18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸੋਨੀਆ ਗਾਂਧੀ ਵਲੋਂ ਲਿਖੀ ਪੁਸਤਕ ‘ ਬਿਲੋਂਗਿੰਗ ਏ ਜਰਨੀ ਆਫ਼ ਲਵ ’ ਜਿੰਦਗੀ ਦੀ ਸੱਚਾਈ ਪੇਸ਼ ਕਰਦੀ ਹੈ - ਬਾਵਾ

ਲੁਧਿਆਣਾ, 18 ਨਵੰਬਰ (ਜਤਿੰਦਰ ਭੰਬੀ)- ਸੋਨੀਆ ਗਾਂਧੀ ਵਲੋਂ ਲਿਖੀ ਪੁਸਤਕ ‘ਬਿਲੋਂਗਿੰਗ ਏ ਜਰਨੀ ਆਫ ਲਵ’ ਜ਼ਿੰਦਗੀ ਦੀ ਸੱਚਾਈ ਪੇਸ਼ ਕਰਦੀ ਹੈ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਕਿ੍ਰਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓ.

Ad Position 21
No active advertisement
ਅਜੀਤ ਡੈਸਕ 19-11-2026
ਲੁਧਿਆਣਾ, 18 ਨਵੰਬਰ (ਜਤਿੰਦਰ ਭੰਬੀ)- ਸੋਨੀਆ ਗਾਂਧੀ ਵਲੋਂ ਲਿਖੀ ਪੁਸਤਕ ‘ਬਿਲੋਂਗਿੰਗ ਏ ਜਰਨੀ ਆਫ ਲਵ’ ਜ਼ਿੰਦਗੀ ਦੀ ਸੱਚਾਈ ਪੇਸ਼ ਕਰਦੀ ਹੈ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਕਿ੍ਰਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓ.ਬੀ.ਸੀ) ਨੇ ਕੀਤਾ। ਉਨਾਂ ਦੱਸਿਆ ਕਿ ਮੇਰੇ ਮਨ ਵਿਚ ਉਤਸੁਕਤਾ ਸੀ ਕਿ ਸੋਨੀਆ ਗਾਂਧੀ ਵਲੋਂ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਸਬੰਧੀ ਅਤੇ ਚੰਗੇ ਮਾੜੇ ਹਾਲਾਤਾਂ ਸਬੰਧੀ, ਰਾਜੀਵ ਗਾਂਧੀ ਨਾਲ ਮਿਲਾਪ, ਸਿਆਸੀ ਉਥਲ ਪੁਥਲ ਸਬੰਧੀ ਜੋ ਪੁਸਤਕ ਲਿਖੀ ਹੈ ਪੜੀ ਜਾਵੇ। ਜਦੋਂ ਮੈਂ ਪੰਜਾਬੀ ਭਵਨ ਵਿਖੇ ਚੇਤਨਾ ਪ੍ਰਕਾਸ਼ਨ ਬੁੱਕ ਸ਼ਾਪ ’ਤੇ ਗਿਆ ਤਾਂ ਸੁਮੀਤ ਘੁਲਾਟੀ ਨੇ ਮੇਰੇ ਪੁੱਛਣ ਤੋਂ ਪਹਿਲਾਂ ਹੀ ਕਹਿ ਦਿੱਤਾ ਸੋਨੀਆ ਗਾਂਧੀ ਦੀ ਪੁਸਤਕ ਦੀ ਬੜੀ ਡਿਮਾਂਡ ਹੈ। ਮੈਂ ਕਿਹਾ ਕਿ ਮੈਂ ਬੁੱਕ ਹੀ ਲੈਣ ਆਇਆ ਹਾਂ। ਉਨਾਂ ਕਿਹਾ ਕਿ ਬਸ 6 ਹੀ ਰਹਿ ਗਈਆਂ ਤਾਂ ਮੈਂ ਇੱਕ ਪੁਸਤਕ ਲਈ ਅਚਾਨਕ ਹੀ ਕੁਝ ਸਮੇਂ ਬਾਅਦ ਵਿਸ਼ਵ ਪ੍ਰਸਿੱਧ ਸਿੱਖ ਹਿਸਟੋਰੀਅਨ ਅਨੁਰਾਗ ਸਿੰਘ ਦਾ ਫੋਨ ਆਇਆ ਕਿ ਬਾਵਾ ਜੀ ਸੋਨੀਆ ਗਾਂਧੀ ਵਾਲੀ ਬੁੱਕ ਲਿਆ ਕੇ ਦਿਓ ਤਾਂ ਮੈਂ ਕਿਹਾ ਜੀ ਮੈਂ ਪੰਜ ਮਿੰਟ ਪਹਿਲਾਂ ਹੀ ਚੇਤਨਾ ਪ੍ਰਕਾਸ਼ਨ ਤੋਂ ਲਈ ਹੈ। ਤੁਸੀਂ ਦੱਸੋ ਕਿੱਥੇ ਹੋ ਮੈਂ ਇਹ ਹੀ ਪੁਸਤਕ ਆਪ ਜੀ ਨੂੰ ਭੇਂਟ ਕਰ ਦਿੰਦਾ ਹਾਂ। ਉਨਾਂ ਕਿਹਾ ਕਿ ਮੈਂ ਗਗਨ ਦੇ ਘੁਮਾਰ ਮੰਡੀ ਹਾਂ ਤਾਂ ਮੈਂ ਜਾ ਕੇ ਉਨਾਂ ਨੂੰ ਪੁਸਤਕ ਭੇਂਟ ਕੀਤੀ। ਉਨਾਂ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਪੜਾਂਗਾ ਅਤੇ ਕੁਝ ਲਿਖਾਂਗਾ। ਬਾਵਾ ਨੇ ਕਿਹਾ ਕਿ ਸੋਨੀਆ ਗਾਂਧੀ ਦੀ ਪੁਸਤਕ ਸੱਚਾਈ, ਤਿਆਗ, ਸਪੱਸ਼ਟਤਾ, ਸੱਚਾ ਮਿਲਾਪ ਅਤੇ ਸਿਆਸਤ ਵਿਚ ਸਵੱਛਤਾ ਦੀ ਤਸਵੀਰ ਪੇਸ਼ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਵਲੋਂ ਬਿਲਡਿੰਗ ਸ਼ਾਖਾ ਨੂੰ ਬਕਾਏ ਦੀ ਵਸੂਲੀ ’ ਚ ਤੇਜ਼ੀ ਲਿਆਉਣ ਤੇ ਨਾਜਾਇਜ਼ ਉਸਾਰੀਆਂ ’ ਤੇ ਸਖ਼ਤ ਨਜ਼ਰ ਰੱ... ਅਗਲੀ ਖ਼ਬਰ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਵਰਕਰਜ਼ ਫੈਡਰੇਸ਼ਨ ਇੰਟਕ ਦੀ ਮੀਟਿੰਗ ਹੋਈ
Ad Position 24