20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਲਵ ਦ੍ਰਾਵਿੜ ਵਲੋਂ ਧਰਮ ਰਤਨ ਲਛਮਣ ਦ੍ਰਾਵਿੜ ਦੀ ਬਰਸੀ ਮਨਾਈ

ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਭਾਵਾਧਸ ਦੇ ਰਾਸ਼ਟਰੀ ਪ੍ਰਚਾਰ ਮੰਤਰੀ ਵੀਰਸ਼੍ਰੇਸ਼ਠ ਲਵ ਦ੍ਰਾਵਿੜ ਅਤੇ ਸਮੂਹ ਭਾਵਾਧਸ ਆਗੂਆਂ ਵਲੋਂ ਧਰਮ ਰਤਨ ਬ੍ਰਹਮਲੀਨ ਵੀਰਤੋਮ ਲਛਮਣ ਦ੍ਰਾਵਿੜ ਦੀ ਬਰਸੀ ਸਥਾਨਕ ਭਦੌੜ ਹਾਊਸ ਵਿਖੇ ਮਨਾਈ ਗਈ ਅਤੇ ਵਿਸ਼ੇਸ਼ ਤੌਰ ’ਤੇ ਲੰਗਰ ਲਗਾਇਆ ਗਿਆ। ਇਸ ਮੌਕੇ ਚੇਅਰਮੈਨ ਦਲਿਤ ਵਿਕਾਸ ਬੋਰਡ ਵਿਜੈ ਦਾਨਵ, ਜ਼ਿਲ੍ਹਾ ਅਕਾਲੀ ਦਲ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿੱਲ, ਭਾਵਾਧਸ ਦੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ, ਭਾਵਾਧਸ ਆਗੂ ਨਰੇਸ਼ ਧੀਂਗਾਨ, ਕੌਂਸਲਰ ਮਨੀਸ਼ ਸ਼ਾਹ, ਸਾਬਕਾ ਕੌਂਸਲਰ ਰਾਸ਼ੀ ਅਗਰਵਾਲ, ਡੀ.

Ad Position 21
No active advertisement
ਅਜੀਤ ਡੈਸਕ 21-11-2026
ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਭਾਵਾਧਸ ਦੇ ਰਾਸ਼ਟਰੀ ਪ੍ਰਚਾਰ ਮੰਤਰੀ ਵੀਰਸ਼੍ਰੇਸ਼ਠ ਲਵ ਦ੍ਰਾਵਿੜ ਅਤੇ ਸਮੂਹ ਭਾਵਾਧਸ ਆਗੂਆਂ ਵਲੋਂ ਧਰਮ ਰਤਨ ਬ੍ਰਹਮਲੀਨ ਵੀਰਤੋਮ ਲਛਮਣ ਦ੍ਰਾਵਿੜ ਦੀ ਬਰਸੀ ਸਥਾਨਕ ਭਦੌੜ ਹਾਊਸ ਵਿਖੇ ਮਨਾਈ ਗਈ ਅਤੇ ਵਿਸ਼ੇਸ਼ ਤੌਰ ’ਤੇ ਲੰਗਰ ਲਗਾਇਆ ਗਿਆ। ਇਸ ਮੌਕੇ ਚੇਅਰਮੈਨ ਦਲਿਤ ਵਿਕਾਸ ਬੋਰਡ ਵਿਜੈ ਦਾਨਵ, ਜ਼ਿਲ੍ਹਾ ਅਕਾਲੀ ਦਲ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿੱਲ, ਭਾਵਾਧਸ ਦੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ, ਭਾਵਾਧਸ ਆਗੂ ਨਰੇਸ਼ ਧੀਂਗਾਨ, ਕੌਂਸਲਰ ਮਨੀਸ਼ ਸ਼ਾਹ, ਸਾਬਕਾ ਕੌਂਸਲਰ ਰਾਸ਼ੀ ਅਗਰਵਾਲ, ਡੀ.ਐਸ.ਪੀ. ਰਾਜ ਚੌਧਰੀ, ਐਸ.ਐਸ.