21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਮਾਲਵਾ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਕਰਵਾਈ

ਲੁਧਿਆਣਾ, 21 ਨਵੰਬਰ (ਜਤਿੰਦਰ ਭੰਬੀ)-ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਧੀਨ ਮੇਰਾ ਯੁਵਾ ਭਾਰਤ (ਪੰਜਾਬ) ਵਲੋਂ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਵਲੋਂ ਐਨ. ਐਸ.

Ad Position 21
No active advertisement
ਅਜੀਤ ਡੈਸਕ 22-11-2026
ਲੁਧਿਆਣਾ, 21 ਨਵੰਬਰ (ਜਤਿੰਦਰ ਭੰਬੀ)-ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਧੀਨ ਮੇਰਾ ਯੁਵਾ ਭਾਰਤ (ਪੰਜਾਬ) ਵਲੋਂ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਵਲੋਂ ਐਨ.ਐਸ.ਐਸ. ਯੂਨਿਟ ਦੇ ਸਹਿਯੋਗ ਨਾਲ ‘ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2026-27’ ਅਧੀਨ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਦਾ ਪੀ.ਪੀ.ਟੀ. ਰਾਊਂਡ ਆਯੋਜਿਤ ਕੀਤਾ ਗਿਆ। ਇਸ ਤੋਂ ਬਾਅਦ ਕਾਲਜ ਕੈਂਪਸ ਵਿਖੇ ‘ਨਸ਼ਾ ਮੁਕਤ ਯੁਵਾ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕਈ ਪ੍ਰਤੀਯੋਗੀਆਂ ਨੇ ਦਿੱਤੇ ਗਏ ਵਿਸ਼ੇ ‘ਤੇ ਪਾਵਰ ਪੁਆਇੰਟ ਪ੍ਰੈਜ਼ਨਟੇਸ਼ਨ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਦਾ ਆਯੋਜਨ ਜ਼ਿਲ੍ਹਾ ਯੁਵਾ ਅਧਿਕਾਰੀ ਹਰੀਸ਼ ਰੂਪਲ ਦੀ ਅਗਵਾਈ ਹੇਠ ਕੀਤਾ ਗਿਆ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਤ੍ਰਿਪਤਾ ਦਾ ਸਰਪ੍ਰਸਤੀ ਹੇਠ ਹੋਏ ਪ੍ਰੋਗਰਾਮ ’ਚ ਪੰਜਾਬ ਯੂਨੀਵਰਸਿਟੀ ਦੇ ਫੈਲੋ ਡਾ. ਗੁਰਮੀਤ ਸਿੰਘ, ਐਸੋਸੀਏਟ ਪ੍ਰੋਫੈਸਰ ਡਾ. ਅਵਨਿੰਦਰ ਪ੍ਰੀਤ ਸਿੰਘ ਅਤੇ ਕਾਲਜ ਦੀ ਐਨ.ਐੱਸ.ਐੱਸ. ਟੀਮ ਦੇ ਮੈਂਬਰਾਂ ਡਾ. ਜਯਾ ਬਤਰਾ, ਸ਼ੁਭਮ ਬਲੂਨੀ ਅਤੇ ਡਾ. ਜਸਵੀਰ ਕੌਰ ਨੇ ਵੀ ਪੂਰਨ ਸਹਿਯੋਗ ਦਿੱਤਾ। ਕਮਲਾ ਲੋਹਟੀਆ ਕਾਲਜ ਤੋਂ ਪ੍ਰੋ. ਜਸਪ੍ਰੀਤ ਕੌਰ ਅਤੇ ਪ੍ਰੋ. ਕਮਲ ਕਿਸ਼ੋਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਜ਼ਿਲ੍ਹਾ ਯੁਵਾ ਅਧਿਕਾਰੀ ਹਰੀਸ਼ ਰੂਪਲ ਨੇ ਦੱਸਿਆ ਕਿ ਅਜਿਹੇ ਮੰਚਾਂ ਰਾਹੀਂ ਪ੍ਰਤੀਯੋਗੀਆਂ ਦੇ ਵਿਸ਼ੇ ਸਬੰਧੀ ਗਿਆਨ, ਵਿਸ਼ਲੇਸ਼ਣਾਤਮਿਕ ਯੋਗਤਾ, ਵਿਚਾਰਾਂ ਦੀ ਸਪਸ਼ਟਤਾ ਅਤੇ ਪੇਸ਼ਕਾਰੀ ਦੇ ਹੁਨਰਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਜ਼ਿਲ੍ਹਾ ਪੱਧਰ ‘ਤੇ ਚੁਣੇ ਗਏ ਪ੍ਰਤੀਯੋਗੀਆਂ ਨੂੰ ਅਗਲੇ ਪੜਾਅ ਵਿਚ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰਨ ਦਾ ਮੌਕਾ ਮਿਲੇਗਾ। ਇਸ ਮੁਕਾਬਲੇ ਵਿਚ ਮੁਸਕਾਨ ਸ਼ਰਮਾ ਨੇ ਪਹਿਲਾ, ਹਰਸਿਮਰਨ ਨੇ ਦੂਜਾ ਅਤੇ ਜਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਨਵਿਆ ਸਿੱਕਰੀ, ਕੁਲਵੀਰ ਕੌਰ ਅਤੇ ਦਿਵਿਆਂਸ਼ ਮਹਾਜਨ ਨੇ ਕ੍ਰਮਵਾਰ ਅਗਲੇ ਸਥਾਨ ਹਾਸਲ ਕੀਤੇ। ਆਯੋਜਨ ਟੀਮ ਵਲੋਂ ਜੇਤੂਆਂ ਸਮੇਤ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਿਤ ਕੁਮਾਰ ਅਤੇ ਰਵੀ ਨੇ ਸਮਾਗਮ ’ਚ ਸਹਿਯੋਗ ਦਿੱਤਾ, ਜਦਕਿ ਮੰਚ ਸੰਚਾਲਨ ਯੁਵਾ ਆਗੂਆਂ ਮਿਸ ਹੀਬਾ ਅਤੇ ਮਿਸ ਉਪਾਸਨਾ ਵਲੋਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਦਲਦੇ ਮੌਸਮ ਵਿਚ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਦਾ ਰੱਖਣਾ ਚਾਹੀਦਾ ਵਿਸ਼ੇਸ਼ ਧਿਆਨ : ਡਾ. ਸੁਖਪ੍ਰੀਤ ਸਿੰਘ ਪਿੰਡ ਗੋਰਸੀ... ਅਗਲੀ ਖ਼ਬਰ ਟਰਾਂਸਪੋਰਟਰ ਤੂਰ ਭਰਾਵਾਂ ਨੂੰ ਸਦਮਾ - ਪਿਤਾ ਦਾ ਦਿਹਾਂਤ
Ad Position 24