ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਹੋਈ
ਲੁਧਿਆਣਾ, 18 ਨਵੰਬਰ (ਜਤਿੰਦਰ ਭੰਬੀ)- ਟੈਕਨੀਕਲ ਸਰਵਿਸਿਜ਼ ਯੂਨੀਅਨ ਸੈਂਟਰ ਜ਼ੋਨ ਲੁਧਿਆਣਾ ਦੀ ਜ਼ੋਨ ਕਮੇਟੀ ਦੀ ਮੀਟਿੰਗ ਰਾਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਬਲਜੀਤ ਸਿੰਘ ਜ਼ੋਨ ਮੀਤ ਪ੍ਰਧਾਨ ਦੇ ਕੰਮ ਢੰਗ ਨੂੰ ਵਿਚਾਰਿਆ ਗਿਆ ਤੇ ਉਸ ਦੀਆਂ ਜਥੇਬੰਦੀ ਵਿਰੁੱਧ ਕਾਰਵਾਈਆਂ ਅਤੇ ਅਨੁਸ਼ਾਸਨਹੀਣਤਾ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਜ਼ੋਨ ਮੀਤ ਪ੍ਰਧਾਨ ਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਅਤੇ ਮੁੱਢਲੀ ਮੈਂਬਰਸ਼ਿਪ ਖ਼ਾਰਜ ਕਰਨ ਲਈ ਸੂਬਾ ਕਮੇਟੀ ਦੀ ਐਸ.
ਲੁਧਿਆਣਾ, 18 ਨਵੰਬਰ (ਜਤਿੰਦਰ ਭੰਬੀ)- ਟੈਕਨੀਕਲ ਸਰਵਿਸਿਜ਼ ਯੂਨੀਅਨ ਸੈਂਟਰ ਜ਼ੋਨ ਲੁਧਿਆਣਾ ਦੀ ਜ਼ੋਨ ਕਮੇਟੀ ਦੀ ਮੀਟਿੰਗ ਰਾਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਬਲਜੀਤ ਸਿੰਘ ਜ਼ੋਨ ਮੀਤ ਪ੍ਰਧਾਨ ਦੇ ਕੰਮ ਢੰਗ ਨੂੰ ਵਿਚਾਰਿਆ ਗਿਆ ਤੇ ਉਸ ਦੀਆਂ ਜਥੇਬੰਦੀ ਵਿਰੁੱਧ ਕਾਰਵਾਈਆਂ ਅਤੇ ਅਨੁਸ਼ਾਸਨਹੀਣਤਾ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਜ਼ੋਨ ਮੀਤ ਪ੍ਰਧਾਨ ਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਅਤੇ ਮੁੱਢਲੀ ਮੈਂਬਰਸ਼ਿਪ ਖ਼ਾਰਜ ਕਰਨ ਲਈ ਸੂਬਾ ਕਮੇਟੀ ਦੀ ਐਸ.ਯੂ. ਨੂੰ ਲਿਖ ਦਿੱਤਾ ਗਿਆ। ਮੀਟਿੰਗ ਵਿਚ ਬਲਜਿੰਦਰ ਸਿੰਘ ਖੰਨਾ, ਲਖਵੀਰ ਸਿੰਘ ਸਰਕਲ ਪ੍ਰਧਾਨ ਖੰਨਾ, ਉਮੇਸ਼ ਕੁਮਾਰ ਸਿਟੀ ਈਸਟ ਸਰਕਲ, ਹਰਜੀਤ ਸਿੰਘ ਸਕੱਤਰ ਸਿਟੀ ਵੈਸਟ, ਸੁਖਜਿੰਦਰ ਸਿੰਘ ਅਗਰ ਨਗਰ, ਜੱਗਾ ਖਾਂ ਖੰਨਾ, ਅਮਰੀਕ ਸਿੰਘ ਖੰਨਾ, ਹਰਦੀਪ ਸਿੰਘ ਗੋਰੀਆ ਤੇ ਸਤਿੰਦਰ ਸਿੰਘ ਸਿਟੀ ਈਸਟ ਸਰਕਲ ਆਦਿ ਹਾਜ਼ਰ ਸਨ।