ਫਿੱਕੀ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਦਾ ਬਿਆਨ ਗੁਮਰਾਹਕੁਨ - ਏਟਕ ਲੁਧਿਆਣਾ
ਲੁਧਿਆਣਾ, 21 ਨਵੰਬਰ (ਜਤਿੰਦਰ ਭੰਬੀ)-ਵੱਡੇ ਉਦਯੋਗਪਤੀਆਂ ਦੀ ਜਥੇਬੰਦੀ ਫਿੱਕੀ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮੰਨਿਆ ਹੈ ਕਿ ਕਾਰਪੋਰੇਟ ਟੈਕਸ ਨੂੰ 30 ਫ਼ੀਸਦੀ ਦੀ ਹੱਦ ਤੋਂ ਘਟਾ ਕੇ 22 ਫ਼ੀਸਦੀ ਲੈ ਆਉਣ ਦੇ ਨਾਲ ਦੇਸ਼ ਨੂੰ 12 ਲੱਖ ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਪਰ ਉਹ ਅੱਗੇ ਆਖਦੇ ਹਨ ਕਿ ਕਾਰਪੋਰੇਟ ਜਗਤ ਇਸ ਦੇ ਬਾਵਜੂਦ ਨਾ ਤਾਂ ਤਨਖ਼ਾਹਾਂ ਵਧਾ ਰਿਹਾ ਹੈ ਤੇ ਨਾ ਹੀ ਕੋਈ ਚੰਗੇ ਢੰਗ ਦੇ ਨਾਲ ਵਿਕਾਸ ਕਰ ਰਿਹਾ ਹੈ।
ਲੁਧਿਆਣਾ, 21 ਨਵੰਬਰ (ਜਤਿੰਦਰ ਭੰਬੀ)-ਵੱਡੇ ਉਦਯੋਗਪਤੀਆਂ ਦੀ ਜਥੇਬੰਦੀ ਫਿੱਕੀ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮੰਨਿਆ ਹੈ ਕਿ ਕਾਰਪੋਰੇਟ ਟੈਕਸ ਨੂੰ 30 ਫ਼ੀਸਦੀ ਦੀ ਹੱਦ ਤੋਂ ਘਟਾ ਕੇ 22 ਫ਼ੀਸਦੀ ਲੈ ਆਉਣ ਦੇ ਨਾਲ ਦੇਸ਼ ਨੂੰ 12 ਲੱਖ ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਪਰ ਉਹ ਅੱਗੇ ਆਖਦੇ ਹਨ ਕਿ ਕਾਰਪੋਰੇਟ ਜਗਤ ਇਸ ਦੇ ਬਾਵਜੂਦ ਨਾ ਤਾਂ ਤਨਖ਼ਾਹਾਂ ਵਧਾ ਰਿਹਾ ਹੈ ਤੇ ਨਾ ਹੀ ਕੋਈ ਚੰਗੇ ਢੰਗ ਦੇ ਨਾਲ ਵਿਕਾਸ ਕਰ ਰਿਹਾ ਹੈ। ਇਹ ਬਿਆਨਬਾਜ਼ੀ ਪ੍ਰਧਾਨ ਮੰਤਰੀ ਦੇ ਮੂੰਹ ਤੋਂ ਢੁਕਦੀ ਨਹੀਂ ਤੇ ਇਹ ਇਕ ਛਲਾਵਾ ਮਾਤਰ ਹੈ। 