20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਗਿੱਲ ਰੋਡ ਤੋਂ ਸ਼ਿਮਲਾਪੁਰੀ ਤੱਕ ਨਹਿਰ ਕਿਨਾਰੇ ਵਾਲੀ ਸੜਕ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

ਕੁਲਵੰਤ ਸਿੰਘ ਸੱਪਲ ਡਾਬਾ/ਲੁਹਾਰਾ, 20 ਨਵੰਬਰ-ਨਗਰ ਨਿਗਮ ਪ੍ਰਸ਼ਾਸਨ ਵਲੋਂ ਲੁਧਿਆਣਾ ਵਾਸੀਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਲਈ ਨਹਿਰ ਕਿਨਾਰੇ ਪਾਈਆਂ ਜਾ ਰਹੀਆਂ ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੋਣ ਕਾਰਨ ਗਿੱਲ ਰੋਡ ਤੋਂ ਬਾਬਾ ਗੁਰਮੁਖ ਸਿੰਘ ਗਦਰੀ ਰੋਡ ਤੱਕ ਨਹਿਰ ਕਿਨਾਰੇ ਬਣੀ ਸੜਕ ਬੰਦ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਗੁਰਮੁਖ ਸਿੰਘ ਰੋਡ ਕੱਟ ਤੱਕ ਨਹਿਰ ਦੇ ਨਾਲ-ਨਾਲ ਜਾਂਦੀ ਹੈ ਅਤੇ ਅੱਗੇ ਈਸ਼ਰ ਨਗਰ, ਬਰੋਟਾ ਰੋਡ, ਲੁਹਾਰਾ ਪੁਲ ਸਮੇਤ ਕਈ ਹੋਰ ਇਲਾਕਿਆਂ ਨੂੰ ਜੋੜਦੀ ਹੈ।

