18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੀ ਪਿੰਡ ’ ਚ ਨਸ਼ੇ ਨਹੀਂ ਰੋਕ ਸਕੇ - ਹਰਸਿਮਰਤ ਕੌਰ ਬਾਦਲ

ਖੰਨਾ, 18 ਨਵੰਬਰ (ਹਰਜਿੰਦਰ ਸਿੰਘ ਲਾਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ. ਪੀ.

Ad Position 21
No active advertisement
ਅਜੀਤ ਡੈਸਕ 19-11-2026
ਖੰਨਾ, 18 ਨਵੰਬਰ (ਹਰਜਿੰਦਰ ਸਿੰਘ ਲਾਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ. ਪੀ. ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ‘ਝਾੜੂ’ ਨੂੰ ਵੋਟ ਪਾਉਣ ਦਾ ਮਤਲਬ ਹੈ ਨਸ਼ਿਆਂ ਨੂੰ ਵੋਟ ਪਾਉਣੀ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਪੂਰੀ ਤਰ੍ਹਾਂ ਨਕਾਰ ਦੇਣ। ਬਠਿੰਡਾ ਦੇ ਐਮ. ਪੀ. ਨੇ ਨਸ਼ਿਆਂ ਦੇ ਖਿਲਾਫ਼ ਆਪਣੀ ਸੂਬਾ ਪੱਧਰੀ ਮੁਹਿੰਮ ਦੇ ਹਿੱਸੇ ਵਜੋਂ ਅੱਜ ਇਥੇ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਆਪਣੇ ਹੀ ਪਿੰਡ ਸਤੌਜ ਵਿਚ ਨਸ਼ਿਆਂ ਦਾ ਖ਼ਾਤਮਾ ਨਹੀਂ ਕਰ ਸਕੇ ਤਾਂ ਉਹ ਪੂਰੇ ਪੰਜਾਬ ਵਿਚ ਨਸ਼ਾ ਕਿਵੇਂ ਖਤਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਵੇਚਣ ਵਾਲੇ ਮੈਡੀਕਲ ਸਟੋਰ ਮਾਲਕ ਨੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ। ਪੀੜਤ ਪਰਿਵਾਰ ਵਲੋਂ 23 ਦਿਨਾਂ ਤੱਕ ਪ੍ਰਦਰਸ਼ਨ ਕਰਨ ਦੇ ਬਾਵਜੂਦ ਮੁੱਖ ਮੰਤਰੀ ਨੇ ਐਸ. ਐਸ. ਪੀ ਤੱਕ ਦਾ ਤਬਾਦਲਾ ਨਹੀਂ ਕੀਤਾ ਜਿਸਨੇ ਉਸ ਕਾਤਲ ਨੂੰ ਹਥਿਆਰਾਂ ਦੇ ਦੋ ਲਾਇਸੰਸ ਦਿੱਤੇ ਸਨ। ਸ੍ਰੀਮਤੀ ਬਾਦਲ ਨੇ ਦਲਜੀਤ ਸਿੰਘ ਵਰਗੀਆਂ ਨਸ਼ਿਆਂ ਕਾਰਨ ਹੋਈਆਂ ਮੌਤਾਂ ਨੂੰ ਕਤਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚ ਦੋ ਤੋਂ ਤਿੰਨ ਮੌਤਾਂ ਨਸ਼ੇ ਕਾਰਨ ਹੋ ਚੁੱਕੀਆਂ ਹਨ। ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੂੰ ਇਸ ਵੇਲੇ ਵਿਕਾਸ ਦੀ ਜ਼ਰੂਰਤ ਹੈ ਅਤੇ ਏਮਜ਼ ਤੇ ਆਈ ਆਈ. ਐਮ. ਵਰਗੀਆਂ ਸੰਸਥਾਵਾਂ ਬਣਾਉਣ, ਕਾਨੂੰਨ ਵਿਵਸਥਾ ਸੰਭਾਲਣ ਅਤੇ ਭ੍ਰਿਸ਼ਟਾਚਾਰ ਰੋਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਅਸੀਂ ਇਕ ਮਹਿਲਾ ਡੀ. ਜੀ. ਪੀ. ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇਗੀ ਜੋ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਨਾਲ ਨਜਿੱਠੇਗੀ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਵਾਂ ਕਾਨੂੰਨ ਲਿਆਵੇਗੀ ਜਿਸ ਸਦਕਾ ਨਸ਼ਾ ਤਸਕਰਾਂ ਨੂੰ 10 ਸਾਲਾਂ ਤੱਕ ਜ਼ਮਾਨਤ ਨਹੀਂ ਮਿਲੇਗੀ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰ ਕੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਯਾਦੂ ਤੇ ਜਸਦੀਪ ਕੌਰ ਯਾਦੂ ਵੀ ਹਾਜ਼ਰ ਸਨ। ਹਲਕਾ ਪ੍ਰਧਾਨ ਇਸਤਰੀ ਵਿੰਗ ਕੁਲਦੀਪ ਕੌਰ ਗਗਨ ਕਾਲੀਰਾਓ, ਸਰਕਲ ਪ੍ਰਧਾਨ ਸਿਟੀ 1 ਬਲਜੀਤ ਕੌਰ, ਮਨਦੀਪ ਕੌਰ ਸਰਕਲ ਪ੍ਰਧਾਨ ਸਿਟੀ 2, ਗੁਰਮੀਤ ਕੌਰ ਸੋਹੀ ਇਸਤਰੀ ਵਿੰਗ ਜਿਲ੍ਹਾ ਜਨਰਲ ਸਕੱਤਰ, ਸੰਦੀਪ ਕੌਰ ਸ਼ੇਰਗਿੱਲ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਮੀਤ ਪ੍ਰਧਾਨ, ਭੁਪਿੰਦਰ ਕੌਰ, ਯੋਗਤਾ, ਹੈਪੀ, ਰਮਨਦੀਪ ਕੌਰ ਕਲਸੀ, ਨੰਦਨੀ ਵਰਮਾ, ਮਨਦੀਪ ਕੌਰ, ਸਰੋਜ ਬਾਲਾ, ਮਨਜੀਤ ਕੌਰ, ਸਰਬਜੀਤ ਕੌਰ, ਰਮਨਪ੍ਰੀਤ ਕੌਰ, ਰਮਨ ਕੌਰ ਮਾਣਕਮਾਜਰਾ, ਜਸਦੀਪ ਕੌਰ, ਹਰਵਿੰਦਰ ਕੌਰ ਸੰਮਤੀ ਮੈਂਬਰ ਪਿੰਡ ਗੋਹ, ਮਨਜੋਤ ਕੌਰ ਰੋਹਣੋ ਖੁਰਦ, ਸੀਮਾ ਰਾਣੀ, ਸੁਖਵਿੰਦਰ ਕੌਰ ਵਾਰਡ 1, ਕੁਲਜੀਤ ਕੌਰ ਭੱਟੀਆ ਵਾਰਡ 25, ਗੀਤਾਂਜਲੀ ਵਾਰਡ 9, ਗੁਰਮੀਤ ਕੌਰ ਵਾਰਡ13, ਪੂਜਾ ਡਾਂਗ ਵਾਰਡ 23, ਸਪਿੰਦਰ ਕੌਰ ਵਾਰਡ 15, ਮਨਪ੍ਰੀਤ ਕੌਰ ਮਾਵੀ ਵਾਰਡ 21, ਮਨਜੀਤ ਕੌਰ ਵਾਰਡ 29, ਵਰਖਾ ਵਾਰਡ 27, ਚਰਨਜੀਤ ਕੌਰ ਭੱਟੀਆ, ਸਿੰਦਰ ਕੌਰ ਈਸੜੂ , ਗੁਰਮੇਲ ਕੌਰ ਹੋਲ, ਹਰਜਿੰਦਰ ਕੌਰ ਨਸਰਾਲੀ, ਮਨਪ੍ਰੀਤ ਕੌਰ ਸਾਬਕਾ ਸਰਪੰਚ ਫਤਿਹਪੁਰ, ਜਸਵਿੰਦਰ ਕੌਰ ਸੰਮਤੀ ਮੈਂਬਰ ਜਸਪਾਲੋ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਟੈਕ ਫੇਅਰ ’ ਚ ਵਿਦਿਆਰਥੀਆਂ ਨੇ ਦਿਖਾਈ ਤਕਨੀਕੀ ਪ੍ਰਤਿਭਾ ਅਗਲੀ ਖ਼ਬਰ ਪਿੰਡ ਗੁਰੇਹ ਵਿਖੇ 76 ਵੀਂ ਪੰਜਾਬ ਸੀਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਅੱਜ ਤੋਂ
Ad Position 24