12 ਸਾਲ ਤੋਂ ਉਨ੍ਹਾਂ ਦੀ ਹੀ ਸਰਕਾਰ ਹੈ ਤੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਕਾਰਪੋਰੇਟ ਖੇਤਰ ਕੀ ਕਰ ਰਿਹਾ ਹੈ। ਦੁਨੀਆ ਵਿਚ ਸਭ ਨੂੰ ਇਹ ਪਤਾ ਹੈ ਕਿ ਪ੍ਰਧਾਨ ਮੰਤਰੀ ਦੇ ਦੋ ਪ੍ਰਮੁੱਖ ਕਾਰਪੋਰੇਟ ਘਰਾਣਿਆਂ ਅਦਾਨੀ ਤੇ ਅੰਬਾਨੀ ਨਾਲ ਸੰਬੰਧ ਹਨ ਤੇ ਦੇਸ਼ ਦਾ ਸਾਰਾ ਧਨ ਉਨ੍ਹਾਂ ਵੱਲ ਧੱਕ ਰਹੇ ਹਨ। ਇਸ ਤੋਂ ਇਲਾਵਾ ਜਿਹੜੇ ਨਵੇਂ ਕਾਨੂੰਨ ਲੈ ਕੇ ਆਉਂਦੇ ਹਨ ਉਸਦੇ ਵਿਚ ਮਜ਼ਦੂਰਾਂ ਦੇ ਹੱਕਾਂ ਦੇ ਕਾਨੂੰਨ ਸਮਾਪਤ ਕਰਕੇ ਚਾਰ ਕੋਡਾਂ ਵਿਚ ਸਮੇਟ ਦਿੱਤਾ ਗਿਆ ਹੈ। ਜਿਸ ਦੇ ਮੁਤਾਬਿਕ ਕੰਮ ਨੂੰ ਧਰਮ ਦੇ ਨਾਲ ਜੋੜ ਕੇ ਵਿਆਖਿਆ ਕੀਤੀ ਜਾ ਰਹੀ ਹੈ ਇਸ ਦਾ ਭਾਵ ਕਿ ਕੰਮ ਕਰੀ ਜਾਓ ਕੁੱਝ ਮੰਗਣ ਦੀ ਲੋੜ ਨਹੀਂ। ਉਸਦੇ ਬਜਾਏ ਜਿਹੜੀ ਉਜਰਤ ਮਿਲਦੀ ਹੈ ਉਹ ਤੁਹਾਡਾ ਅਧਿਕਾਰ ਨਹੀਂ ਹੈ। ਯੂਨੀਅਨ ਬਣਾਉਣ ਦੇ ਅਖ਼ਤਿਆਰ ਖ਼ਤਮ, ਕਿੱਤਾ ਮੁਖੀ ਸੁਰੱਖਿਆ ਦੇ ਅਖ਼ਤਿਆਰ ਕਮਜ਼ੋਰ ਕਰ ਦਿੱਤੇ ਗਏ ਹਨ, ਲੇਬਰ ਮਹਿਕਮੇ ਤੋਂ ਤਾਕਤ ਖੋਹ ਲਈ ਗਈ ਹੈ। ਘੱਟੋ ਘੱਟ ਉਜਰਤ ਸਾਡੇ ਦੇਸ਼ ਵਿਚ ਹਾਲੇ ਵੀ ਬਹੁਤ ਘੱਟ ਹੈ। ਫਲੋਰ ਲੈਵਲ ਵੇਜ ਦੇ ਮੁਤਾਬਿਕ ਇਕ ਵਿਅਕਤੀ ਦੀ ਤਨਖ਼ਾਹ 5340 ਰੁਪਏ ਹਰ ਮਹੀਨੇ ਬਣਦੀ ਹੈ। ਉਨ੍ਹਾਂ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਏਟਕ ਲੁਧਿਆਣਾ ਦੇ ਜਨਰਲ ਸਕੱਤਰ ਐਮ.ਐਸ. ਭਾਟੀਆ, ਪ੍ਰਧਾਨ ਵਿਜੇ ਕੁਮਾਰ ਅਤੇ ਪ੍ਰਮੁੱਖ ਸਲਾਹਕਾਰ ਡੀ.ਪੀ. ਮੌੜ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਸੱਚਮੁੱਚ ਕਾਮਿਆਂ ਦੇ ਹੱਕ ਵਿਚ ਹਨ ਤਾਂ ਉਹ ਬਹੁਤ ਚਿਰ ਤੋਂ ਲਟਕੀ ਆ ਰਹੀ ਸਮੱਸਿਆਵਾਂ ਇੰਡੀਅਨ ਲੇਬਰ ਕਾਨਫ਼ਰੰਸ ਫ਼ੌਰਨ ਬੁਲਾ ਕੇ ਤਿੰਨ ਧਿਰੀ ਗੱਲਬਾਤ ਕਰਨ।