ਓ. ਹਰਪਾਲ ਸਿੰਘ, ਸ਼ੀਤਲ ਆਦਿਵੰਸ਼ੀ, ਦੀਪਕ ਹੰਸ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਜੈ ਦਾਨਵ ਅਤੇ ਚੌਧਰੀ ਯਸ਼ਪਾਲ ਨੇ ਕਿਹਾ ਕਿ ਅੱਜ ਲਛਮਣ ਦ੍ਰਾਵਿੜ ਨੂੰ ਗਏ 10 ਸਾਲ ਹੋ ਗਏ ਹਨ ਤੇ ਉਨ੍ਹਾਂ ਦੀ ਘਾਟ ਨੂੰ ਕੋਈ ਨਹੀਂ ਪੂਰਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਮਾਤਾ-ਪਿਤਾ ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ, ਜਿਨ੍ਹਾਂ ਦੇ ਬੱਚੇ ਉਨ੍ਹਾਂ ਦੀ ਮਰਨ ਉਪਰੰਤ ਬਰਸੀ ਨੂੰ ਮਨਾਉਂਦੇ ਹਨ ਅਤੇ ਲਛਮਣ ਦ੍ਰਾਵਿੜ ਇਕ ਨੇਕ ਦਿਲ ਇਨਸਾਨ ਸਨ ਤੇ ਉਹ ਬੇਖ਼ੌਫ਼, ਨਿਧੜਕ ਤੇ ਦੂਜਿਆਂ ਦੇ ਕੰਮ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ ਸੁਭਾਅ ਕਾਰਨ ਜਾਣੇ ਜਾਂਦੇ ਹਨ। ਇਸ ਮੌਕੇ ਲਵ ਦ੍ਰਾਵਿੜ ਨੇ ਕਿਹਾ ਕਿ ਹਰੇਕ ਵਿਅਕਤੀ ’ਤੇ ਉਸਦੇ ਪਿਤਾ ਦਾ ਸਾਇਆ ਰੱਬ ਸਮਾਨ ਹੁੰਦਾ ਹੈ ਕਿਉਂਕਿ ਪਿਤਾ ਦੀ ਘਾਟ ਨੂੰ ਕੋਈ ਪੂਰਾ ਨਹੀਂ ਕਰਦਾ, ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਹਰੇਕ ਵਿਅਕਤੀ ਦਾ ਭਰਪੂਰ ਸਹਿਯੋਗ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਪਿਤਾ ਦੇ ਦਿਖਾਏ ਰਸਤੇ ’ਤੇ ਉਚ ਚੱਲਦੇ ਹੋਏ ਉਨ੍ਹਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨਗੇ ਤੇ ਉਹ ਵੱਧ ਤੋਂ ਵੱਧ ਸਮਾਜ ਸੇਵਾ ਲਈ ਯਤਨਸ਼ੀਲ ਰਹਿਣਗੇ। ਇਸ ਦੌਰਾਨ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਦੇਵ ਰਾਜ ਅਸੁਰ, ਕੁਸ਼ ਦ੍ਰਾਵਿੜ, ਅਮਨ ਬੱਸੀ, ਚੰਦਨ ਚਨਾਲਿਆ, ਨੀਰਜ ਮੂੰਗ, ਜੇ.ਕੇ. ਡਾਵਰ, ਹਨੀਸ਼ ਕਪੂਰ, ਰਾਜੀਵ ਗਿੱਲ, ਰੋਬਿਨ ਅਟਵਾਲ, ਸੁਨੀਲ ਹੰਸ, ਸੰਨੀ ਬਾਲੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਕਟਿਵਾ ’ਤੇ ਜਾ ਰਹੀ ਔਰਤ ਪਾਸੋਂ ਪਰਸ ਖੋਹਣ ਵਾਲੇ ਦੋ ਗ੍ਰਿਫ਼ਤਾਰ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਸਟੇਟ ਫੇਸ -1 ਦੁੱਗਰੀ ਵਿਖੇ ਅਲੌਕਿਕ ਕੀਰਤਨ ਸਮਾਗਮ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵ...
Ad Position 24