇਟਰ ਮਸ਼ੀਨ ਕੀਤੀ ਦਾਨ
ਲੁਧਿਆਣਾ, 16 ਨਵੰਬਰ (ਡਾ. ਤਰਲੋਚਨ ਸਿੰਘ)- ਮਹਾਰਾਜ ਦੀਪਕ ਜੀ ਦੇ ਆਸ਼ੀਰਵਾਦ ਨਾਲ ਅਮਰ ਬਲਿਦਾਨੀ ਦਾਦਾ ਕੁਸ਼ਾਲ ਸਿੰਘ ਦਹਿਆ ਦੇ 351ਵੇਂ ਬਲਿਦਾਨ ਦਿਵਸ ਤੇ ਨਮਨ ਸਮਾਰੋਹ ਵਿਚ ਡਾ.
ਲੁਧਿਆਣਾ, 16 ਨਵੰਬਰ (ਡਾ. ਤਰਲੋਚਨ ਸਿੰਘ)- ਮਹਾਰਾਜ ਦੀਪਕ ਜੀ ਦੇ ਆਸ਼ੀਰਵਾਦ ਨਾਲ ਅਮਰ ਬਲਿਦਾਨੀ ਦਾਦਾ ਕੁਸ਼ਾਲ ਸਿੰਘ ਦਹਿਆ ਦੇ 351ਵੇਂ ਬਲਿਦਾਨ ਦਿਵਸ ਤੇ ਨਮਨ ਸਮਾਰੋਹ ਵਿਚ ਡਾ. ਡੀ. ਐਨ. ਕੋਟਨਿਸ ਐਕਿਊਪੰਕਚਰ ਹਸਪਤਾਲ ਲੁਧਿਆਣਾ ਵਲੋਂ ਮਾਨਵਤਾ ਦੀ ਸੇਵਾ ਦੀ ਇਕ ਹੋਰ ਮਿਸਾਲ ਪੇਸ਼ ਕੀਤੀ ਗਈ। ਹਸਪਤਾਲ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਢੀਂਗਰਾ ਤੇ ਡਾ. ਸੰਦੀਪ ਚੋਪੜਾ ਨੇ ਦਾਦਾ ਕੁਸ਼ਾਲ ਸਿੰਘ ਦਹਿਆ ਮੈਮੋਰੀਅਲ ਹਸਪਤਾਲ, ਸੋਨੀਪਤ ਲਈ ਇਕ ਆਕਸੀਜਨ ਕੰਸਨਟ੍ਰੇਟਰ ਦਾਨ ਕੀਤਾ, ਜਿਸ ਨੂੰ ਬੜਖਾਲਸਾ ਮੈਮੋਰੀਅਲ ਕੰਪਲੈਕਸ, ਬਿਸਵਾਂ ਮੀਲ, ਰਾਈ, ਸੋਨੀਪਤ, ਹਰਿਆਣਾ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਓ.ਐਸ.ਡੀ. ਨਰਿੰਦਰ ਸਿੰਘ ਬੜਖਾਲਸਾ ਨੇ ਪ੍ਰਾਪਤ ਕੀਤਾ। ਇਸ ਮੌਕੇ ਡਾ. ਇੰਦਰਜੀਤ ਸਿੰਘ ਢੀਂਗਰਾ ਨੇ ਦਾਦਾ ਕੁਸ਼ਾਲ ਸਿੰਘ ਸੁਸਾਇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਅਗਲੇ ਸਾਲ ਪ੍ਰਬੰਧਕਾਂ ਨਾਲ ਮਿਲ ਕੇ ਸੋਨੀਪਤ ਦੇ ਮਿਊਜ਼ੀਅਮ ਵਿਚ ਪੰਜ ਰੋਜ਼ਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਦਾਦਾ ਕੁਸ਼ਾਲ ਸਿੰਘ ਦਹਿਆ ਜੀ ਦਾ ਬਲਿਦਾਨ ਸਾਡੇ ਸਭ ਲਈ ਪ੍ਰੇਰਨਾ ਹੈ।