Ad Position 21
No active advertisement
ਅਜੀਤ ਡੈਸਕ 21-11-2026

 ਸਬ ਵੇਅ ਨਹਿਰ ਕਿਨਾਰੇ ਬਣੀ ਹੇਠਲੀ ਸੜਕ ਦੀ ਹਾਲਤ ਵੀ ਹੋਈ ਖਸਤਾ

ਕੁਲਵੰਤ ਸਿੰਘ ਸੱਪਲ
ਡਾਬਾ/ਲੁਹਾਰਾ, 20 ਨਵੰਬਰ-ਨਗਰ ਨਿਗਮ ਪ੍ਰਸ਼ਾਸਨ ਵਲੋਂ ਲੁਧਿਆਣਾ ਵਾਸੀਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਲਈ ਨਹਿਰ ਕਿਨਾਰੇ ਪਾਈਆਂ ਜਾ ਰਹੀਆਂ ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੋਣ ਕਾਰਨ ਗਿੱਲ ਰੋਡ ਤੋਂ ਬਾਬਾ ਗੁਰਮੁਖ ਸਿੰਘ ਗਦਰੀ ਰੋਡ ਤੱਕ ਨਹਿਰ ਕਿਨਾਰੇ ਬਣੀ ਸੜਕ ਬੰਦ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਗੁਰਮੁਖ ਸਿੰਘ ਰੋਡ ਕੱਟ ਤੱਕ ਨਹਿਰ ਦੇ ਨਾਲ-ਨਾਲ ਜਾਂਦੀ ਹੈ ਅਤੇ ਅੱਗੇ ਈਸ਼ਰ ਨਗਰ, ਬਰੋਟਾ ਰੋਡ, ਲੁਹਾਰਾ ਪੁਲ ਸਮੇਤ ਕਈ ਹੋਰ ਇਲਾਕਿਆਂ ਨੂੰ ਜੋੜਦੀ ਹੈ। ਨਹਿਰ ਕਿਨਾਰੇ ਵਾਲੀ ਸੜਕ ਬੰਦ ਹੋਣ ਕਾਰਨ ਹੇਠਲੀ ਸਬ ਵੇਅ ‘ਤੇ ਵਾਹਨਾਂ ਦਾ ਦਬਾਅ ਪੈ ਰਿਹਾ ਹੈ, ਜਦਕਿ ਇਸ ਸੜਕ ਦੀ ਹਾਲਤ ਪਹਿਲਾਂ ਹੀ ਬਹੁਤ ਜ਼ਿਆਦਾ ਖਸਤਾ ਬਣੀ ਹੋਈ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਦੇ ਹੇਠਲੀ ਸੜਕ ‘ਤੇ ਥਾਂ-ਥਾਂ ਟੋਏ ਪਏ ਹੋਏ ਹਨ ਅਤੇ ਸੜਕ ਕਈ ਥਾਵਾਂ ਤੋਂ ਟੁੱਟੀ ਹੋਈ ਹੈ। ਉੱਪਰਲੀ ਸੜਕ ਬੰਦ ਹੋਣ ਕਾਰਨ ਦੋਪਹੀਆ ਵਾਹਨ, ਕਾਰਾਂ, ਆਟੋ, ਸਕੂਲੀ ਅਤੇ ਹੋਰ ਵਾਹਨ ਇਸੇ ਹੇਠਲੀ ਸੜਕ ਰਾਹੀਂ ਲੰਘਣ ਲਈ ਮਜਬੂਰ ਹਨ। ਵਾਹਨਾਂ ਦੀ ਗਿਣਤੀ ਵਧਣ ਕਾਰਨ ਸਵੇਰੇ ਅਤੇ ਸ਼ਾਮ ਦੇ ਸਮੇਂ ਇੱਥੇ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ। ਲੋਕਾਂ ਨੇ ਦੱਸਿਆ ਕਿ ਸੜਕ ਦੀ ਖਸਤਾ ਹਾਲਤ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਿਲ ਆਉਂਦੀ ਹੈ। ਕਈ ਵਾਰ ਦੋਵੇਂ ਪਾਸਿਆਂ ਤੋਂ ਵਾਹਨ ਇਕੱਠੇ ਆ ਜਾਣ ਕਾਰਨ ਲੰਘਣ ਲਈ ਜਗ੍ਹਾ ਘੱਟ ਪੈ ਜਾਂਦੀ ਹੈ ਅਤੇ ਲੋਕਾਂ ਨੂੰ ਕਾਫ਼ੀ ਸਮਾਂ ਜਾਮ ਵਿਚ ਫਸਣਾ ਪੈਂਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਕੰਮਕਾਜ ਲਈ ਆਉਣ-ਜਾਣ ਵਾਲੇ ਮੁਲਾਜ਼ਮਾਂ, ਸਕੂਲਾਂ ਵਿਚ ਜਾਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਮਰਜੈਂਸੀ ਹਾਲਾਤ ਵਿਚ ਐਂਬੂਲੈਂਸ ਜਾਂ ਹੋਰ ਜ਼ਰੂਰੀ ਸੇਵਾਵਾਂ ਵਾਲੇ ਵਾਹਨਾਂ ਨੂੰ ਰਸਤਾ ਮਿਲਣ ਵਿਚ ਵੀ ਦੇਰੀ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਲਾਕਾ ਨਿਵਾਸੀਆਂ ਨੇ ਟ੍ਰੈਫਿਕ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਰਸਤੇ ‘ਤੇ ਵਧ ਰਹੀ ਆਵਾਜਾਈ ਨੂੰ ਦੇਖਦਿਆਂ ਖ਼ਾਸ ਤੌਰ ‘ਤੇ ਸਵੇਰੇ ਅਤੇ ਸ਼ਾਮ ਦੇ ਸਮੇਂ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਜਾਣ, ਤਾਂ ਜੋ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਅਤੇ ਲੋਕਾਂ ਨੂੰ ਬੇਲੋੜੇ ਜਾਮ ਤੋਂ ਰਾਹਤ ਮਿਲ ਸਕੇ। ਲੋਕਾਂ ਨੇ ਨਗਰ ਨਿਗਮ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਨਹਿਰ ਦੇ ਨਾਲ ਵਾਲੀ ਸੜਕ ‘ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਨਹੀਂ ਹੁੰਦਾ, ਉਦੋਂ ਤੱਕ ਨਹਿਰ ਦੇ ਹੇਠਾਂ ਵਾਲੀ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਸੜਕ ਦੇ ਟੋਏ ਭਰ ਕੇ ਆਰਜ਼ੀ ਤੌਰ ‘ਤੇ ਵੀ ਸੜਕ ਨੂੰ ਵਾਹਨਾਂ ਦੇ ਚਲਣਯੋਗ ਬਣਾਇਆ ਜਾਵੇ। ਇਸ ਦੇ ਨਾਲ ਹੀ ਲੋਕਾਂ ਨੇ ਮੰਗ ਕੀਤੀ ਕਿ ਪਾਈਪਾਂ ਪਾਉਣ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਪੁੱਟੀ ਗਈ ਸੜਕ ਦੀ ਵੀ ਸਮੇਂ ਸਿਰ ਮੁਰੰਮਤ ਕੀਤੀ ਜਾਵੇ, ਤਾਂ ਜੋ ਪਹਿਲਾਂ ਵਾਂਗ ਆਵਾਜਾਈ ਬਹਾਲ ਹੋ ਸਕੇ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਵਿਕਾਸ ਕਾਰਜ ਲੋਕਾਂ ਦੀ ਸਹੂਲਤ ਲਈ ਹੁੰਦੇ ਹਨ, ਪਰ ਕੰਮ ਦੌਰਾਨ ਆਮ ਲੋਕਾਂ ਦੀ ਆਵਾਜਾਈ ਅਤੇ ਸੁਰੱਖਿਆ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪਾਰਕਿੰਗ ਵਿਚ ਖੜ੍ਹੀ ਕਾਰ ਚੋਰੀ ਅਗਲੀ ਖ਼ਬਰ 95 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਨਹਿਰ ਨਾਲ ਲੱਗਦੀ ਹੇਠਲੀ ਸੜਕ-ਡਿਪਟੀ ਮੇਅਰ ਪ੍ਰਿੰਸ ਜੌਹਰ
Ad Position 24